ਫ਼ਿਰੋਜ਼ਪੁਰ: ਪੁਲਿਸ ਨੇ ਪਿਛਲੇ ਮਹੀਨੇ 6 ਸਤੰਬਰ ਨੂੰ ਫਿਰੋਜ਼ਪੁਰ ਵਿੱਚ ਹੋਏ ਧਮਾਕੇ ਦੀ ਗੁੱਥੀ ਨੂੰ ਸੁਲਝਾ ਲਿਆ ਹੈ। ਜਲਾਲਾਬਾਦ ਵਿੱਚ ਬਾਈਕ ਧਮਾਕੇ ਦੀ ਘਟਨਾ ਦੇ ਦੋਸ਼ੀ ਸੁੱਖੇ ਨੇ ਫ਼ਿਰੋਜ਼ਪੁਰ ਦੀ ਨਮਕ ਮੰਡੀ ਵਿੱਚ ਦੁਕਾਨ ਨੂੰ ਧਮਾਕਾ ਕਰਕੇ ਸਾੜ ਦਿੱਤਾ ਸੀ।

ਸੁਖਵਿੰਦਰ ਉਰਫ ਸੁੱਖਾ, ਜਿਸਦਾ ਪਾਕਿਸਤਾਨ ਵਿੱਚ ਬੈਠੇ ਨਸ਼ਾ ਅਤੇ ਵਿਸਫੋਟਕ ਤਸਕਰਾਂ ਨਾਲ ਸੰਪਰਕ ਸੀ, ਨੂੰ ਪੁਲਿਸ ਵੱਲੋਂ ਪ੍ਰੋਡਕਸ਼ਨ ਵਾਰੰਟ ‘ਤੇ ਫਿਰੋਜ਼ਪੁਰ ਲਿਆਂਦਾ ਗਿਆ ਹੈ। ਸੁਖਵਿੰਦਰ ਸੁੱਖਾ ਨੂੰ ਫਾਜ਼ਿਲਕਾ ਪੁਲਿਸ ਨੇ 20 ਅਗਸਤ ਨੂੰ ਬਾਈਕ ਧਮਾਕੇ ਦੇ ਮਾਮਲੇ ਵਿੱਚ ਰਾਜਸਥਾਨ ਤੋਂ ਗ੍ਰਿਫਤਾਰ ਕੀਤਾ ਸੀ। ਧਮਾਕੇ ਵਿੱਚ ਮਾਰੇ ਗਏ ਬਲਵਿੰਦਰ ਸਿੰਘ ਦੇ ਨਾਲ ਸੁੱਖਾ ਵੀ ਸੀ, ਜੋ ਧਮਾਕੇ ਤੋਂ ਬਾਅਦ ਭੱਜ ਗਿਆ ਸੀ। ਜਾਂਚ ਏਜੰਸੀਆਂ ਦੀ ਪੁੱਛਗਿੱਛ ਤੋਂ ਬਾਅਦ ਸੁੱਖਾ ਮੁਕਤਸਰ ਜੇਲ੍ਹ ਵਿੱਚ ਬੰਦ ਸੀ।
ਫ਼ਿਰੋਜ਼ਪੁਰ ਪੁਲਿਸ ਨੇ ਸ਼ਹਿਰ ਦੀ ਨਮਕ ਮੰਡੀ ਵਿੱਚ ਮਨਿਆਰੀ ਦੀ ਦੁਕਾਨ ਨੂੰ ਉਡਾਉਣ ਅਤੇ ਬਲੌਚਾਂ ਵਾਲੀ ਬਸਤੀ ਵਿੱਚ ਘਰ ਦੇ ਬਾਹਰ ਖੜੀ ਇੱਕ ਕਰੇਟਾ ਕਾਰ ਨੂੰ ਅੱਗ ਲਾਉਣ ਵਿੱਚ ਵੀ ਸੁੱਖੇ ਦਾ ਹੱਥ ਦੱਸਿਆ ਹੈ। ਇਨ੍ਹਾਂ ਮਾਮਲਿਆਂ ਵਿੱਚ ਸੁੱਖਾ ਸਮੇਤ ਇੱਕ ਹੋਰ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਇਹ ਵੀ ਵੇਖੋ :
Navratri Special Recipe | Sabudana Khichdi Recipe | ਸਾਬੂਦਾਣਾ ਖਿਚੜੀ |Roti Paani #navratrirecipe

ਐਸਪੀ ਅਪਰੇਸ਼ਨ ਗੁਰਮੀਤ ਸਿੰਘ ਚੀਮਾ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਰਮੇਸ਼ ਕੁਮਾਰ ਦੀ ਸ਼ਹਿਰ ਦੇ ਨਮਕ ਬਾਜ਼ਾਰ ਵਿੱਚ ਮਨਿਆਰੀ ਦੀ ਦੁਕਾਨ ਸੀ। 6 ਸਤੰਬਰ ਨੂੰ ਇਸ ਵਿੱਚ ਬਲਾਸਟ ਹੋਣ ਤੋਂ ਬਾਅਦ ਥਾਣਾ ਸਿਟੀ ਵਿੱਚ ਮਾਮਲਾ ਦਰਜ ਕੀਤਾ ਗਿਆ ਸੀ। ਇਸ ਤੋਂ ਇਲਾਵਾ ਪੁਲਿਸ ਨੇ 8 ਅਗਸਤ ਨੂੰ ਫਿਰੋਜ਼ਪੁਰ ਸ਼ਹਿਰ ਦੇ ਰਹਿਣ ਵਾਲੇ ਰਾਜਿੰਦਰ ਕੁਮਾਰ ਦੇ ਘਰ ਦੇ ਬਾਹਰ ਖੜੀ ਕਰੇਟਾ ਗੱਡੀ ਨੂੰ ਅੱਗ ਲਗਾਉਣ ਦੇ ਮਾਮਲੇ ਵਿੱਚ ਅਣਪਛਾਤੇ ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਸੀ।
ਇਹ ਵੀ ਪੜ੍ਹੋ : ਰਾਮ ਰਹੀਮ ਦੇ ਦੋਸ਼ੀ ਸਾਬਤ ਹੋਣ ਤੋਂ ਬਾਅਦ ਗਵਾਹ ਖੱਟਾ ਸਿੰਘ ਨੇ ਕੀਤੇ ਵੱਡੇ ਖੁਲਾਸੇ
ਐਸਪੀ ਨੇ ਦੱਸਿਆ ਕਿ ਮੁਲਜ਼ਮ ਸੁਖਵਿੰਦਰ ਸਿੰਘ ਉਰਫ਼ ਸੁੱਖਾ ਵਾਸੀ ਚੰਦੀਵਾਲਾ ਥਾਣਾ ਸਦਰ ਫ਼ਿਰੋਜ਼ਪੁਰ ਅਤੇ ਸ਼ੁਕਿਨ ਵਾਸੀ ਮੋਹਨ ਸਿੰਘ ਵਾਲੀ ਉਰਫ਼ ਧਰਮੂਵਾਲਾ ਜਲਾਲਾਬਾਦ ਜ਼ਿਲ੍ਹਾ ਫ਼ਾਜ਼ਿਲਕਾ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਪੰਜ ਦਿਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ।