ਸੁਪਰੀਮ ਕੋਰਟ ਨੇ ਸੋਸ਼ਲ ਮੀਡੀਆ ‘ਤੇ ਅਸ਼ਲੀਲ ਤੇ ਅਪਮਾਨਜਨਕ ਪੋਸਟ ਕਰਨ ‘ਤੇ ਨਤੀਜੇ ਭੁਗਤਣੇ ਪੈ ਸਕਦੇ ਹਨ। ਇਸ ਤਰ੍ਹਾਂ ਦੇ ਮਾਮਲਿਆਂ ਵਿਚ ਸਿਰਫ ਮਾਫੀ ਮੰਗ ਲੈਣਾ ਹੀ ਅਪਰਾਧਿਕ ਕਾਰਵਾਈ ਨੂੰ ਮਾਫ ਕਰਨ ਲਈ ਕਾਫੀ ਨਹੀਂ ਹੋਵੇਗਾ। ਸੁਪਰੀਮ ਕੋਰਟ ਨੇ ਤਮਿਲਨਾਡੂ ਦੇ ਸਾਬਕਾ ਵਿਧਾਇਕ ਐੱਸ. ਵੇ ਸ਼ੇਖਰਰਾਓ ਖਿਲਾਫ ਸੋਸ਼ਲ ਮੀਡੀਆ ‘ਤੇ ਪੋਸਟ ਕਰਨ ਨੂੰ ਲੈ ਕੇ ਮੁਕੱਦਮਾ ਖਾਰਜ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਪੋਸਟ ਵਿਚ ਮਹਿਲਾ ਪੱਤਰਕਾਰਾਂ ਖਿਲਾਫ ਗਲਤ ਟਿੱਪਣੀ ਕੀਤੀ ਗਈ ਸੀ।
72 ਸਾਲਾ ਅਭਿਨੇਤਾ ਵੱਲੋਂ ਦਾਇਰ ਪਟੀਸ਼ਨ ਨੂੰ ਖਾਰਜ ਕਰ ਦਿੱਤਾ।ਇਕ ਫੇਸਬੁੱਕ ‘ਤੇ ਪੋਸਟ ਸ਼ੇਅਰ ਕਰਨ ਦੇ ਬਾਅਦ ਸ਼ੇਖਰ ਖਿਲਾਫ ਤਮਿਲਨਾਡੂ ਵਿਚ ਕਈ ਮਾਮਲੇ ਦਰਜ ਕੀਤੇ ਗਏ ਸਨ। ਸ਼ੇਖਰ ਨੇ ਵਕੀਲ ਨੂੰ ਕਿਹਾ ਕਿ ਅਭਿਨੇਤਾ ਨੇ ਗਲਤੀ ਦਾ ਅਹਿਸਾਸ ਹੋਣ ਦੇ ਬਾਅਦ ਪੋਸਟ ਹਟਾ ਦਿੱਤੀ ਸੀ। ਨਾਲ ਹੀ ਬਿਨਾਂ ਸ਼ਰਤ ਮਾਫੀ ਮੰਗੀ ਸੀ।
ਅਭਿਨੇਤਾ ਤੇ ਤਮਿਲਨਾਡੂ ਦੇ ਸਾਬਕਾ ਵਿਧਾਇਕ ਐੱਸ ਵੇ ਸ਼ੇਖਰ ਦੇ ਵਕੀਲ ਨੇ ਕਿਹਾ ਕਿ ਪੋਸਟ ਕੁਝ ਹੀ ਸਮੇਂ ਵਿਚ ਵਾਇਰਲ ਹੋ ਗਈ। ਉਨ੍ਹਾਂ ਦੇ ਵਕੀਲ ਨੇ ਕਿਹਾ ਕਿ ਮੈਂ ਸਨਮਾਨਿਤ ਪਰਿਵਾਰ ਤੋਂ ਆਉਂਦਾ ਹਾਂ। ਮੇਰਾ ਪਰਿਵਾਰ ਮਹਿਲਾ ਪੱਤਰਕਾਰਾਂ ਦਾ ਸਨਮਾਨ ਕਰਦਾ ਹੈ। ਮੈਂ ਉਸ ਸਮੇਂ ਆਪਣੀਆਂ ਅੱਖਾਂ ਵਿਚ ਦਵਾਈ ਲਈ ਸੀ। ਇਸ ਕਾਰਨ ਮੈਂ ਆਪਣੇ ਵੱਲੋਂ ਸ਼ੇਅਰ ਕੀਤੀ ਗਈ ਪੋਸਟ ਦੇ ਕੰਟੈਂਟ ਨੂੰ ਨਹੀਂ ਪੜ੍ਹ ਸਕਿਆ। ਹਾਲਾਂਕਿ ਜਸਟਿਸ ਬੀ ਆਰ ਗਵਈ ਤੇ ਜਸਟਿਸ ਪ੍ਰਸ਼ਾਂਤ ਕੁਮਾਰ ਮਿਸ਼ਰਾ ਦੀ ਬੈਂਚ ਨੇ ਇਸ ਗੱਲ ‘ਤੇ ਹੈਰਾਨਗੀ ਜ਼ਾਹਿਰ ਕੀਤੀ ਕਿ ਅਭਿਨੇਤਾ ਨੇ ਕੰਟੈਂਟ ਪੜ੍ਹੇ ਬਿਨਾਂ ਲਾਪ੍ਰਵਾਹੀ ਤੋਂ ਪੋਸਟ ਕਿਵੇਂ ਸਾਂਝਾ ਕੀਤਾ।
ਇਹ ਵੀ ਪੜ੍ਹੋ : ਅੰਮ੍ਰਿਤਸਰ ‘ਚ ਨੌਜਵਾਨ ਦਾ ਕ.ਤਲ, ਬਾਈਕ ਸਵਾਰ 4 ਬਦਮਾਸ਼ਾਂ ਨੇ ਅੰਨ੍ਹੇਵਾਹ ਕੀਤੀ ਫਾਇਰਿੰਗ
ਅਦਾਲਤ ਨੇ ਉਨ੍ਹਾਂ ਨੂੰ ਮੁਕੱਦਮੇ ਦਾ ਸਾਹਮਣਾ ਕਰਨ ਲਈ ਕਿਹਾ। ਅਦਾਲਤ ਨੇ ਕਿਹਾ ਕਿ ਸੋਸ਼ਲ ਮੀਡੀਆ ਦਾ ਇਸਤੇਮਾਲ ਕਰਨਾ ਜ਼ਰੂਰੀ ਨਹੀਂ ਹੈ ਪਰ ਜੇਕਰ ਕੋਈ ਇਸ ਦਾ ਇਸਤੇਮਾਲ ਕਰ ਰਿਹਾ ਹੈ ਤਾਂ ਉਸ ਦੇ ਨਤੀਜੇ ਭੁਗਤਣ ਲਈ ਤਿਆਰ ਰਹਿਣਾ ਚਾਹੀਦਾ ਹੈ।
ਵੀਡੀਓ ਲਈ ਕਲਿੱਕ ਕਰੋ -: