ਪੰਜਾਬ ਵਿੱਚ 20 ਫਰਵਰੀ ਨੂੰ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਕਾਂਗਰਸ ਜ਼ੋਰਾਂ-ਸ਼ੋਰਾਂ ਨਾਲ ਚੋਣ ਮੁਹਿੰਮ ਵਿੱਚ ਲੱਗੀ ਹੋਈ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸੂਬੇ ਵਿੱਚ ਉਮੀਦਵਾਰਾਂ ਲਈ ਲਗਾਤਾਰ ਪ੍ਰਚਾਰ ਕਰ ਰਹੇ ਹਨ। ਉਥੇ ਹੀ ਕਾਂਗਰਸ ਹਾਈਕਮਾਨ ਨੇ ਵੀ ਚੋਣਾਂ ਲਈ ਤਿਆਰੀ ਖਿੱਚ ਲਈ ਹੈ। ਪ੍ਰਿਯੰਕਾ ਗਾਂਧੀ ਅੱਜ ਪੰਜਾਬ ਆ ਕੇ ਉਮੀਦਵਾਰਾਂ ਲਈ ਪ੍ਰਚਾਰ ਕਰਨਗੇ।
ਉਹ ਚੋਣ ਰੈਲੀਆਂ ਦੌਰਾਨ ਸਪੈਸ਼ਲ ਹੋਮਮੇਕਰ ਐਲਾਨ ਕਰ ਸਕਦੇ ਹਨ। ਉਹ 8 ਐੱਲ.ਪੀ.ਜੀ. ਸਿਲੰਡਰਾਂ ਤੇ ਲੋੜਵੰਦ ਔਰਤਾਂ ਨੂੰ ਮਾਸਿਕ ਮਾਣ-ਭੱਤੇ ਬਾਰੇ ਐਲਾਨ ਕਰ ਸਕਦੇ ਹਨ। ਪ੍ਰਿਯੰਕਾ ਗਾਂਧੀ ਮਾਲਵੇ ਵਿੱਚ ਜਾ ਕੇ ਚੋਣ ਪ੍ਰਚਾਰ ਕਰਨਗੇ।
ਪ੍ਰਿਯੰਕਾ ਦਾ ਪੰਜਾਬ ਦੌਰੇ ਦਾ ਪ੍ਰੋਗਰਾਮ ਇਸ ਤਰ੍ਹਾਂ ਹੈ- ਸਵੇਰੇ 10.30 ਵਜੇ ਸਭ ਤੋਂ ਪਹਿਲਾਂ ਬਠਿੰਡਾ ਜਾਣਗੇ। ਇਸ ਪਿੱਛੋਂ ਕੋਟਕਪੂਰਾ ਵਿੱਚ 11.00 ਵਜੇ ਪਬਲਿਕ ਮੀਟਿੰਗ ਕਰਨਗੇ। ਦੁਪਹਿਰ ਇੱਕ ਵਜੇ ਉਹ ਧੂਰੀ ਵਿੱਚ ਔਰਤਾਂ ਨਾਲ ਵਿਚਾਰ-ਵਟਾਂਰਾ ਕਰਨਗੇ। ਇਸ ਪੱਛੋਂ ਦੁਪਹਿਰ 3.30 ਵਜੇ ਡੇਰਾ ਬੱਸੀ ਵਿੱਚ ਰੋਡ ਸ਼ੋਅ ਕਰਨ ਪਿੱਛੋਂ 6.00 ਵਜੇ ਚੰਡੀਗੜ੍ਹ ਤੋਂ ਦਿੱਲੀ ਲਈ ਵਾਪਿਸ ਉਡਾਨ ਭਰਨਗੇ।
ਦੱਸ ਦੇਈਏ ਕਿ 15 ਫਰਵਰੀ ਨੂੰ ਰਾਹੁਲ ਗਾਂਧੀ ਵੀ ਮੁੜ ਪੰਜਾਬ ਦੌਰੇ ‘ਤੇ ਆਉਣਗੇ। ਜ਼ਿਕਰਯੋਗ ਹੈ ਕਿ ਕਾਂਗਰਸ ਵੱਲੋਂ ਮੁੱਖ ਮੰਤਰੀ ਚਿਹਰਾ ਐਲਾਨਿਆ ਗਿਆ ਹੈ। ਦੱਸ ਦੇਈਏ ਕਿ ਇਸ ਵਾਰ ਟਿਕਟਾਂ ਦੀ ਵੰਡ ਪਿੱਛੋਂ ਕਈ ਵੱਡੇ ਆਗੂ ਕਾਂਗਰਸ ਨੂੰ ਛੱਡ ਕੇ ਦੂਜੀਆਂ ਪਾਰਟੀਆਂ ਵਿੱਚ ਸ਼ਾਮਲ ਹੋ ਚੁੱਕੇ ਹਨ।
ਵੀਡੀਓ ਲਈ ਕਲਿੱਕ ਕਰੋ -:
“CM ਫੇਸ ਐਲਾਨੇ ਜਾਣ ਤੋਂ ਬਾਅਦ ਸੀਐਮ ਚੰਨੀ ਦਾ DAILY POST PUNJABI ‘ਤੇ ਪਹਿਲਾ EXCLUSIVE INTERVIEW”
ਚੋਣ ਮੈਦਾਨ ਵਿੱਚ ਬੀਜੇਪੀ, ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੇ ਨਾਲ ਇਸ ਵਾਰ ਕਿਸਾਨਾਂ ਦੇ ਉਮੀਦਵਾਰ ਵੀ ਖੜ੍ਹੇ ਹਨ। ਵਿਧਾਨ ਸਭਾ ਚੋਣਾਂ ਇਸ ਵਾਰ ਸਾਰੀਆਂ ਪਾਰਟੀਆਂ ਲਈ ਵੱਡੀ ਚੁਣੌਤੀ ਹੋਣਗੀਆਂ, ਹਾਲਾਂਕਿ ਸਾਰੀਆਂ ਪਾਰਟੀਆਂ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਪੂਰਾ ਜ਼ੋਰ ਲਾ ਗਈਆਂ ਹਨ।