ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਨੇ ਭ੍ਰਿਸ਼ਟਾਚਾਰ ਖਿਲਾਫ ਇਕ ਵੱਡੀ ਕਾਰਵਾਈ ਕੀਤੀ ਹੈ। ਇਸ ਤਹਿਤ ਪੰਜਾਬ ਦੇ ਵੱਖ-ਵੱਖ ਡਿਪੂਆਂ ਦੇ 23 ਕੰਡਕਟਰਾਂ ਤੇ 9 ਡਰਾਈਵਰਾਂ ਨੂੰ ਗਬਨ ਤੇ ਚੋਰੀ ਦੇ ਦੋਸ਼ ਵਿਚ ਫੜਿਆ ਹੈ। ਇਨ੍ਹਾਂ ਸਾਰਿਆਂ ਖਿਲਾਫ ਸਖਤ ਵਿਭਾਗੀ ਕਾਰਵਾਈ ਕੀਤੀ ਜਾ ਰਹੀ ਹੈ।
ਪੀਆਰਟੀਸੀ ਪਿਛਲੇ ਕਾਫੀ ਸਮੇਂ ਤੋਂ ਆਰਥਿਕਤ ਦਿੱਕਤਾਂ ਨਾਲ ਜੂਝ ਰਿਹਾ ਹੈ। ਔਰਤਾਂ ਦੇ ਮੁਫਤ ਬੱਸ ਸਫਰ ਦਾ ਸਰਕਾਰ ਨੇ ਭੁਗਤਾਨ ਨਹੀਂ ਕੀਤਾ ਹੈ। ਇਸ ਨਾਲ ਮੁਲਾਜ਼ਮਾਂ ਨੂੰ ਸੈਲਰੀ ਦੇਣਾ ਵੀ ਪੀਆਰਟੀਸੀ ਨੂੰ ਭਾਰੀ ਪੈ ਰਿਹਾ ਹੈ। ਹੁਣ ਪੀਆਰਟੀਸੀ ਪ੍ਰਸ਼ਾਸਨ ਨੇ ਆਪਣੀ ਆਦਮਨ ਵਿਚ ਵਾਧੇ ਦੇ ਇਰਾਦੇ ਨਾਲ ਬੱਸਾਂ ਦੀ ਜਾਂਚ ਨੂੰ ਪਹਿਲਾਂ ਤੋਂ ਮੁਸਤੈਦ ਕੀਤਾ ਹੈ। ਵੱਖ-ਵੱਖ ਰੂਟਾਂ ‘ਤੇ ਜਾਣ ਵਾਲੀਆਂ ਬੱਸਾਂ ਦੀ ਜਾਂਚ ਹੁਣ ਰੋਜ਼ਾਨਾ ਕੀਤੀ ਜਾ ਰਹੀ ਹੈ। ਇਸੇ ਦਾ ਨਤੀਜਾ ਹੈ ਕਿ ਬੀਤੇ ਲਗਭਗ ਇਕ ਮਹੀਨੇ ਵਿਚ ਪੀਆਰਟੀਸੀ ਦੇ ਪੰਜਾਬ ਵਿਚ ਵੱਖ-ਵੱਖ ਡਿਪੂ ਦੇ 23 ਕੰਡਕਟਰ ਗਬਨ ਦੇ ਮਾਮਲੇ ਵਿਚ ਫੜੇ ਗਏ ਹਨ।
ਇਹ ਵੀ ਪੜ੍ਹੋ : ਕੱਲ੍ਹ ਜਾਰੀ ਹੋਵੇਗਾ 2023 ਵਨਡੇ ਵਰਲਡ ਕੱਪ ਦਾ ਸ਼ੈਡਿਊਲ, ਪਾਕਿਸਤਾਨ ਨੇ ਅਹਿਮਦਾਬਾਦ ‘ਚ ਖੇਡਣ ਲਈ ਦਿੱਤੀ ਸਹਿਮਤੀ
ਗਬਨ ਦੀ ਰਕਮ 3430 ਰੁਪਏ ਹੈ। 6 ਕੰਡਕਟਰਾਂ ਖਿਲਾਫ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ 17 ‘ਤੇ ਗਬਨ ਦੀ ਰਕਮ ਦਾ 100 ਗੁਣਾ ਜੁਰਮਾਨਾ ਲਗਾਇਆ ਗਿਆ ਹੈ। ਇਨ੍ਹਾਂ ਕੰਡਕਟਰਾਂ ਨੇ ਸਵਾਰੀਆਂ ਤੋਂ ਪੈਸੇ ਲੈ ਕੇ ਉਨ੍ਹਾਂ ਨੂੰ ਟਿਕਟ ਜਾਰੀ ਨਹੀਂ ਕੀਤਾ ਸੀ। ਬੀਤੇ ਦਿਨੀਂ ਕੇਂਦਰੀ ਉਡਨ ਦਸਤੇ ਨੇ ਹਿਮਾਚਲ ਪ੍ਰਦੇਸ਼ ਦੇ ਰਾਨੀਤਾਲ ਵਿਚ ਜਾਂਚ ਦੌਰਾਨ ਪੀਆਰਟੀਸੀ ਬੱਸ ਦੇ ਕੰਡਕਟਰ ‘ਤੇ ਟਿਕਟ ਚੋਰੀ ਦੀ ਰਿਪੋਰਟ ਦਰਜ ਕਰਾਈ ਸੀ। ਇਸ ਵਿਚ ਕੰਡਕਟਰ ਨੇ ਲਗਭਗ 35 ਯਾਤਰੀਆਂ ਤੋਂ 1888 ਰੁਪਏ ਲੈਣ ਦੇ ਬਾਅਦ ਟਿਕਟ ਨਹੀਂ ਦਿੱਤਾ ਸੀ। ਇਸੇ ਤਰ੍ਹਾਂ ਚੈਕਿੰਗ ਦੌਰਾਨ ਵੱਖ-ਵੱਖ ਡਿਪੂ ਦੇ 9 ਡਰਾਈਵਰਾਂ ਨੂੰ 166.5 ਲੀਟਰ ਡੀਜ਼ਲ ਚੋਰੀ ਕਰਦੇ ਫੜਿਆ ਗਿਆ। ਇਸ ਡੀਜ਼ਲ ਦੀ ਕੀਮਤ 14392 ਰੁਪਏ ਹੈ।ਇਨ੍ਹਾਂ ਡਰਾਈਵਰਾਂ ਖਿਲਾਫ ਵੀ ਵਿਭਾਗੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -:
“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “
ਪੀਆਰਟੀਸੀ ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ ਕਿਹਾ ਕਿ ਗਬਨ ਦੇ ਮਾਮਲਿਆਂ ਵਿਚ ਫੜੇ ਗਏ ਕੰਡਕਟਰਾਂ ਤੇ ਡੀਜ਼ਲ ਚੋਰੀ ਦੇ ਮਾਮਲਿਆਂ ਵਿਚ ਫੜੇ ਗਏ ਡਰਾਈਵਰਾਂ ਖਿਲਾਫ ਸਖਤ ਕਾਰਵਾਈ ਦਾ ਹੁਕਮ ਦਿੱਤਾ ਹੈ। ਉਨ੍ਹਾਂ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਕਿਸੇ ਵੀ ਕੀਮਤ ‘ਤੇ ਪੀਆਰਟੀਸੀ ਵਿਚ ਭ੍ਰਿਸ਼ਟਾਚਾਰ ਤੇ ਕੰਮ ਵਿਚ ਲਾਪ੍ਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਸਾਰੇ ਅਧਿਕਾਰੀਆਂ ਤੇ ਮੁਲਾਜ਼ਮਾਂ ਤੋਂ ਈਮਾਨਦਾਰੀ ਨਾਲ ਕੰਮ ਕਰਨ ਦੀ ਅਪੀਲ ਹੈ ਤਾਂ ਕਿ ਮੁਲਾਜ਼ਮਾਂ ਨੂੰ ਸਮੇਂ ‘ਤੇ ਤਨਖਾਹ, ਪੈਨਸ਼ਨ ਤੇ ਹੋਰ ਲਾਭ ਮਿਲ ਸਕਣਗੇ। ਜੇਕਰ ਫਿਰ ਵੀ ਕੋਈ ਕਾਰਪੋਰੇਸ਼ਨ ਨੂੰ ਆਰਥਿਕ ਨੁਕਸਾਨ ਪਹੁੰਚਾਏਗਾ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: