ਪੰਜਾਬ ਦੇ ਡੀਸੀ ਦਫਤਰਾਂ ਤੇ ਤਹਿਸੀਲਾਂ ਵਿਚ ਅੱਜ ਵੀ ਕੰਮ ਨਹੀਂ ਹੋਵੇਗਾ। ਸਾਰੇ ਮੁਲਾਜ਼ਮਾਂ ਨੇ ਸਮੂਹਿਕ ਛੁੱਟੀ ਲੈ ਲਈ ਹੈ। ਸਾਰੇ ਮੁਲਾਜ਼ਮ ਰੋਪੜ ਵਿਚ ਇਕੱਠਾ ਹੋਣਗੇ ਤੇ ਪੂਰੇ ਸ਼ਹਿਰ ਵਿਚ ਰੋਸ ਰੈਲੀ ਕਰਨਗੇ। ਇਸ ਦੇ ਬਾਅਦ ਵਿਧਾਇਕ ਦਿਨੇਸ਼ ਚੱਢਾ ਦਾ ਪੁਤਲਾ ਫੂਕਣਗੇ।
ਦੱਸ ਦੇਈਏ ਕਿ ਮੁਲਾਜ਼ਮਾਂ ਨੇ ਕਮਲ ਛੋੜ ਹੜਤਾਲ ਕੀਤੀ ਸੀ। ਮੁਲਾਜ਼ਮਾਂ ਦੇ ਹੜਤਾਲ ‘ਤੇ ਜਾਣ ਕਾਰਨ ਰਜਿਸਟਰੀਆਂ ਤੋਂ ਲੈ ਕੇ ਪ੍ਰਮਾਣ ਪੱਤਰਾਂ, ਲਾਇਸੈਂਸ, ਆਰਸੀ ਵਗੈਰਾ ਸਾਰਾ ਕੰਮ ਰੁਕ ਗਿਆ ਹੈ। ਸਰਕਾਰ ਦੇ ਖਜ਼ਾਨੇ ਨੂੰ ਵੀ ਰੋਜ਼ਾਨਾ ਲੱਖਾਂ ਦਾ ਘਾਟਾ ਪੈ ਰਿਹਾ ਹੈ। ਮੁਲਾਜ਼ਮ ਇਸ ਗੱਲ ‘ਤੇ ਅੜੇ ਹੋਏ ਹਨ ਕਿ ਰੋਪੜ ਦੇ ਵਿਧਾਇਕ ਨੇ ਤਹਿਸੀਲ ਵਿਚ ਜਾ ਕੇ ਮੁਲਾਜ਼ਮਾਂ ਨਾਲ ਜੋ ਵਿਵਹਾਰ ਕੀਤਾ ਸੀ, ਉਹ ਉਸ ਲਈ ਜਨਤਕ ਮਾਫੀ ਮੰਗਣ।
ਇਹ ਵੀ ਪੜ੍ਹੋ : ਅੱਜ ਕਾਰਗਿਲ ਵਿਜੇ ਦਿਵਸ ਮੌਕੇ CM ਮਾਨ ਪਹੁੰਚਣਗੇ ਅੰਮ੍ਰਿਤਸਰ, ਸ਼ਹੀਦਾਂ ਨੂੰ ਕਰਨਗੇ ਨਮਨ
ਮਨਿਸਟੀਰੀਅਲ ਸਟਾਫ਼ ਯੂਨੀਅਨ ਪੰਜਾਬ ਦੇ ਪ੍ਰਧਾਨ ਤੇਜਿੰਦਰ ਸਿੰਘ ਨੰਗਲ ਨੇ ਕਿਹਾ ਕਿ ਸਰਕਾਰੀ ਦਫ਼ਤਰਾਂ ਵਿੱਚ ਜਾ ਕੇ ਮੁਲਾਜ਼ਮਾਂ ਦਾ ਅਪਮਾਨ ਨਹੀਂ ਕਰਨ ਦਿੱਤਾ ਜਾਵੇਗਾ। ਰੋਪੜ ਦੇ ਵਿਧਾਇਕ ਨੇ ਜਿੱਥੇ ਮੁਲਾਜ਼ਮਾਂ ਦੀ ਬੇਇੱਜ਼ਤੀ ਕੀਤੀ ਹੈ, ਉੱਥੇ ਹੀ ਆਪਣੇ ਨਿੱਜੀ ਦਫ਼ਤਰ ਵਿੱਚ ਸਰਕਾਰੀ ਰਿਕਾਰਡ ਹਾਸਿਲ ਕਰਕੇ ਨਾਜਾਇਜ਼ ਕੰਮ ਵੀ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਦਫਤਰਾਂ ਵਿਚ ਉਦੋਂ ਤੱਕ ਕੰਮ ਬੰਦ ਰੱਖਿਆ ਜਾਵੇਗਾ ਜਦੋਂ ਤੱਕ ਸਰਕਾਰ ਦੀ ਨੀਂਦ ਨਹੀਂ ਟੁੱਟਦੀ ਤੇ ਉਹ ਆਪਣੇ ਵਿਧਾਇਕ ਨੂੰ ਮਾਫ ਮੰਗਣ ਲਈ ਨਹੀਂ ਕਹਿੰਦੇ।
ਵੀਡੀਓ ਲਈ ਕਲਿੱਕ ਕਰੋ -: