ਸੂਬੇ ਵਿਚ ਨੀਤੀਆਂ ਨੂੰ ਛਿੱਕੇ ਟੰਗ ਕੇ ਚਲਾਏ ਜਾ ਰਹੇ ਨਸ਼ਾ ਛੁਡਾਊ ਕੇਂਦਰਾਂ ‘ਤੇ ਸਿਹਤ ਵਿਭਾਗ ਨੇ ਪੈਨੀ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਹੈ। ਨਸ਼ਾ ਛੁਡਾਊ ਕੇਂਦਰਾਂ ਤੇ ਓਟਸ ਸੈਂਟਰਾਂ ਵਿਚ ਇਲਾਜ ਲਈ ਇਸਤੇਮਾਲ ਹੋਣ ਵਾਲੀਆਂ ਗੋਲੀਆਂ ਦੇ ਗਲਤ ਇਸਤੇਮਾਲ ਨੂੰ ਰੋਕਣ ਲਈ ਵਿਭਾਗ ਨੇ ਰਣਨੀਤੀ ਤਿਆਰ ਕਰਨੀ ਸ਼ੁਰੂ ਕਰ ਦਿੱਤੀ ਹੈ। ਪਿੰਡ ਪੱਧਰ ‘ਤੇ ਨਸ਼ੇ ਨੂੰ ਲੈ ਕੇ ਜਲਦ ਸਰਵੇ ਕਰਵਾਇਆ ਜਾਵੇਗਾ। ਇਸ ਦੇ ਬਾਅਦ ਨਸ਼ੇ ਦੇ ਖਾਤਮੇ ਲਈ ਰਣਨੀਤੀ ਨੂੰ ਨਵਾਂ ਰੂਪ ਦੇਣ ਦੀ ਯੋਜਨਾ ਹੈ।
ਸੂਬੇ ਵਿਚ 478 ਓਟਸ ਸੈਂਟਰਾਂ ਵਿਚ 2.65 ਲੱਖ ਤੇ 183 ਨਸ਼ਾ ਛੁਡਾਊ ਕੇਂਦਰਾਂ ਵਿਚ 6.10 ਲੱਖ ਲੋਕ ਰਜਿਸਟਰਡ ਹਨ। ਸੂਬੇ ਦੇ ਕਈ ਜ਼ਿਲ੍ਹਿਆਂ ਵਿਚ ਸਿਹਤ ਵਿਭਾਗ ਦੀਆਂ ਨੀਤੀਆਂ ਨੂੰ ਛਿੱਕੇ ਟੰਗ ਕੇ ਨਸ਼ਾ ਛੁਡਾਊ ਕੇਂਦਰ ਚਲਾ ਕੇ ਨਸ਼ਾ ਛੱਡਣ ਵਾਲਿਆਂ ਦੇ ਭਵਿੱਖ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਮਹਿੰਗੇ ਇਲਾਜ ਦੇ ਚੱਲਦੇ ਲੋਕ ਆਰਥਿਕ ਬੋਝ ਹੇਠਾਂ ਦੱਬ ਰਹੇ ਹਨ।
ਓਟਸ ਸੈਂਟਰਾਂ ਤੇ ਨਸ਼ ਛੁਡਾਊ ਕੇਂਦਰਾਂ ਵਿਚ ਇਲਾਜ ਲਈ ਇਸਤੇਮਾਲ ਹੋਣ ਵਾਲੀਆਂ ਗੋਲੀਆਂ ਦੀ ਗੈਰ-ਕਾਨੂੰਨੀ ਤਰੀਕੇ ਨਾਲ ਵਿਕਰੀ ਦੇ ਮਾਮਲੇ ਸਾਹਮਣੇ ਆ ਰਹੇ ਹਨ। ਨਸ਼ੇ ਛੱਡਣ ਵਾਲਿਆਂ ਵੱਲੋਂ ਗੋਲੀਆਂ ਵੇਚਣ, ਗੋਲੀਆਂ ਨੂੰ ਨਸ਼ੇ ਦੇ ਟੀਕੇ ਵਜੋਂ ਇਸਤੇਮਾਲ ਕਰਨ ਤੇ ਫਰਜ਼ੀ ਮਰੀਜ਼ਾਂ ਨੂੰ ਦਾਖਲ ਕਰਨ ਦੇ ਮਾਮਲੇ ਵੀ ਸ਼ਹਿਰਾਂ ਤੇ ਦਿਹਾਤ ਦੇ ਸੈਂਟਰਾਂ ਵਿਚ ਵਧਣ ਲੱਗੇ ਹਨ। ਇਸ ਮਾਮਲੇ ਨੂੰ ਲੈ ਕੇ ਸਿਹਤ ਵਿਭਾਗ ਦੀਆਂ ਸ਼ਿਕਾਇਤਾਂ ਵੀ ਪਹੁੰਚੀਆਂ ਹਨ।
ਇਹ ਵੀ ਪੜ੍ਹੋ : ਮੀਤ ਹੇਅਰ ਨੇ ਮੋਹਾਲੀ ਨੂੰ ਕ੍ਰਿਕਟ ਵਿਸ਼ਵ ਕੱਪ ਮੈਚਾਂ ਦੀ ਮੇਜ਼ਬਾਨੀ ਤੋਂ ਬਾਹਰ ਕਰਨ ਦੀ ਕੀਤੀ ਸਖ਼ਤ ਨਿੰਦਾ
ਸਿਹਤ ਵਿਭਾਗ ਨੇ ਮੰਨਿਆ ਕਿ ਓਟਸ ਸੈਂਟਰਾਂ ਅਤੇ ਨਸ਼ਾ ਛੁਡਾਊ ਕੇਂਦਰਾਂ ਵਿੱਚ ਨੀਤੀਆਂ ਨੂੰ ਰੋਕ ਕੇ ਕੰਮ ਕਰਨ ਦੀਆਂ ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ। ਵਿਭਾਗ ਚੰਡੀਗੜ੍ਹ ਤੋਂ ਹੀ ਓਟਸ ਕੇਂਦਰਾਂ ਅਤੇ ਨਸ਼ਾ ਛੁਡਾਊ ਕੇਂਦਰਾਂ ’ਤੇ ਤਿੱਖੀ ਨਜ਼ਰ ਰੱਖੇਗਾ। ਹਰ ਕੇਂਦਰ ਵਿੱਚ ਸੀਸੀਟੀਵੀ ਕੈਮਰੇ, ਬਾਇਓਮੈਟ੍ਰਿਕ ਰਜਿਸਟ੍ਰੇਸ਼ਨ, ਹਰ ਲਾਭਪਾਤਰੀ ਦਾ ਆਧਾਰ ਕਾਰਡ ਲਿੰਕ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -: