ਅੰਤਰਰਾਜੀ ਜਬਰਨ ਵਸੂਲੀ ਰੈਕੇਟ ਦਾ ਭੰਡਾਫੋੜ ਕਰਕੇ ਚੰਡੀਗੜ੍ਹ ਪੁਲਿਸ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ। ਪੰਜਾਬ ਦੇ ਐੱਸਐੱਸ ਨਗਰ ਜ਼ਿਲ੍ਹੇ ਵਿਚ ਇਕ ਅੰਤਰਰਾਜੀ ਜਬਰਨ ਵਸੂਲੀ ਰੈਕੇਟ ਦੇ ਸਿਲਸਿਲੇ ਵਿਚ 8 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੰਜਾਬ ਦੇ ਡੀਜੀਪੀ ਨੇ ਟਵਿੱਟਰ ‘ਤੇ ਇਸ ਦੀ ਜਾਣਕਾਰੀ ਸਾਂਝੀ ਕੀਤੀ ਹੈ।
ਡੀਜੀਪੀ ਨੇ ਟਵੀਟ ਕਰਦੇ ਲਿਖਿਆ ਕਿ ਐੱਸਐੱਸਨਗਰ ਪੁਲਿਸ ਨੇ ਇਕ ਅੰਤਰਰਾਜੀ ਜਬਰਨ ਵਸੂਲੀ ਰੈਕੇਟ ਦਾ ਭੰਡਾਫੋੜ ਕੀਤਾ ਹੈ ਤੇ ਅੱਠ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਅਪਰਾਧੀ ਟ੍ਰਾਈਸਿਟੀ ਯਾਨੀ ਚੰਡੀਗੜ੍ਹ, ਮੋਹਾਲੀ ਤੇ ਪੰਚਕੂਲਾ ਦੇ ਖੇਤਰਾਂ ਵਿਚ ਸਰਗਰਮ ਸਨ। ਉੁਨ੍ਹਾਂ ਇਹ ਵੀ ਦੱਸਿਆ ਕਿ ਇਹ ਟ੍ਰਾਈਸਿਟੀ ਖੇਤਰ ਵਿਚ ਸਰਗਰਮ ਬੰਬੀਹਾ ਸਮੂਹ ਦੇ ਸਹਿਯੋਗੀ ਪ੍ਰਿੰਸ ਰਾਣਾ ਗਰੁੱਪ ਦੇ ਮੈਂਬਰ ਸਨ ਤੇ ਇਹ ਸਾਰੇ ਅੰਤਰਰਾਜੀ ਜਬਰਨ ਵਸੂਲੀ ਵਿਚ ਸ਼ਾਮਲ ਸੀ।
ਇਹ ਵੀ ਪੜ੍ਹੋ : ਪੰਜਾਬ ਦੀ ਹਰਪ੍ਰੀਤ ਕੌਰ ਬਣੇਗੀ DFO ਅਫਸਰ, ਬਿਨਾਂ ਕੋਚਿੰਗ UPSC ‘ਚ ਹਾਸਲ ਕੀਤਾ 97ਵਾਂ ਰੈਂਕ
ਦੱਸ ਦੇਈਏ ਕਿ ਪੰਜਾਬ ਦੇ ਡੀਜੀਆਈ ਨੇ ਇਹ ਵੀ ਦੱਸਿਆ ਕਿ ਮਾਮਲੇ ਵਿਚ ਵਧੀਕ ਜਾਂਚ ਤੋਂ ਗਿਰੋਹ ਦੇ ਹੋਰ ਮੈਂਬਰਾਂ ਦਾ ਪਤਾ ਲੱਗਾ ਹੈ। ਉਨ੍ਹਾਂ ਕਿਹਾ ਕਿ ਅਜੇ ਇਸ ਰੈਕੇਟ ਵਿਚ ਅੱਗੇ ਦੀ ਜਾਂਚ ਚੱਲ ਰਹੀ ਹੈ। ਗਿਰੋਹ ਦੇ ਹੋਰ ਮੈਂਬਰਾਂ ਦਾ ਵੀ ਪਤਾ ਲੱਗਾ ਹੈ ਜਿਨ੍ਹਾਂ ਨੂੰ ਕੈਨੇਡਾ ਤੋਂ ਸਰਗਰਮ ਜਬਰਨ ਵਸੂਲੀ ਕਰਨ ਵਾਲਿਆਂ ਦੀ ਰੀੜ੍ਹ ਦੀ ਹੱਡੀ ਤੋੜਨ ਲਈ ਜਲਦ ਹੀ ਗ੍ਰਿਫਤਾਰ ਕੀਤਾ ਜਾਵੇਗਾ। ਡੀਆਈਜੀ ਨੇ ਕਿਹਾ ਕਿ ਗ੍ਰਿਫਤਾਰ ਕੀਤੇ ਗਏ ਲੋਕਾਂ ਦਾ ਅਪਰਾਧਿਕ ਰਿਕਾਰਡ ਹੈ ਤੇ ਉਨ੍ਹਾਂ ਖਿਲਾਫ ਹਰਿਆਣਾ ਵਿਚ ਵੀ FIR ਦਰਜ ਹੈ।
ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “























