ਪੰਜਾਬ ਵਿਚ ਮੀਂਹ ਕਾਰਨ ਖਰਾਬ ਹਾਲਾਤਾਂ ਦੇ ਮੱਦੇਨਜ਼ਰ ਸੂਬਾ ਸਰਕਾਰ ਵੱਲੋਂ 16 ਜੁਲਾਈ ਤੱਕ ਸਾਰੇ ਸਕੂਲਾਂ ਵਿਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਸੇ ਦੇ ਮੱਦੇਨਜ਼ਰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪੰਜਾਬ ਦੇ ਸਾਰੇ ਸਕੂਲ ਮੁਖੀਆਂ, ਕੇਂਦਰ ਕੰਟਰੋਲਰ, ਕੇਂਦਰ ਸੁਪਰਡੈਂਟ, ਨਿਗਰਾਨ ਅਮਲਾ ਅਤੇ ਪ੍ਰੀਖਿਆਰਥੀਆਂ ਨੂੰ ਸੂਚਿਤ ਕੀਤਾ ਗਿਆ ਹੈ ਕਿ 15 ਜੁਲਾਈ ਤੱਕ ਸੂਬੇ ਵਿਚ ਸਥਾਪਤ ਪ੍ਰੀਖਿਆ ਕੇਂਦਰਾਂ ਉਤੇ ਹੋਣ ਵਾਲੀਆਂ 8ਵੀਂ ਕਲਾਸ ਦੀਆਂ ਰੀ-ਅਪੀਅਰ ਪ੍ਰੀਖਿਆਵਾਂ ਮੁਲਤੀ ਕਰ ਦਿੱਤੀਆਂ ਗਈਆਂ ਹਨ।
ਦੱਸ ਦੇਈਏ ਕਿ ਮਿਤੀ 10 ਜੁਲਾਈ ਤੋਂ 15 ਜੁਲਾਈ ਤੱਕ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮੁਲਤਵੀ ਕੀਤੀਆਂ ਗਈਆਂ ਪ੍ਰੀਖਿਆਵਾਂ ਲਈ ਨਵੀਂ ਮਿਤੀਆਂ ਦਾ ਐਲਾਨ ਅਜੇ ਨਹੀਂ ਕੀਤਾ ਗਿਆ ਹੈ ਤੇ ਇਸ ਸਬੰਧੀ ਸੂਚਨਾ ਸਮੂਹ ਸਕੂਲ ਮੁਖੀਆਂ, ਕੇਂਦਰ ਕੰਟਰੋਲਰ, ਕੇਂਦਰ ਸੁਪਰਡੈਂਟ, ਨਿਗਰਾਨ ਅਮਲਾ ਅਤੇ ਪ੍ਰੀਖਿਆਰਥੀਆਂ ਨੂੰ ਬੋਰਡ ਦੀ ਵੈਬਸਾਈਟ www.pseb.ac.in ਅਤੇ ਸਕੂਲ login id ਤੋਂ ਹਾਸਲ ਕਰ ਸਕਦੇ ਹਨ ਤੇ ਜਲਦ ਹੀ ਪ੍ਰੀਖਿਆ ਸਬੰਧੀ ਨਵੀਆਂ ਮਿਤੀਆਂ ਦਾ ਐਲਾਨ ਕਰ ਦਿੱਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: