ਪੰਜਾਬੀ ਗਾਇਕ ਸਿੰਗਾ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ। ਉਨ੍ਹਾਂ ‘ਤੇ ਗਨ ਕਲਚਰ ਨੂੰ ਪ੍ਰਮੋਟ ਕਰਨ ਤੇ ਅਸ਼ਲੀਲਤਾ ਫੈਲਾਉਣ ਦਾ ਦੋਸ਼ ਲੱਗਾ ਹੈ ਤੇ ਕਪੂਰਥਲਾ ਵਿਚ ਗਾਇਕ ਖਿਲਾਫ ਕੇਸ ਵੀ ਦਰਜ ਕੀਤਾ ਗਿਆ ਹੈ। ਕਪੂਰਥਲਾ ਦੀ ਪੁਲਿਸ ਨੇ ਭੀਮਰਾਓ ਯੁਵਾ ਫੋਰਸ ਦੇ ਪ੍ਰਧਾਨ ਦੀ ਸ਼ਿਕਾਇਤ ‘ਤੇ ਗਾਇਕ ਸਣੇ 5 ਲੋਕਾੰ ਨੂੰ ਧਾਰਾ 294 120 ਬੀ ਆਈਬੀਸੀ ਤਹਿਤ ਨਾਮਜ਼ਦ ਕੀਤਾ ਹੈ।
ਸ਼ਿਕਾਇਤ ਵਿਚ ਦੱਸਿਆ ਕਿ ਪੰਜਾਬੀ ਗਾਇਕ ਮਨਪ੍ਰੀਤ ਸਿੰਘ ਉਰਫ ਸਿੰਗਾ ਵਾਸੀ ਪਿੰਡ ਜਾਗਨੀਵਾਲ ਹੁਸ਼ਿਆਰਪੁਰ ਆਪਣੇ ਗਾਣਿਆਂ ਵਿਚ ਪਹਿਲਾਂ ਹਥਿਆਰਾਂ ਨੂੰ ਪ੍ਰਮੋਟ ਕਰਕੇ ਪੰਜਾਬ ਦੀ ਜਵਾਨੀ ਨੂੰ ਗਲਤ ਰਸਤੇ ‘ਤੇ ਲਿਜਾਣ ਲਈ ਉਕਸਾ ਰਿਹਾ ਹੈ। ਹੁਣ ਉਸ ਨੇ ਫਿਰ ਤੋਂ ਆਪਣੀ ਟੀਮ ਪ੍ਰੋਡਿਊਸਰ ਬਿਗ ਦੇ ਸਿੰਘ, ਡਾਇਰੈਕਟਰ ਅਮਨਦੀਪ ਸਿੰਘ, ਡੀਓਪੀ ਵਰੁਣ ਵਰਮਾ ਉਰਫ ਸੋਨੂੰ ਗਿੱਲ ਤੇ ਐਡੀਟਿੰਗ ਜਤਿਨ ਅਰੋਰਾ ਨਾਲ ਮਿਲ ਕੇ ਇਕ ਨਵਾਂ ਗੀਤ ‘ਸਟਿਲ ਅਲਾਈਵ’ ਲਗਭਗ ਇਕ ਮਹੀਨੇ ਪਹਿਲਾਂ ਹੀ ਲਾਂਚ ਕੀਤਾ ਹੈ।
ਇਹ ਵੀ ਪੜ੍ਹੋ : ਹੜ੍ਹ ਪੀੜਤਾਂ ਨੂੰ ਦੁੱਗਣਾ ਮੁਆਵਜ਼ਾ ਦੇਣਾ ਚਾਹੁੰਦੀ ਹੈ ਪੰਜਾਬ ਸਰਕਾਰ, ਕੇਂਦਰ ਤੋਂ ਨਿਯਮਾਂ ‘ਚ ਮੰਗੀ ਛੋਟ
ਇਹ ਗੀਤ ਪੰਜਾਬੀ ਚੈਨਲਾਂ ‘ਤੇ ਲਗਾਤਾਰ ਚੱਲ ਰਿਹਾ ਹੈ। ਇਸ ‘ਚ ਅਸ਼ਲੀਲਤਾ ਭਰੀ ਹੋਈ ਹੈ ਤੇ ਇਤਰਾਜ਼ਯੋਗ ਸ਼ਬਦਾਂ ਦਾ ਇਸਤੇਮਾਲ ਕਰਕੇ ਸਮਾਜ ਵਿਚ ਸ਼ਰੇਆਮ ਅਸ਼ਲੀਲਤਾ ਫੈਲਾਈ ਜਾ ਰਹੀ ਹੈ। ਅਜਿਹੇ ਗੀਤ ਪਰਿਵਾਰ ਵਿਚ ਸੁਣਨ ਯੋਗ ਨਹੀਂ ਹਨ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ‘ਤੇ ਪੰਜਾਬੀ ਗਾਇਕ ਸਣੇ 5 ਲੋਕਾਂ ਖਿਲਾਫ ਕੇਸ ਦਰਜ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -: