ਪੰਜਾਬੀ ਫ਼ਿਲਮਾਂ ਦੇ ਸੁਪਰ ਸਟਾਰ ਅਦਾਕਾਰ ਗੁਗੂ ਗਿੱਲ ਨੂੰ ਪੰਜਾਬ ਦੇ ਮੁਖ ਮੰਤਰੀ ਚਰਨਜੀਤ ਸਿੰਘ ਚੰਨੀ ਵਾਲੀ ਪੰਜਾਬ ਸਰਕਾਰ ਵੱਲੋਂ ਲਿਵਿੰਗ ਲੀਜੈਂਡ ਲਾਈਫਟਾਈਮ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਫੇਸਬੁੱਕ ‘ਤੇ ਪੋਸਟ ਕੀਤੀ ਆਪਣੀ ਤਸਵੀਰ ਨਾਲ ਗੁਗੂ ਗਿੱਲ ਨੇ ਕਿਹਾ, “ਤੁਹਾਡੇ ਸਾਰਿਆਂ ਦੀਆਂ ਦੁਆਵਾਂ ਸਦਕਾ ਕੱਲ੍ਹ ਪੰਜਾਬ ਸਰਕਾਰ ਵੱਲੋਂ ਮੈਨੂੰ ਲਿਵਿੰਗ ਲੇਜੇਂਡ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ… ਹਮੇਸ਼ਾ ਇਸੇ ਤਰ੍ਹਾਂ ਆਪਣੇ ਬਾਈ ਨੂੰ ਪਿਆਰ ਦਿੰਦੇ ਰਹਿਣਾ। ਲਿਵਿੰਗ ਲੀਜੈਂਡ ਲਾਈਫਟਾਈਮ ਐਵਾਰਡ ਨਾਲ ਸਨਮਾਨਿਤ ਹੋਣ ‘ਤੇ ਮਾਣ ਹੈ।” ਇਸ ਦੇ ਨਾਲ ਹੀ ਉਨ੍ਹਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਾਲੀ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ।
ਦੱਸ ਦੇਈਏ ਕਿ ਪੰਜਾਬੀ ਸਿਨੇਮਾ ਵਿੱਚ ਸ਼ਾਨਦਾਰ ਸਫਰ ਲਈ ਗੁਗੂ ਗਿੱਲ ਨੂੰ 2013 ਵਿੱਚ ਪੀਟੀਸੀ ਦੇ ਪੰਜਾਬੀ ਫਿਲਮ ਐਵਾਰਡਾਂ ਵਿੱਚ ਵੀ ਲਾਈਫਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ।
ਗੁਗੂ ਗਿੱਲ ਨੇ 1983 ਵਿੱਚ ‘ਪੁੱਤ ਜੱਟਾਂ ਦੇ’ ਫਿਲਮ ਨਾਲ ਆਪਣੀ ਪੰਜਾਬੀ ਫਿਲਮੀ ਸਫਰ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਆਪਣੇ ਕਰੀਅਰ ਵਿੱਚ ‘ਜੱਟ ਜਿਊਣਾ ਮੌੜ’, ‘ਬਦਲਾ ਜੱਟੀ ਦਾ’ ‘ਯਾਰਾਂ ਨਾਲ ਬਹਾਰਾਂ’ ‘ਮਿਰਜ਼ਾ ਜੱਟ’ ‘ਜ਼ੈਲਦਾਰ’ ਵਰਗੀਆਂ ਕਈ ਸਫਲ ਫਿਲਮਾਂ ਵਿੱਚ ਕੰਮ ਕੀਤਾ। ‘ਗੱਭਰੂ ਪੰਜਾਬ ਦਾ’ ਵਿੱਚ ਉਨ੍ਹਾਂ ਨੇ ਖਲਨਾਇਕ ਦੀ ਭੂਮਿਕਾ ਵੀ ਅਦਾ ਕੀਤੀ, ਜਿਸ ਦੀ ਕਾਫੀ ਤਾਰੀਫ ਹੋਈ ਸੀ।
ਵੀਡੀਓ ਲਈ ਕਲਿੱਕ ਕਰੋ -:
Vegetable Soup Recipe | ਵੈਜ਼ੀਟੇਬਲ ਸੂਪ ਬਨਾਉਣ ਦਾ ਆਸਾਨ ਤਰੀਕਾ | Healthy Veg Soup | Health Diet
ਆਪਣੇ ਫਿਲਮੀ ਸਫਰ ਵਿੱਚ ਉਨ੍ਹਾਂ ਨੇ ਉਸ ਵੇਲੇ ਦੀਆਂ ਚੋਟੀ ਦੀਆਂ ਹੀਰੋਇਨਾਂ ਦਲਜੀਤ ਕੌਰ, ਉਪਾਸਨਾ ਸਿੰਘ, ਪ੍ਰੀਤੀ ਸਪਰੂ, ਮਨਜੀਤ ਕੁਲਾਰ ਅਤੇ ਰਵਿੰਦਰ ਮਾਨ ਨਾਲ ਕੰਮ ਕੀਤਾ, ਜਿਨ੍ਹਾਂ ਨਾਲ ਉਨ੍ਹਾਂ ਦੀ ਜੋੜੀ ਨੂੰ ਖੂਬ ਪਸੰਦ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਸ਼੍ਰੋਮਣੀ ਕਮੇਟੀ ਵੱਲੋਂ ‘ਸ਼੍ਰੀ ਕਾਸ਼ੀ ਵਿਸ਼ਵਨਾਥ ਧਾਮ ਕਾ ਗੌਰਵਸ਼ਾਲੀ ਇਤਿਹਾਸ’ ਕਿਤਾਬਚੇ ‘ਤੇ ਪਾਬੰਦੀ ਲਾਉਣ ਦੀ ਮੰਗ