ਤਰਨਤਾਰਨ ਦੇ ਨੌਜਵਾਨ ਜਸਕਰਨ ਸਿੰਘ ਨੇ ਇਤਿਹਾਸ ਰਚਿਆ ਹੈ। ਉਨ੍ਹਾਂ ਨੇ ‘ਕੌਣ ਬਣੇਗਾ ਕਰੋੜਪਤੀ’ ਟੀਵੀ ਸ਼ੋਅ ਵਿਚ ਇਕ ਕਰੋੜ ਰੁਪਏ ਜਿੱਤ ਲਏ ਹਨ ਤੇ ਹੁਣ 7 ਕਰੋੜ ਰੁਪਏ ਦੇ ਸਵਾਲ ਲਈ ਤਿਆਰੀ ਕਰ ਰਿਹਾ ਹੈ।
ਦੱਸ ਦੇਈਏ ਕਿ ਜਸਕਰਨ ਸਿੰਘ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦਾ ਰਹਿਣ ਵਾਲਾ ਹੈ।ਉਸ ਦੀ ਉਮਰ 21 ਸਾਲ ਦੇ ਤੇ ਉਹ ਬੀਐੱਸਸੀ ਦਾ ਵਿਦਿਆਰਥੀ ਹੈ। ਜਸਕਰਨ ਇਸ ਸੀਜ਼ਨ ਦਾ ਪਹਿਲਾ ਪ੍ਰਤੀਯੋਗੀ ਹੈ ਜੋ 7 ਕਰੋੜ ਰੁਪਏ ਦੇ ਸਵਾਲ ਤੱਕ ਪਹੁੰਚ ਸਕਿਆ ਹੈ।

ਇਹ ਵੀ ਪੜ੍ਹੋ : ਹਰਿਆਣਾ ਤੋਂ ਘਟੇਗੀ ਹਿਮਾਚਲ ਦੀ ਦੂਰੀ, ਦੋਵੇਂ ਰਾਜਾਂ ਵਿਚਾਲੇ ਲਿੰਕ ਰੂਟਾਂ ‘ਤੇ ਹੋਇਆ ਸਮਝੌਤਾ; ਬਣਨਗੇ 3 ਪੁਲ
ਜਸਕਰਨ ਅੰਮ੍ਰਿਤਸਰ ਦੇ ਡੀਏਵੀ ਕਾਲਜ ਵਿਚ ਪੜ੍ਹਦਾ ਹੈ ਤੇ ਉਸ ਦਾ ਪਿੰਡ ਖਾਲੜਾ ਵਿਚ ਹੈ। ਜਸਕਰਨ ਦੇ ਪਿੰਡ ਕੇਟਰਿੰਗ ਦਾ ਕੰਮ ਕਰਦੇ ਹਨ ਤੇ ਮਾਤਾ ਹਾਊਸ ਵਾਈਫ ਹੈ। ਘਰ ਵਿਚ ਇਕ ਭੈਣ ਤੇ ਛੋਟਾ ਭਰਾ ਹੈ। 1 ਕਰੋੜ ਜਿੱਤਣ ਤੋਂ ਬਾਅਦ ਜਸਕਰਨ ਕਾਫੀ ਖੁਸ਼ ਹੈ ਤੇ ਉਸ ਨੂੰ ਉਮੀਦ ਹੈ ਕਿ ਉਹ 7 ਕਰੋੜ ਦਾ ਜਵਾਬ ਦੇ ਦੇਵੇਗਾ।
ਵੀਡੀਓ ਲਈ ਕਲਿੱਕ ਕਰੋ -:

“ਮਾਣਕ ਦੇ ਦੋਹਤੇ’ ਹਸਨ ਮਾਣਕ ਨੂੰ ਫਿਰ ਗਾਉਣ ਤੋਂ ਰੋਕੂ ਇੰਦੀ ਬਲਿੰਗ? ਕਚਿਹਰੀਆਂ ‘ਚ ਪਹੁੰਚਕੇ ਕਰ’ਤੇ ਵੱਡੇ ਖੁਲਾਸੇ, ਸੁਣੋ 25 ਲੱਖ ‘ਚ ਕੌਣ ਕਰਦਾ ਸੀ ਸਮਝੌਤਾ? “























