ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਆਪਣੇ ਪਿਤਾ ਅਤੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਲੱਦਾਖ ਦੀ ਪੈਂਗੋਂਗ ਤਸੋ ਝੀਲ ਦੇ ਕੰਢੇ ਉਨ੍ਹਾਂ ਦੀ ਜਯੰਤੀ ‘ਤੇ ਸ਼ਰਧਾਂਜਲੀ ਭੇਟ ਕੀਤੀ। ਆਪਣੇ ਪਿਤਾ ਰਾਜੀਵ ਗਾਂਧੀ ਦੇ ਜਨਮਦਿਨ ‘ਤੇ, ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਸੋਸ਼ਲ ਮੀਡੀਆ ਪਲੇਟਫਾਰਮ X (ਪਹਿਲਾਂ ਟਵਿੱਟਰ) ‘ਤੇ ਕਿਹਾ ਕਿ ‘ਪਾਪਾ, ਤੁਹਾਡੀਆਂ ਅੱਖਾਂ ਵਿੱਚ ਭਾਰਤ ਲਈ ਜੋ ਸੁਪਨੇ ਸਨ, ਉਹ ਇਨ੍ਹਾਂ ਅਨਮੋਲ ਯਾਦਾਂ ਨਾਲ ਭਰ ਗਏ ਹਨ। ਤੁਹਾਡੇ ਨਿਸ਼ਾਨ ਮੇਰਾ ਰਾਹ ਹਨ – ਹਰ ਹਿੰਦੁਸਤਾਨੀ ਦੇ ਸੰਘਰਸ਼ਾਂ ਤੇ ਸੁਪਨਿਆਂ ਨੂੰ ਸਮਝ ਰਿਹਾ ਹਾਂ, ਭਾਰਤਤ ਮਾਤਾ ਦੀ ਆਵਾਜ਼ ਸੁਣ ਰਿਹਾ ਹਾਂ।’
ਦੱਸ ਦੇਈਏ ਕਿ ਰਾਹੁਲ ਗਾਂਧੀ ਇਸ ਵੇਲੇ ਲੱਦਾਖ ਦੌਰੇ ‘ਤੇ ਹਨ। ਪਹਿਲੇ ਰਾਜ ਰਹੇ ਜੰਮੂ-ਕਸ਼ਮੀਰ ਨੂੰ ਵੀ ਕੇਂਦਰ ਸ਼ਾਸਿਤ ਸੂਬੇ ਵਿੱਚ ਬਦਲ ਦਿੱਤਾ ਗਿਆ ਅਤੇ ਸੰਵਿਧਾਨ ਦੀ ਧਾਰਾ 370 ਤਹਿਤ ਇਸ ਦੀ ਵਿਸ਼ੇਸ਼ ਸਥਿਤੀ ਨੂੰ ਰੱਦ ਕਰ ਦਿੱਤਾ ਗਿਆ।
ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਆਪਣੇ ਪਿਤਾ ਅਤੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਜਯੰਤੀ ‘ਤੇ ਲੱਦਾਖ ਦੇ ਪੈਂਗੋਂਗ ਤਸੋ ਦੇ ਕੰਢੇ ‘ਤੇ ਕਿਹਾ ਕਿ ‘ਮੇਰੇ ਪਿਤਾ ਮੇਰੇ ਮਹਾਨ ਗੁਰੂਆਂ ਵਿੱਚੋਂ ਇੱਕ ਸਨ’। ਜਦੋਂ ਮੈਂ ਛੋਟਾ ਸੀ ਤਾਂ ਉਹ ਇਸ ਜਗ੍ਹਾ ਦੀ ਤਸਵੀਰ ਲਿਆਏ ਸਨ ਅਤੇ ਕਿਹਾ ਸੀ ਕਿ ਇਹ ਦੁਨੀਆ ਦੀ ਸਭ ਤੋਂ ਖੂਬਸੂਰਤ ਜਗ੍ਹਾ ਹੈ। ਮੈਂ ਭਾਰਤ ਜੋੜੋ ਯਾਤਰਾ ਦੌਰਾਨ ਵੀ ਇੱਥੇ ਆਉਣਾ ਚਾਹੁੰਦਾ ਸੀ ਪਰ ਲੌਜਿਸਟਿਕਸ ਕਾਰਨ ਨਹੀਂ ਆ ਸਕਿਆ। ਬਾਈਕ ‘ਤੇ ਆਉਣਾ ਚੰਗਾ ਅਨੁਭਵ ਸੀ। ਲੋਕ ਜ਼ਿਆਦਾ ਗੱਲਬਾਤ ਕਰ ਸਕਦੇ ਹਨ। ਮੈਨੂੰ ਦਿੱਲੀ ਅਤੇ ਉੱਤਰ ਪ੍ਰਦੇਸ਼ ਵਿੱਚ ਅਜਿਹਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਹੈ। ਇੱਕ ਦਿਨ ਪਹਿਲਾਂ ਰਾਹੁਲ ਗਾਂਧੀ ਨੇ ਲੇਹ ਤੋਂ ਲੱਦਾਖ ਦੇ ਪੈਂਗੌਂਗ ਤਸੋ ਤੱਕ ਮੋਟਰਸਾਈਕਲ ਦੀ ਸਵਾਰੀ ਕੀਤੀ। ਅਗਸਤ 2019 ਵਿੱਚ ਜੰਮੂ-ਕਸ਼ਮੀਰ ਤੋਂ ਵੱਖ ਹੋ ਕੇ ਕੇਂਦਰ ਸ਼ਾਸਿਤ ਸੂਬਾ ਬਣਾਏ ਜਾਣ ਤੋਂ ਬਾਅਦ ਇਹ ਉਨ੍ਹਾਂ ਦਾ ਪਹਿਲਾ ਦੌਰਾ ਹੈ। ਰਾਹੁਲ ਗਾਂਧੀ ਅਗਲੇ ਹਫਤੇ ਕਾਰਗਿਲ ਦਾ ਦੌਰਾ ਕਰਨ ਦੀ ਸੰਭਾਵਨਾ ਹੈ।
ਕਾਂਗਰਸ ਸੰਸਦੀ ਦਲ ਦੀ ਪ੍ਰਧਾਨ ਸੋਨੀਆ ਗਾਂਧੀ ਨੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਉਨ੍ਹਾਂ ਦੀ ਜਯੰਤੀ ‘ਤੇ ਨਵੀਂ ਦਿੱਲੀ ਵਿਖੇ ‘ਵੀਰ ਭੂਮੀ’ ਵਿਖੇ ਸ਼ਰਧਾ ਦੇ ਫੁੱਲ ਭੇਟ ਕੀਤੇ। ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮੱਲਿਕਾਰਜੁਨ ਖੜਗੇ, ਕਾਂਗਰਸ ਦੇ ਜਨਰਲ ਸਕੱਤਰਾਂ ਪ੍ਰਿਅੰਕਾ ਗਾਂਧੀ ਵਾਡਰਾ ਅਤੇ ਰਾਬਰਟ ਵਾਡਰਾ ਨੇ ਵੀ ਅੱਜ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਉਨ੍ਹਾਂ ਦੀ ਜਯੰਤੀ ‘ਤੇ ਵੀਰ ਭੂਮੀ ‘ਤੇ ਸ਼ਰਧਾਂਜਲੀ ਦਿੱਤੀ।
ਇਹ ਵੀ ਪੜ੍ਹੋ : ਲੁਧਿਆਣਾ ‘ਚ ਚੀਤੇ ਨੇ ਮਚਾਇਆ ਆਤੰਕ, ਕਈਆਂ ਨੂੰ ਬਣਾ ਚੁੱਕਾ ਸ਼ਿਕਾਰ, ਦਹਿਸ਼ਤ ‘ਚ ਲੋਕ
ਕਾਂਗਰਸ ਦੇ ਬੁਲਾਰੇ ਅਤੇ ਲੱਦਾਖ ਆਟੋਨੋਮਸ ਹਿੱਲ ਡਿਵੈਲਪਮੈਂਟ ਕੌਂਸਲ (ਐਲਏਐਚਡੀਸੀ) ਵਿੱਚ ਵਿਰੋਧੀ ਧਿਰ ਦੇ ਨੇਤਾ ਸੇਰਿੰਗ ਨਾਮਗਿਆਲ ਨੇ ਕਿਹਾ ਕਿ ਰਾਹੁਲ ਗਾਂਧੀ ਦੋ ਦਿਨਾਂ ਦੌਰੇ ‘ਤੇ ਵੀਰਵਾਰ ਨੂੰ ਲੇਹ ਪਹੁੰਚੇ। ਬਾਅਦ ਵਿੱਚ ਉਨ੍ਹਾਂ ਨੇ ਪੈਂਗੋਂਗ ਝੀਲ, ਨੁਬਰਾ ਵੈਲੀ ਅਤੇ ਕਾਰਗਿਲ ਜ਼ਿਲੇ ਨੂੰ ਕਵਰ ਕਰਨ ਲਈ ਖੇਤਰ ਵਿੱਚ ਆਪਣੇ ਠਹਿਰਾਅ ਨੂੰ ਚਾਰ ਹੋਰ ਦਿਨ ਵਧਾਉਣ ਦਾ ਫੈਸਲਾ ਕੀਤਾ। ਨਾਮਗਿਆਲ ਨੇ ਦੱਸਿਆ ਕਿ ਮੋਟਰਸਾਈਕਲ ‘ਤੇ 130 ਕਿ.ਮੀ. ਤੋਂ ਵੱਧ ਦੀ ਦੂਰੀ ਤੈਅ ਕਰਕੇ ਰਾਹੁਲ ਗਾਂਧੀ 14271 ਫੁੱਟ ਦੀ ਉਚਾਈ ‘ਤੇ ਸਥਿਤ ਪੈਂਗੌਂਗ ਝੀਲ ‘ਤੇ ਰਾਤੋ ਰਾਤ ਰੁਕੇ। ਉੱਥੇ ਹੀ ਅੱਜ ਰਾਜੀਵ ਗਾਂਧੀ ਦੇ ਜਨਮ ਦਿਨ ‘ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਸਮਾਗਮ ਦਾ ਆਯੋਜਨ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: