ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਪਿਛਲੇ ਦਿਨੀਂ ਗੈਂਗਸਟਰ ਰਾਣਾ ਕਾਂਧੋਵਾਲੀਆ ਦੇ ਕਤਲ ਦੇ ਮਾਮਲੇ ਵਿੱਚ ਪੁਲਿਸ ਨੇ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ।
ਗ੍ਰਿਫਤਾਰ ਕੀਤੇ ਗਏ ਨੌਜਵਾਨ ਮਨੀ ਸਿੰਘ ਦਾ ਬਟਾਲਾ ਦੇ ਹਸਪਤਾਲ ਵਿੱਚ ਇਲਾਜ ਕਰਵਾਇਆ ਗਿਆ ਸੀ। ਮਨੀ ਸਿੰਘ ਨੂੰ ਰਾਣਾ ਕਾਂਧੋਵਾਲੀਆ ਦੇ ਦੋਸਤ ਤੇਜਬੀਰ ਸਿੰਘ ਤੇਜੀ ਵੱਲੋਂ ਬਚਾਅ ਵਿੱਚ ਕੀਤੀ ਗਈ ਫਾਇਰਿੰਗ ਦੌਰਾਨ ਗੋਲੀ ਲੱਗੀ ਸੀ।
ਗੈਂਗਸਟਰ ਰਾਣਾ ਕਾਂਧੋਵਾਲੀਆ ਦਾ ਕਤਲ ਜੱਗੂ ਭਗਵਾਨਪੁਰੀਆ ਨੇ ਕਰਵਾਇਆ ਸੀ। ਉਸ ਨੇ ਫੇਸਬੁੱਕ ‘ਤੇ ਇਕ ਪੋਸਟ ਪਾ ਕੇ ਕਤਲ ਦੀ ਜ਼ਿੰਮੇਵਾਰੀ ਲਈ ਹੈ।
ਕੇਡੀ ਹਸਪਤਾਲ ਵਿੱਚ ਦਾਖਲ ਹੋਣ ਤੋਂ ਬਾਅਦ ਗੈਂਗਸਟਰ ਰਾਣਾ ਕੰਧੋਵਾਲੀਆ ਦੀ ਮੰਗਲਵਾਰ ਰਾਤ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਘਟਨਾ ਨੂੰ ਅੰਜਾਮ ਦੇਣ ਲਈ 5 ਨੌਜਵਾਨ ਸਵਿਫਟ ਕਾਰ ਵਿੱਚ ਆਏ ਸਨ। ਇੱਕ ਹੇਠਾਂ ਕਾਰ ਵਿੱਚ ਹੀ ਸੀ। 4 ਹਸਪਤਾਲ ਦੇ ਅੰਦਰ ਗਏ ਸਨ ਅਤੇ ਦੋ ਨੇ ਫਾਇਰਿੰਗ ਕੀਤੀ।
ਇਹ ਵੀ ਪੜ੍ਹੋ : ਵਿੱਕੀ ਮਿੱਡੂਖੇੜਾ ਦੀ ਮੌਤ ਤੋਂ ਬਾਅਦ ਗੈਂਗਸਟਰ Lawrence Bishnoi ਨੇ ਦਿੱਤੀ ਧਮਕੀ, ਕਿਹਾ-ਛੇਤੀ ਲਵਾਂਗੇ ਬਦਲਾ
ਹਸਪਤਾਲ ਦੀ ਸੀਸੀਟੀਵੀ ਫੁਟੇਜ ਵਿੱਚ ਸਾਹਮਣੇ ਆਇਆ ਸੀ ਕਿ ਕਾਂਦੋਵਾਲੀਆ ‘ਤੇ ਜਦੋਂ ਗੋਲੀਆਂ ਚਾਲੀਆਂ ਗਈਆਂ ਤਾਂ ਉਸ ਦੇ ਸਾਥੀ ਨੰਗਲੀ ਨਿਵਾਸੀ ਤੇਜਰਬੀਰ ਨੇ ਹਮਲਾਵਰਾਂ ਦਾ ਪਿੱਛਾ ਹਸਪਤਾਲ ਤੱਕ ਬਾਹਰ ਤੱਕ ਕੀਤਾ ਤੇ ਪਲਟਵਾਰ ਕਰਦੇ ਹੋਏ ਫਾਇਰਿੰਗ ਵੀ ਕੀਤੀ। ਵਾਪਿਸ ਪਰਤਦੇ ਸਮੇਂ ਹਸਪਤਾਲ ਵਿੱਚ ਮੌਜੂਦ ਹਮਲਾਵਾਰਾਂ ਦੇ ਦੂਸਰੇ ਸਾਥੀਆਂ ਨੇ ਉਸ ਨੂੰ ਵੀ ਗੋਲੀਆਂ ਮਾਰ ਕੇ ਜ਼ਖਮੀ ਕਰ ਦਿੱਤਾ ਸੀ।