ਵਧਦੀ ਮਹਿੰਗਾਈ ਤੋਂ ਚਿੰਤਤ ਭਾਰਤੀ ਰਿਜ਼ਰਵ ਬੈਂਕ ਨੇ ਰੇਪੋ ਰੇਟ ਵਿਚ 0.50 ਫੀਸਦੀ ਦਾ ਵਾਧਾ ਕੀਤਾ ਹੈ। ਇਸ ਨਾਲ ਰੇਪੋ ਰੇਟ 5.40 ਫੀਸਦੀ ਤੋਂ ਵਧ ਕੇ 5.90 ਹੋ ਗਈ ਹੈ। ਮਤਲਬ ਹੋਮ ਲੋਨ ਤੋਂ ਲੈ ਕੇ ਆਟੋ ਤੇ ਪਰਸਨਲ ਲੋਨ ਸਭ ਕੁਝ ਮਹਿੰਗਾ ਹੋ ਸਕਦਾ ਹੈ ਤੇ ਤੁਹਾਨੂੰ ਜ਼ਿਆਦਾ EMI ਚੁਕਾਉਣੀ ਹੋਵੇਗੀ।
ਵਿਆਜ ਦਰਾਂ ‘ਤੇ ਫੈਸਲੇ ਲਈ 28 ਸਤੰਬਰ ਤੋਂ ਮਾਨੇਟਰੀ ਪਾਲਿਸੀ ਕਮੇਟੀ ਦੀ ਮੀਟਿੰਗ ਚੱਲ ਰਹੀ ਸੀ। ਆਰਬੀਆਈ ਗਵਰਨਰ ਸ਼ਕਤੀ ਕਾਂਤ ਦਾਂਸ ਨੇ ਪ੍ਰੈੱਸ ਕਾਨਫਰੰਸ ਕਰਕੇ ਵਿਆਜ ਦਰਾਂ ਵਧਾਉਣ ਦਾ ਐਲਾਨ ਕੀਤਾ। ਇਸ ਤੋਂ ਪਹਿਲਾਂ ਅਗਸਤ ਵਿਚ ਹੋਈ ਮੀਟਿੰਗ ਵਿਚ ਵਿਆਜ ਦਰਾਂ ਨੂੰ 4.90 ਫੀਸਦੀ ਤੋਂ ਵਧ ਕੇ 5.40 ਫੀਸਦੀ ਕੀਤੀਆਂ ਗਈਆਂ ਸਨ।
ਮਾਨੇਟਰੀ ਪਾਲਿਸੀ ਦੀ ਮੀਟਿੰਗ ਹਰ ਦੋ ਮਹੀਨੇ ਵਿਚ ਹੁੰਦੀ ਹੈ। ਇਸ ਵਿੱਤੀ ਸਾਲ ਦੀ ਪਹਿਲੀ ਮੀਟਿੰਗ ਅਪ੍ਰੈਲ ਵਿਚ ਹੋਈ ਸੀ। ਉਦੋਂ RBI ਨੇ ਰੇਪੋ ਰੇਟ ਨੂੰ 4 ਫੀਸਦੀ ‘ਤੇ ਸਥਿਰ ਰੱਖਿਆ ਸੀ। ਪਰ ਆਰਬੀਆਈ ਨੇ 2 ਤੇ 3 ਮਈ ਨੂੰ ਐਮਰਜੈਂਸੀ ਮੀਟਿੰਗ ਬੁਲਾ ਕੇ ਰੇਪੋ ਰੇਟ ਨੂੰ 0.40 ਫੀਸਦੀ ਵਧਾ ਕੇ 4.40 ਫੀਸਦੀ ਕਰ ਦਿੱਤਾ ਸੀ।
ਇਹ ਵੀ ਪੜ੍ਹੋ : ਅਰਵਿੰਦ ਕੇਜਰੀਵਾਲ ਨੇ ਰਾਘਵ ਚੱਢਾ ਦੇ ਗ੍ਰਿਫਤਾਰ ਹੋਣ ਦੀ ਪ੍ਰਗਟਾਈ ਸ਼ੰਕਾ, ਦੱਸੀ ਇਹ ਵਜ੍ਹਾ
22 ਮਈ 2022 ਦੇ ਬਾਅਦ ਰੇਪੋ ਰੇਟ ਵਿਚ ਇਹ ਬਦਲਾਅ ਹੋਇਆ। ਇਸ ਦੇ ਬਾਅਦ 6 ਤੋਂ 8 ਜੂਨ ਨੂੰ ਹੋਈ ਮੀਟਿੰਗ ਵਿਚ ਰੇਪੋ ਰੇਟ ਵਿਚ 0.50 ਫੀਸਦੀ ਵਾਧਆ ਹੋਇਆ। ਇਸ ਨਾਲ ਰੇਪੋ ਰੇਟ 4.40 ਫੀਸਦੀ ਤੋਂ ਵਧ ਕੇ 4.90 ਫੀਸਦੀ ਹੋ ਗਈ। ਫਿਰ ਅਗਸਤ ਤੋਂ ਇਸ ਨੂੰ 0.50 ਫੀਸਦੀ ਵਧਾਇਆ ਗਿਆ ਜਿਸ ਨਾਲ ਇਹ 5.40 ਫੀਸਦੀ ‘ਤੇ ਪਹੁੰਚ ਗਈ। ਹੁਣ ਵਿਆਜ ਦਰਾਂ 5.90 ਫੀਸਦੀ ਹੋ ਗਈਆਂ ਹਨ।
ਵੀਡੀਓ ਲਈ ਕਲਿੱਕ ਕਰੋ -: