ਭੁਗਤਾਨ ਲਈ UPI ਲਾਈਟ ਦੀ ਵਰਤੋਂ ਕਰਨ ਵਾਲੇ ਲੋਕਾਂ ਲਈ ਖੁਸ਼ਖਬਰੀ ਹੈ। ਭਾਰਤੀ ਰਿਜ਼ਰਵ ਬੈਂਕ ਨੇ ਬਿਨਾਂ ਇੰਟਰਨੈਟ ਦੇ UPI ਲਾਈਟ ਰਾਹੀਂ ਭੁਗਤਾਨ ਕਰਨ ਦੀ ਸੀਮਾ 200 ਰੁਪਏ ਤੋਂ ਵਧਾ ਕੇ 500 ਰੁਪਏ ਕਰ ਦਿੱਤੀ ਹੈ। ਭਾਰਤੀ ਰਿਜ਼ਰਵ ਬੈਂਕ ਦੀ ਮੁਦਰਾ ਨੀਤੀ ਦਾ ਐਲਾਨ ਕਰਦੇ ਹੋਏ ਆਰਬੀਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਇਹ ਐਲਾਨ ਕੀਤਾ।
UPI Lite ਇੱਕ ਆਨ-ਡਿਵਾਈਸ ਵਾਲਿਟ ਸਹੂਲਤ ਹੈ ਜੋ ਯੂਜ਼ਰਸ ਨੂੰ UPI ਪਿੰਨ ਦੀ ਲੋੜ ਤੋਂ ਬਿਨਾਂ ਰੀਅਲ ਟਾਈਮ ਵਿੱਚ ਛੋਟੀ ਰਕਮ ਦਾ ਭੁਗਤਾਨ ਕਰਨ ਦੀ ਇਜਾਜ਼ਤ ਦਿੰਦੀ ਹੈ। ਆਮ ਤੌਰ ‘ਤੇ ਯੂਨੀਫਾਈਡ ਪੇਮੈਂਟਸ ਇੰਟਰਫੇਸ (UPI) ਰਾਹੀਂ ਭੁਗਤਾਨ ਕਰਨ ਲਈ ਇੰਟਰਨੈੱਟ ਦੀ ਲੋੜ ਹੁੰਦੀ ਹੈ। ਵੱਧ ਤੋਂ ਵੱਧ ਬੈਲੇਂਸ ਜੋ UPI ਲਾਈਟ ਵਿੱਚ ਬਰਕਰਾਰ ਰੱਖਿਆ ਜਾ ਸਕਦਾ ਹੈ, ਉਹ 2,000 ਰੁਪਏ ਹੈ। ਆਰਬੀਆਈ ਵੱਲੋਂ ਯੂਪੀਆਈ ਸੀਮਾ ਵਧਾਉਣ ਦਾ ਐਲਾਨ ਦੇਸ਼ ਵਿੱਚ ਡਿਜੀਟਲ ਭੁਗਤਾਨ ਦੀ ਪਹੁੰਚ ਨੂੰ ਹੋਰ ਵਧਾਏਗਾ।
ਯੂਪੀਆਈ ਲਾਈਟ ਦੀ ਭੁਗਤਾਨ ਸੀਮਾ ਨੂੰ 200 ਰੁਪਏ ਤੋਂ ਵਧਾ ਕੇ 500 ਰੁਪਏ ਕਰਨ ਦਾ ਮਕਸਦ ਲੋਕਾਂ ਨੂੰ ਆਮ ਦਿਨਾਂ ਵਿੱਚ ਛੋਟੇ ਲੈਣ-ਦੇਣ ਲਈ ਵੀ ਯੂਪੀਆਈ ਦੀ ਵਰਤੋਂ ਕਰਨ ਦੇ ਯੋਗ ਬਣਾਉਣਾ ਹੈ। UPI Lite ਦੇ ਲਾਂਚ ਹੋਣ ਤੋਂ ਬਾਅਦ ਤੋਂ ਹੀ ਇਸ ਦੀ ਲੈਣ-ਦੇਣ ਸੀਮਾ ਨੂੰ ਵਧਾਉਣ ਦੀ ਮੰਗ ਕੀਤੀ ਜਾ ਰਹੀ ਸੀ। ਅੱਜ ਭਾਰਤੀ ਰਿਜ਼ਰਵ ਬੈਂਕ ਨੇ ਆਪਣੀ ਸੀਮਾ 500 ਰੁਪਏ ਤੱਕ ਵਧਾ ਕੇ ਇਸ ਮੰਗ ਨੂੰ ਪੂਰਾ ਕਰ ਦਿੱਤਾ ਹੈ।
ਐਮਪੀਸੀ ਦੀ ਮੀਟਿੰਗ ਤੋਂ ਬਾਅਦ, ਆਰਬੀਆਈ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਡਿਜੀਟਲ ਭੁਗਤਾਨ ਅਨੁਭਵ ਨੂੰ ਹੋਰ ਬਿਹਤਰ ਬਣਾਉਣ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਵਰਗੀ ਤਕਨਾਲੋਜੀ ਦੀ ਵਰਤੋਂ ਕੀਤੀ ਜਾ ਰਹੀ ਹੈ। ਆਰਟੀਫੀਸ਼ੀਅਲ ਇੰਟੈਲੀਜੈਂਸ ਨਾ ਸਿਰਫ ਸਿਸਟਮ ਨੂੰ ਜੋੜਨ ‘ਚ ਮਦਦ ਕਰੇਗਾ, ਸਗੋਂ ਇਹ ਯੂਜ਼ਰ ਅਨੁਭਵ ਨੂੰ ਵੀ ਬਿਹਤਰ ਬਣਾਏਗਾ।
ਇਹ ਵੀ ਪੜ੍ਹੋ : ਧੀ ਦੇ 18ਵੇਂ ਜਨਮ ਦਿਨ ‘ਤੇ ਅਨੋਖਾ ਗਿਫ਼ਟ, ਪਿਤਾ ਨੇ ਲੈ ਕੇ ਦਿੱਤਾ ‘ਚੰਨ ਦਾ ਟੋਟਾ’
ਰਿਜ਼ਰਵ ਬੈਂਕ ਨੇ ਰੇਪੋ ਰੇਟ ‘ਚ ਕੋਈ ਬਦਲਾਅ ਨਹੀਂ ਕੀਤਾ ਹੈ। ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਵੀਰਵਾਰ ਨੂੰ ਮੁਦਰਾ ਨੀਤੀ ਕਮੇਟੀ (MPC) ਦੀ ਬੈਠਕ ਤੋਂ ਬਾਅਦ ਦੱਸਿਆ ਕਿ ਰੇਪੋ ਰੇਟ ‘ਚ ਕੋਈ ਬਦਲਾਅ ਨਹੀਂ ਕੀਤਾ ਜਾ ਰਿਹਾ ਹੈ। ਇਹ ਲਗਾਤਾਰ ਦੂਜੀ ਵਾਰ ਹੈ ਜਦੋਂ ਰਿਜ਼ਰਵ ਬੈਂਕ ਨੇ ਰੈਪੋ ਦਰ ਨੂੰ ਸਥਿਰ ਰੱਖਿਆ ਹੈ। ਰੇਪੋ ਰੇਟ ‘ਚ ਕੋਈ ਬਦਲਾਅ ਨਹੀਂ ਕੀਤਾ ਗਿਆ ਅਤੇ ਇਸ ਨੂੰ 6.5 ਫੀਸਦੀ ‘ਤੇ ਬਰਕਰਾਰ ਰੱਖਿਆ ਗਿਆ ਹੈ। ਇਸ ਦਾ ਮਤਲਬ ਹੈ ਕਿ ਆਮ ਆਦਮੀ ਦਾ ਹੋਮ ਲੋਨ, ਆਟੋ ਲੋਨ ਜਾਂ ਕਿਸੇ ਹੋਰ ਤਰ੍ਹਾਂ ਦਾ ਰਿਟੇਲ ਲੋਨ ਮਹਿੰਗਾ ਨਹੀਂ ਹੋਵੇਗਾ ਅਤੇ ਉਸ ‘ਤੇ EMI ਦਾ ਬੋਝ ਨਹੀਂ ਪਵੇਗਾ।
ਵੀਡੀਓ ਲਈ ਕਲਿੱਕ ਕਰੋ -: