ਮੈਸੇਜਿੰਗ ਤੇ ਚੈਟਿੰਗ ਲਈ ਅਸੀਂ ਅਕਸਰ ਵ੍ਹਟਸਐਪ ਦਾ ਇਸਤੇਮਾਲ ਕਰਦੇ ਹਨ। ਵ੍ਹਟਸਐਪ ਗਰੁੱਪ ਵੀ ਕਾਫੀ ਇਸਤੇਮਾਲ ਕੀਤਾ ਜਾਂਦਾ ਹੈ। ਵ੍ਹਟਸਐਪ ਗਰੁੱਪ ਲਈ ਕੰਪਨੀ ਹੁਣੇ ਜਿਹੇ ਇਕ ਨਵੀਂ ਸਹੂਲਤ ਨੂੰ ਜਾਰੀ ਕਰ ਦਿੱਤਾ ਹੈ ਜਿਸ ਦੀ ਮਦਦ ਨਾਲ ਤੁਸੀਂ ਗਰੁੱਪ ਛੱਡਣ ਵਾਲੇ ਮੈਂਬਰਾਂ ਦੀ ਲਿਸਟ ਦੇਖ ਸਕਦੇ ਹਨ। ਵ੍ਹਟਸਐਪ ਦੇ ਇਸ ਫੀਚਰ ਦੀ ਮਦਦ ਨਾਲ 60 ਦਿਨ ਦੇ ਅੰਦਰ ਗਰੁੱਪ ਛੱਡਣ ਵਾਲੇ ਸਾਰੇ ਮੈਂਬਰਾਂ ਦੀ ਲਿਸਟ ਦੇਖੀ ਜਾ ਸਕਦੀ ਹੈ।
ਵ੍ਹਟਸਐਪ ਨੇ ਹੁਣੇ ਜਿਹੇ ਆਪਣੇ ਨਵੇਂ ਫੀਚਰ ਸੀ ਪਾਸਟ ਪਾਰਸੀਪੈਂਟਸ (See Past Participants) ਨੂੰ ਜਾਰੀ ਕੀਤਾ ਹੈ। ਇਸ ਫੀਚਰ ਦੀ ਮਦਦ ਨਾਲ ਗਰੁੱਪ ਛੱਡਣ ਵਾਲੇ ਸਾਰੇ ਮੈਂਬਰਾਂ ਨੂੰ ਦੇਖਿਆ ਜਾ ਸਕਦਾ ਹੈ। ਦੱਸ ਦੇਈਏ ਕਿ ਵ੍ਹਟਸਐਪ ਨੇ ਆਪਣੇ ਪਲੇਟਫਾਰਮ ‘ਤੇ ਗਰੁੱਪ ਚੈਟ ਨੂੰ ਜ਼ਿਆਦਾ ਸਹੂਲਤ ਵਾਲਾ ਬਣਾਉਣ ਲਈ ਕਈ ਅਪਡੇਸ਼ਨ ਕੀਤੇ ਹਨ, ਸੀ ਪਾਸਟ ਪਾਰਟੀਸੀਪੈਂਟਸ ‘ਤੇ ਟੈਪ ਕਰਨਾ ਹੈ।
ਸਾਰੇ ਗਰੁੱਪ ਛੱਡਣ ਵਾਲੇ ਮੈਂਬਰਾਂ ਦੀ ਲਿਸਟ ਦੇਖਣ ਲਈ ਤੁਹਾਨੂੰ ਵ੍ਹਟਸਐਪ ਐਪ ਓਪਨ ਕਰਨਾ ਹੈ ਤੇ ਜਿਸ ਗਰੁੱਪ ਬਾਰੇ ਤੁਸੀਂ ਜਾਣਕਾਰੀ ਚਾਹੁੰਦੇ ਹੋ ਉਸ ‘ਤੇ ਜਾਓ। ਹੁਣ ਗਰੁੱਪ ਦੇ ਨਾਂ ‘ਤੇ ਟੈਪ ਕਰੋ ਤੇ ਸਭ ਤੋਂ ਹੇਠਾਂ ਤੱਕ ਸਕਰਾਲ ਕਰੋ। ਇਥੇ ਤੁਹਾਨੂੰ ਵਿਊ ਆਲ ਦਾ ਆਪਸ਼ਨ ਦਿਖੇਗਾ। ਇਸ ‘ਤੇ ਟੈਪ ਕਰੋ। ਇਥੇ ਇਕ ਨਵੀਂ ਲਿਸਟ ਓਪਨ ਹੋਵੇਗੀ। ਤੁਹਾਨੂੰ ਸਭ ਤੋਂ ਹੇਠਾਂ ਤੱਕ ਸਕਰਾਲ ਕਰਨਾ ਹੈ ਤੇ ਵਿਊ ਪਾਸਟ ਪਾਰਟੀਸੀਪੈਂਟਸ ‘ਤੇ ਟੈਪ ਕਰਨਾ ਹੈ।
ਇਹ ਵੀ ਪੜ੍ਹੋ : ਵਰਲਡ ਕੱਪ ਲਈ ਭਾਰਤ ਦੇ 19 ਖਿਡਾਰੀ ਤੈਅ, ਇਨ੍ਹਾਂ 4 ਦਾ ਕੱਟ ਸਕਦੈ ਹੈ ਪੱਤਾ
ਤੁਸੀਂ ਸਾਰੇ ਗਰੁੱਪ ਛੱਡਣ ਵਾਲੇ ਮੈਂਬਰਾਂ ਦੀ ਲਿਸਟ ਦੇਖ ਸਕੋਗੇ। ਇਸ ਦੇ ਨਾਲ ਯੂਜਰਸ ਨੂੰ ਇਕ ਵੱਖ ਤੋਂ ਸਰਚ ਬਾਕਸ ਮਿਲੇਗਾ ਜਿਸ ਵਿਚ ਉਹ ਗਰੁੱਪ ਵਿਚ ਬੈਨ ਯੂਜਰਸ ਦੀ ਲਿਸਟ ਵੀ ਦੇਖ ਸਕੇਦ ਹਨ। ਇਹ ਫੀਚਰਸ ਉਨ੍ਹਾਂ ਯੂਜਰਸ ਲਈ ਕਾਫੀ ਮਦਦਗਾਰ ਹੈ ਜੋ ਗਰੁੱਪ ਦੀ ਲੰਬੀ-ਲੰਬੀ ਚੈਟ ਨੂੰ ਪੜ੍ਹਨ ਤੋਂ ਬਚਦੇ ਹਨ।
ਵੀਡੀਓ ਲਈ ਕਲਿੱਕ ਕਰੋ -: