ਪੰਜਾਬ ਵਿਜੀਲੈਂਸ ਬਿਊਰੋ ਨੇ ਇੱਕ ਸੇਵਾਮੁਕਤ ਐਸ.ਡੀ.ਓ ਨੂੰ 20,000 ਰੁਪਏ ਦੀ ਰਿਸ਼ਵਤ ਮੰਗਦੇ ਰੰਗੇ ਹੱਥੀਂ ਕਾਬੂ ਕੀਤਾ ਹੈ। ਮੁਲਜ਼ਮ ਸੁਦੇਸ਼ ਕੁਮਾਰ ਹੈ। ਜੋ ਪੰਜਾਬ ਮੰਡੀ ਬੋਰਡ ਸਬ-ਡਵੀਜ਼ਨ ਨੰਬਰ-3 ਤਰਨਤਾਰਨ ਤੋਂ ਸਾਲ 2016 ਵਿੱਚ ਸੇਵਾਮੁਕਤ ਹੋਇਆ ਸੀ। ਵਿਜੀਲੈਂਸ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਦੋਸ਼ੀ ਨੂੰ ਦਰਸ਼ਨ ਸਿੰਘ ਵਾਸੀ ਪੱਟੀ, ਤਰਨਤਾਰਨ ਦੀ ਸ਼ਿਕਾਇਤ ‘ਤੇ ਗ੍ਰਿਫਤਾਰ ਕੀਤਾ ਗਿਆ ਹੈ।
ਸ਼ਿਕਾਇਤਕਰਤਾ ਨੇ ਅੰਮ੍ਰਿਤਸਰ ਰੇਂਜ ਦੇ ਵਿਜੀਲੈਂਸ ਬਿਊਰੋ ਦੇ ਥਾਣੇ ਵਿੱਚ ਦਰਜ ਕਰਵਾਈ ਸ਼ਿਕਾਇਤ ਵਿੱਚ ਕਿਹਾ ਕਿ ਪੰਜਾਬ ਮੰਡੀ ਬੋਰਡ ਨੇ ਤਰਨਤਾਰਨ ਜ਼ਿਲ੍ਹੇ ਵਿੱਚ ਲਿੰਕ ਸੜਕ ਦੇ ਨਿਰਮਾਣ ਦਾ ਕੰਮ ਦਰਸ਼ਨ ਸਿੰਘ ਦੀ ਫਰਮ ਐਲ.ਟੀ.ਬਿਲਡਰਜ਼ ਨੂੰ ਅਲਾਟ ਕੀਤਾ ਸੀ। ਮੁਲਜ਼ਮ ਸੁਦੇਸ਼ ਨੇ ਫਰਮ ਦੀ 34 ਲੱਖ 33 ਹਜ਼ਾਰ ਰੁਪਏ ਦੀ ਜ਼ਮਾਨਤ ਰਾਸ਼ੀ ਵਾਪਸ ਕਰਨ ਦੇ ਬਦਲੇ ਸ਼ਿਕਾਇਤਕਰਤਾ ਤੋਂ 1 ਲੱਖ ਰੁਪਏ ਰਿਸ਼ਵਤ ਦੀ ਮੰਗ ਕੀਤੀ। ਉਹ ਪਹਿਲਾਂ ਹੀ 20,000 ਰੁਪਏ ਰਿਸ਼ਵਤ ਲੈ ਚੁੱਕਾ ਸੀ।
ਇਹ ਵੀ ਪੜ੍ਹੋ : ‘ਕਾਤ.ਲ ਨੇ ਰਚੀ ਸਾਜ਼ਿਸ਼, ਗੈਸ ਖੁੱਲ੍ਹੀ ਛੱਡ ਅਗਰਬੱਤੀ ਧੁਖਾਈ’- ਲੁਧਿਆਣਾ ਤੀਹਰੇ ਕਤ.ਲਕਾਂਡ ‘ਚ ਹੋਏ ਵੱਡੇ ਖੁਲਾਸੇ
ਸ਼ਿਕਾਇਤ ਦੀ ਮੁਢਲੀ ਜਾਂਚ ਤੋਂ ਬਾਅਦ ਐਸ.ਡੀ.ਓ ਦੇ ਖਿਲਾਫ ਥਾਣਾ ਵਿਜੀਲੈਂਸ ਬਿਊਰੋ, ਅੰਮ੍ਰਿਤਸਰ ਰੇਂਜ ਵਿੱਚ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਫਿਰ ਵਿਜੀਲੈਂਸ ਟੀਮ ਨੇ ਦੋਸ਼ੀ ਨੂੰ ਕਾਬੂ ਕਰ ਲਿਆ। ਫਿਲਹਾਲ ਵਿਜੀਲੈਂਸ ਟੀਮ ਮਾਮਲੇ ਦੀ ਅਗਲੇਰੀ ਜਾਂਚ ‘ਚ ਲੱਗੀ ਹੋਈ ਹੈ।
ਵੀਡੀਓ ਲਈ ਕਲਿੱਕ ਕਰੋ -: