ਮੰਦੀ ਦੇ ਡਰ ਕਾਰਨ ਐਮਾਜ਼ਾਨ, ਫੇਸਬੁੱਕ-ਮੇਟਾ ਅਤੇ ਟਵਿੱਟਰ ਵਰਗੀਆਂ ਕੰਪਨੀਆਂ ਵਿੱਚ ਵੱਡੇ ਪੱਧਰ ‘ਤੇ ਛਾਂਟੀ ਤੋਂ ਬਾਅਦ ਹੁਣ ਭਾਰਤ ਵਿੱਚ ਨੌਕਰੀਆਂ ਤੋਂ ਹਟਾਉਣ ਦਾ ਦੌਰ ਸ਼ੁਰੂ ਹੁੰਦਾ ਨਜ਼ਰ ਆ ਰਿਹਾ ਹੈ। ਭਾਰਤੀ ਸੋਸ਼ਲ ਮੀਡੀਆ ਐਪ ShareChat ਨੇ ਆਪਣੇ ਕਈ ਕਰਮਚਾਰੀਆਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ। ਇੰਨਾ ਹੀ ਨਹੀਂ ਕੰਪਨੀ ਨੇ ਆਪਣੇ ਫੈਂਟੇਸੀ ਸਪੋਰਟਸ ਪਲੇਟਫਾਰਮ Jeet11 ਨੂੰ ਵੀ ਬੰਦ ਕਰ ਦਿੱਤਾ ਹੈ।
ਤੁਹਾਨੂੰ ਦੱਸ ਦੇਈਏ ਕਿ ਮੋਹੱਲਾ ਟੇਕ ਪ੍ਰਾਈਵੇਟ ਲਿਮਟਿਡ ਸ਼ੇਅਰਚੈਟ ਦਾ ਸੰਚਾਲਨ ਕਰਦੀ ਹੈ। ਇਸ ਕੰਪਨੀ ਨੂੰ ਫੰਡ ਦੇਣ ਵਾਲਿਆਂ ਵਿੱਚ ਗੂਗਲ, ਟਵਿੱਟਰ, ਸਨੈਪ ਅਤੇ ਟਾਈਗਰ ਗਲੋਬਲ ਵਰਗੀਆਂ ਕੰਪਨੀਆਂ ਸ਼ਾਮਲ ਹਨ।
ਸ਼ੇਅਰਚੈਟ ਵੱਲੋਂ ਅਜਿਹੇ ਸਮੇਂ ਵਿੱਚ ਕਰਮਚਾਰੀਆਂ ਦੀ ਛਾਂਟੀ ਕੀਤੀ ਗਈ ਹੈ ਜਦੋਂ ਦੁਨੀਆ ਭਰ ਦੀਆਂ ਤਕਨੀਕੀ ਕੰਪਨੀਆਂ ਆਪਣੇ ਕਾਰੋਬਾਰਾਂ ਨੂੰ ਰੀ-ਸਟ੍ਰਕਚਰ ਕਰ ਰਹੀਆਂ ਹਨ। ਰਿਪੋਰਟ ਮੁਤਾਬਕ ਸ਼ੇਅਰਚੈਟ ਦੇ ਕਰਮਚਾਰੀਆਂ ਦੀ ਗਿਣਤੀ 2300 ਹੈ ਅਤੇ ਲਗਭਗ 100 ਲੋਕਾਂ ਦੀ ਛਾਂਟੀ ਕੀਤੀ ਗਈ ਹੈ।
ਕੰਪਨੀ ਦੇ ਬੁਲਾਰੇ ਨੇ ਛਾਂਟੀ ਦੀ ਪੁਸ਼ਟੀ ਕੀਤੀ ਹੈ। ਹਾਲਾਂਕਿ ਕੰਪਨੀ ਦਾ ਕਹਿਣਾ ਹੈ ਕਿ ਅਸੀਂ ਸਮੇਂ-ਸਮੇਂ ‘ਤੇ ਆਪਣੀਆਂ ਵਪਾਰਕ ਰਣਨੀਤੀਆਂ ਦੀ ਸਮੀਖਿਆ ਕਰਦੇ ਰਹਿੰਦੇ ਹਾਂ। ਕੰਪਨੀ ਨੇ Jeet11 ਪਲੇਟਫਾਰਮ ਨੂੰ ਬੰਦ ਕਰ ਦਿੱਤਾ ਹੈ। ਕੁਝ ਹੋਰ ਫੰਕਸ਼ਨ ਵੀ ਬੰਦ ਕਰ ਦਿੱਤੇ ਗਏ ਹਨ। ਇਸ ਲਈ ਇਸ ਟੀਮ ਦੇ ਲੋਕਾਂ ਨੂੰ ਸ਼ੇਅਰਚੈਟ ਟੀਮ ਵਿੱਚ ਸ਼ਾਮਲ ਕੀਤਾ ਜਾਵੇਗਾ। ਜਿਸ ਕਾਰਨ ਕੁਝ ਮੁਲਾਜ਼ਮਾਂ ਨੂੰ ਬਾਹਰ ਜਾਣਾ ਪਵੇਗਾ।
ਕੰਪਨੀ ਦਾ ਕਹਿਣਾ ਹੈ ਕਿ ਇਹ ਰੈਗੂਲਰ ਪ੍ਰੋਸੈੱਸ ਦੇ ਤਹਿਤ ਲਿਆ ਗਿਆ ਫੈਸਲਾ ਹੈ। ਇਸ ਨਾਲ ਕੰਪਨੀ ਦੇ 5 ਫੀਸਦੀ ਤੋਂ ਵੀ ਘੱਟ ਕਰਮਚਾਰੀ ਪ੍ਰਭਾਵਿਤ ਹੋਣਗੇ।
ਇਹ ਵੀ ਪੜ੍ਹੋ : ਨਾਰਕੋ ਟੈਸਟ ‘ਚ ਆਫਤਾਬ ਵੱਲੋਂ ਵੱਡੇ ਖੁਲਾਸੇ, ਦੱਸਿਆ ਕਿਸ ਹਥਿਆਰ ਨਾਲ ਕੀਤੇ ਸ਼ਰਧਾ ਦੀ ਲਾਸ਼ ਦੇ ਟੋਟੇ
ਦੱਸ ਦੇਈਏ ਕਿ ਸ਼ੇਅਰਚੈਟ ਭਾਰਤ ਦੀ ਸਭ ਤੋਂ ਪ੍ਰਸਿੱਧ ਘਰੇਲੂ ਸੋਸ਼ਲ ਮੀਡੀਆ ਕੰਪਨੀ ਹੈ। ਇਸ ਦੇ ਸਾਰੇ ਪਲੇਟਫਾਰਮਾਂ ‘ਤੇ 400 ਮਿਲੀਅਨ ਮਹੀਨਾਵਾਰ ਸਰਗਰਮ ਯੂਜ਼ਰ ਹਨ। ਕੰਪਨੀ ਦੇ ਸ਼ੇਅਰਚੈਟ ਐਪ ਦੇ ਮਾਸਿਕ ਐਕਟਿਵ ਉਪਭੋਗਤਾਵਾਂ ਦੀ ਗਿਣਤੀ ਲਗਭਗ 180 ਮਿਲੀਅਨ ਹੈ, ਜਦੋਂਕਿ ਮੌਜ ਐਪ ‘ਤੇ 300 ਮਿਲੀਅਨ ਤੋਂ ਵੱਧ ਲੋਕ ਸਰਗਰਮ ਹਨ। ਕੰਪਨੀ ਨੇ ਡਰੀਮ 11 ਅਤੇ ਮੋਬਾਈਲ ਪ੍ਰੀਮੀਅਰ ਲੀਗ (MPL) ਵਰਗੀਆਂ ਕਲਪਨਾ ਵਾਲੀਆਂ ਖੇਡਾਂ ਦਾ ਮੁਕਾਬਲਾ ਕਰਨ ਲਈ 2020 ਵਿੱਚ Jeet11 ਨੂੰ ਲਾਂਚ ਕੀਤਾ।
ਵੀਡੀਓ ਲਈ ਕਲਿੱਕ ਕਰੋ -: