ਸਾਤਵਿਕ ਸਾਈਰਾਜ ਰੰਕੀਰੈੱਡੀ ਤੇ ਚਿਰਾਗ ਸ਼ੈੱਟੀ ਦੀ ਭਾਰਤੀ ਜੋੜੀ ਨੇ ਕਮਾਲ ਦਾ ਪ੍ਰਦਰਸ਼ਨ ਕਰਦੇ ਹੋਏ ਕਾਮਨਵੈਲਥ ਗੇਮਸ ਵਿਚ ਪੁਰਸ਼ ਡਬਲਸ ਦਾ ਗੋਲਡ ਮੈਡਲ ਜਿੱਤ ਲਿਆ। ਸੋਮਵਾਰ ਨੂੰ ਖੇਡੇ ਗਏ ਇਸ ਮੁਕਾਬਲੇ ਵਿਚ ਸਾਤਵਿਕ ਤੇ ਚਿਰਾਗ ਨੇ ਇੰਗਲੈਂਡ ਦੇ ਬੇਨ ਲੇਨ ਅਤੇ ਸੀਨ ਵੇਂਡੀ ਦੀ ਜੋੜੀ ਖਿਲਾਫ 21-15 21-13 ਨਾਲ ਜਿੱਤ ਦਰਜ ਕੀਤੀ।
ਸਾਤਵਿਕ ਸਾਈਰਾਜ ਰੈਂਕੀ ਰੈੱਡੀ ਤੇ ਚਿਰਾਗ ਸ਼ੈੱਟੀ ਨੇ ਸੈਮੀਫਾਈਨਲ ਮੁਕਾਬਲੇ ਵਿਚ ਮਲੇਸ਼ੀਆ ਦੇ ਚੈਨ ਪੈਂਗ ਸੂਨ ਤੇ ਟੈਨ ਕਿਆਨ ਮੇਂਗ ਸੇ ਦੀ ਜੋੜੀ ਨੂੰ 21-6, 21-5 ਨਾਲ ਮਾਤ ਦੇ ਕੇ ਫਾਈਨਲ ਦਾ ਟਿਕਟ ਹਾਸਲ ਕੀਤਾ ਸੀ।
ਸਾਤਵਿਕ ਰੈੱਡੀ ਤੇ ਚਿਰਾਗ ਸ਼ੈੱਟੀ ਨੇ ਬੇਹਤਰੀਨ ਪ੍ਰਦਰਸ਼ਨ ਕਰਦੇ ਹੋਏ ਪਹਿਲਾ ਗੇਮ 21-15 ਨਾਲ ਆਪਣੇ ਨਾਂ ਕਰ ਲਿਆ। ਪਹਿਲੇ ਗੇਮ ਦੌਰਾਨ ਇਕ ਭਾਰਤੀ ਜੋੜੀ ਨੇ ਲਗਾਤਾਰ ਪੰਜ ਪੁਆਇੰਟ ਹਾਸਲ ਕੀਤੇ ਜੋ ਉਨ੍ਹਾਂ ਲਈ ਫਾਇਦੇਮੰਦ ਰਿਹਾ।
ਵੀਡੀਓ ਲਈ ਕਲਿੱਕ ਕਰੋ -:
“Fastway ਨੂੰ ਲਗਾ ਗਏ ਲੱਖਾਂ ਦਾ ਚੂਨਾ, ਭਰੋਸਾ ਜਿੱਤਣ ਤੋਂ ਬਾਅਦ ਸੁਣੋ ਕਿਵੇਂ ਕੀਤਾ Fraud, ਪਰ ਹੁਣ ਵਾਪਿਸ ਕਰਨਾ ਪੈਣਾ “
ਸਾਤਵਿਕ ਸਾਈਰਾਜ ਰੈਂਕੀ ਰੈੱਡੀ ਤੇ ਚਿਰਾਗ ਸ਼ੈੱਟੀ ਨੇ ਵਿਰੋਧੀ ਖਿਡਾਰੀਆਂ ਦੀ ਗਲਤੀ ਦਾ ਫਾਇਦਾ ਚੁੱਕਦੇ ਹੋਏ 20-15 ਦੀ ਬੜ੍ਹਤ ਲੈ ਲਈ ਹੈ। ਹੁਣ ਦੋਵਾਂ ਦੇ ਕੋਲ ਪੰਜ ਗੇਮ ਪੁਆਇੰਟਸ ਹਨ। ਭਾਰਤ ਨੇ ਗੇਮਸ ਦੇ 10ਵੇਂ ਦਿਨ ਮਤਲਬ ਐਤਵਾਰ ਨੂੰ ਕੁੱਲ 15 ਮੈਡਲ ਹਾਸਲ ਕੀਤੇ ਸਨ। 11ਵੇਂ ਦਿਨ ਭਾਰਤ ਨੇ ਗੋਲਡ ਨਾਲ ਖਾਤਾ ਖੋਲ੍ਹਿਆ। ਦਿਨ ਦੀ ਸ਼ੁਰੂਆਤ ਪੀਵੀ ਸੰਧੂ ਨੇ ਵੂਮੈਨਸ ਸਿੰਗਲ ਫਾਈਨਸ ਵਿਚ ਜਿੱਤ ਨਾਲ ਕੀਤੀ। ਫਿਰ ਲਕਸ਼ੇ ਸੇਨ ਨੇ ਪੁਰਸ਼ ਸਿੰਗਲਸ ਵਿਚ ਗੋਲਡ ਜਿੱਤ ਕੇ ਭਾਰਤ ਨੂੰ ਦਿਨ ਦਾ ਦੂਜਾ ਗੋਲਡ ਮੈਡਲ ਦਿਵਾਇਆ। ਭਾਰਤ ਦੇ ਨਾਂ ਕੁਲ 60 ਮੈਡਲ ਹੋ ਗਏ ਹਨ ਜਿਸ ਵਿਚ 22 ਗੋਲਡ, 15 ਸਿਲਵਰ ਤੇ 23 ਕਾਂਸੇ ਦੇ ਤਮਗੇ ਹਨ।