ਦੇਸ਼ ਦੇ ਸਭ ਤੋਂ ਵੱਡੇ ਜਨਤਕ ਖੇਤਰ ਦੇ ਬੈਂਕ ਭਾਵ ਭਾਰਤੀ ਸਟੇਟ ਬੈਂਕ (SBI) ਨੇ ਆਪਣੇ ਕਰੋੜਾਂ ਗਾਹਕਾਂ ਨੂੰ ਵੱਡਾ ਝਟਕਾ ਦਿੱਤਾ ਹੈ। ਬੈਂਕ ਨੇ ਆਪਣੇ ਇੱਕ ਸਾਲ ਦੀ ਮਿਆਦ ਦੇ ਕਰਜ਼ੇ ‘ਤੇ ਮਾਰਜੀਨਲ ਕਾਸਟ ਬੇਸਟ ਲੈਂਡਿੰਗ ਰੇਟ ਯਾਨੀ MCLR ਵਧਾਉਣ ਦਾ ਫੈਸਲਾ ਕੀਤਾ ਹੈ। ਹੁਣ ਬੈਂਕ ਤੋਂ ਕਰਜ਼ਾ ਲੈਣਾ ਮਹਿੰਗਾ ਹੋ ਜਾਵੇਗਾ। ਬੈਂਕ ਦੀਆਂ ਨਵੀਆਂ ਦਰਾਂ 15 ਜਨਵਰੀ 2022 ਤੋਂ ਲਾਗੂ ਹੋਣਗੀਆਂ। ਦੱਸ ਦੇਈਏ ਕਿ ਰੇਪੋ ਰੇਟ ਵਧਾਉਣ ਤੋਂ ਬਾਅਦ ਕਈ ਬੈਂਕਾਂ ਨੇ MCLR ਵਧਾ ਦਿੱਤਾ ਹੈ।
SBI ਦੀ ਅਧਿਕਾਰਤ ਵੈੱਬਸਾਈਟ ‘ਤੇ ਦਿੱਤੀ ਗਈ ਜਾਣਕਾਰੀ ਮੁਤਾਬਕ ਬੈਂਕ ਨੇ ਆਪਣੇ 1 ਸਾਲ ਦੇ MCLR ‘ਚ 10 ਬੇਸਿਸ ਪੁਆਇੰਟਸ ਦਾ ਵਾਧਾ ਕੀਤਾ ਹੈ। MCLR ਵਿੱਚ ਵਾਧਾ ਸਿਰਫ਼ ਇੱਕ ਸਾਲ ਦੀ ਮਿਆਦ ਲਈ ਕੀਤਾ ਗਿਆ ਹੈ। 1 ਸਾਲ ਦਾ MCLR ਵਧ ਕੇ 8.40 ਫੀਸਦੀ ਹੋ ਗਿਆ ਹੈ। ਰਾਤੋ-ਰਾਤ MCLR 7.85 ਫੀਸਦੀ ‘ਤੇ ਰਹਿੰਦਾ ਹੈ, ਹੋਰ 3-ਮਹੀਨੇ ਦਾ MCLR 8 ਫੀਸਦੀ, 6-ਮਹੀਨੇ ਦਾ MCLR 8.30 ਫੀਸਦੀ, 2-ਸਾਲ MCLR 8.50 ਫੀਸਦੀ ਅਤੇ 3-ਸਾਲ MCLR 8.60 ਫੀਸਦੀ ‘ਤੇ ਰਹਿੰਦਾ ਹੈ।
MCLR ‘ਚ ਵਾਧੇ ਨਾਲ ਮਿਆਦੀ ਕਰਜ਼ੇ ‘ਤੇ EMI ਵਧਣ ਦੀ ਉਮੀਦ ਹੈ। ਜ਼ਿਆਦਾਤਰ ਉਪਭੋਗਤਾ ਕਰਜ਼ੇ ਇੱਕ ਸਾਲ ਦੀ ਮਾਰਜੀਨਲ ਕਾਸਟ ਬੇਸਟ ਲੈਂਡਿੰਗ ਰੇਦ ਦੇ ਆਧਾਰ ‘ਤੇ ਹੁੰਦੀ ਹੈ। ਅਜਿਹੇ ‘ਚ MCLR ਵਧਣ ਨਾਲ ਪਰਸਨਲ ਲੋਨ, ਆਟੋ ਅਤੇ ਹੋਮ ਲੋਨ ਮਹਿੰਗਾ ਹੋ ਸਕਦਾ ਹੈ।
MCLR ਕੀ ਹੈ?
ਜ਼ਿਕਰਯੋਗ ਹੈ ਕਿ MCLR ਭਾਰਤੀ ਰਿਜ਼ਰਵ ਬੈਂਕ ਦੁਆਰਾ ਵਿਕਸਤ ਇੱਕ ਵਿਧੀ ਹੈ, ਜਿਸ ਦੇ ਆਧਾਰ ‘ਤੇ ਬੈਂਕ ਕਰਜ਼ਿਆਂ ਲਈ ਵਿਆਜ ਦਰ ਤੈਅ ਕਰਦੇ ਹਨ। ਇਸ ਤੋਂ ਪਹਿਲਾਂ ਸਾਰੇ ਬੈਂਕ ਆਧਾਰ ਦਰ ਦੇ ਆਧਾਰ ‘ਤੇ ਹੀ ਗਾਹਕਾਂ ਲਈ ਵਿਆਜ ਦਰ ਤੈਅ ਕਰਦੇ ਸਨ।
ਇਹ ਵੀ ਪੜ੍ਹੋ : ਰਾਬਰਟ ਵਾਡਰਾ ਨੇ ਸ੍ਰੀ ਦਰਬਾਰ ਸਾਹਿਬ ਟੇਕਿਆ ਮੱਥਾ, ਭਲਕੇ ‘ਭਾਰਤ ਜੋੜੋ ਯਾਤਰਾ’ ‘ਚ ਹੋਣਗੇ ਸ਼ਾਮਲ
ਦੱਸ ਦੇਈਏ ਕਿ ਮਹਿੰਗਾਈ ਨੂੰ ਘਟਾਉਣ ਦੇ ਇਰਾਦੇ ਨਾਲ, ਭਾਰਤੀ ਰਿਜ਼ਰਵ ਬੈਂਕ ਨੇ 7 ਦਸੰਬਰ, 2022 ਨੂੰ ਦੋ-ਮਾਸਿਕ ਮੁਦਰਾ ਨੀਤੀ ਸਮੀਖਿਆ ਵਿੱਚ ਰੇਪੋ ਦਰ ਨੂੰ 0.35 ਫੀਸਦੀ ਤੋਂ ਵਧਾ ਕੇ 6.25 ਫੀਸਦੀ ਕਰ ਦਿੱਤਾ ਸੀ। ਆਰਬੀਆਈ ਨੇ ਮਈ ਤੋਂ ਬਾਅਦ ਲਗਾਤਾਰ ਪੰਜਵੀਂ ਵਾਰ ਰੈਪੋ ਰੇਟ ਵਿੱਚ ਵਾਧਾ ਕੀਤਾ ਹੈ। ਇਸ ਦੌਰਾਨ ਰੇਪੋ ਦਰ 4 ਫੀਸਦੀ ਤੋਂ ਵਧ ਕੇ 6.25 ਫੀਸਦੀ ਹੋ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: