ਨਵੀਂ ਦਿੱਲੀ : ਬੈਂਕਾਂ ਵੱਲੋਂ 1 ਜਨਵਰੀ ਤੋਂ ATM ਤੋਂ ਪੈਸੇ ਕਢਵਾਉਣ ਸਣੇ ਬਹੁਤ ਸਾਰੇ ਖਰਚੇ ਪਹਿਲਾਂ ਹੀ ਵਧਾ ਦਿੱਤੇ ਗਏ ਹਨ, ਇਸ ਦੇ ਨਾਲ-ਨਾਲ ਹੁਣ ਦੇਸ਼ ਦਾ ਸਭ ਤੋਂ ਵੱਡਾ ਬੈਂਕ ਸਟੇਟ ਬੈਂਕ ਆਫ ਇੰਡੀਆ (SBI) 1 ਫਰਵਰੀ 2022 ਨੂੰ ਇੱਕ ਹੋਰ ਚਾਰਜ ਵਧਾਉਣ ਜਾ ਰਿਹਾ ਹੈ। ਅਜਿਹੇ ‘ਚ ਐੱਸ.ਬੀ.ਆਈ. ਬੈਂਕ ਦੇ ਗਾਹਕਾਂ ਨੂੰ ਵੱਡਾ ਝਟਕਾ ਲੱਗਣ ਵਾਲਾ ਹੈ।
SBI ਬੈਂਕ ਨੇ 1 ਫਰਵਰੀ 2022 ਤੋਂ IMPS ਲੈਣ-ਦੇਣ ਲਈ ਰਕਮ ਦੀ ਸੀਮਾ 2 ਲੱਖ ਤੋਂ 5 ਲੱਖ ਰੁਪਏ ਕਰ ਦਿੱਤੀ ਗਈ ਹੈ। ਐਸਬੀਆਈ ਦੀ ਵੈੱਬਸਾਈਟ ਮੁਤਾਬਕ IMPS ਰਾਹੀਂ 2 ਲੱਖ ਰੁਪਏ ਤੋਂ 5 ਲੱਖ ਰੁਪਏ ਦੇ ਵਿਚਕਾਰ ਪੈਸੇ ਭੇਜਣ ਦੀ ਫੀਸ 20 ਰੁਪਏ ਲੱਗੇਗੀ ਜਿਸ ਦੇ ਨਾਲ ਜੀ.ਐੱਸ.ਟੀ. ਵੀ ਵੱਖਰੇ ਤੌਰ ‘ਤੇ ਜੋੜਿਆ ਜਾਵੇਗਾ।
ਦਰਅਸਲ IMPS ਨੂੰ ਤੁਰੰਤ ਮੋਬਾਈਲ ਭੁਗਤਾਨ ਸੇਵਾ ਕਿਹਾ ਜਾਂਦਾ ਹੈ। IMPS ਬੈਂਕਾਂ ਰਾਹੀਂ ਦਿੱਤੀ ਜਾਣ ਵਾਲੀ ਇੱਕ ਪ੍ਰਸਿੱਧ ਭੁਗਤਾਨ ਸੇਵਾ ਹੈ, ਜਿਸ ਨਾਲ ਰੀਅਲ-ਟਾਈਮ ਇੰਟਰ ਬੈਂਕ ਫੰਡ ਟ੍ਰਾਂਸਫਰ ਐਤਵਾਰ ਅਤੇ ਛੁੱਟੀਆਂ ਸਣੇ 24 ਘੰਟੇ ਕਿਸੇ ਵੀ ਵੇਲੇ ਕੀਤਾ ਜਾ ਸਕਦਾ ਹੈ।
ਦੱਸ ਦੇਈਏ ਕਿ ਭਾਰਤੀ ਰਿਜ਼ਰਵ ਬੈਂਕ (RBI) ਨੇ ਅਕਤੂਬਰ 2021 ਵਿੱਚ IMPS ਰਾਹੀਂ ਲੈਣ-ਦੇਣ ਕੀਤੀ ਜਾਣ ਵਾਲੀ ਰਕਮ ਦੀ ਸੀਮਾ 2 ਲੱਖ ਰੁਪਏ ਤੋਂ ਵਧਾ ਕੇ 5 ਲੱਖ ਰੁਪਏ ਕਰ ਦਿੱਤੀ ਸੀ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਜ਼ਿਕਰਯੋਗ ਹੈ ਕਿ ਜਨਵਰੀ 2022 ਤੋਂ ATM ਤੋਂ ਨਕਦੀ ਕਢਵਾਉਣਾ ਵੀ ਮਹਿੰਗਾ ਕਰ ਦਿੱਤਾ ਗਿਆ ਹੈ। ਗਾਹਕ ਨੂੰ ਤੈਅ ਹੱਦ ਤੋਂ ਵੱਧ ATM ਤੋਂ ਪੈਸੇ ਕਢਵਾਉਣ ‘ਤੇ ਜ਼ਿਆਦਾ ਚਾਰਜ ਦੇਣੇ ਹੋਣਗੇ। ਰਿਜ਼ਰਵ ਬੈਂਕ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਐਕਸਿਸ ਬੈਂਕ ਜਾਂ ਹੋਰ ਬੈਂਕਾਂ ਦੇ ਏਟੀਐਮ ‘ਤੇ ਮੁਫਤ ਹੱਦ ਤੋਂ ਵੱਧ ਵਿੱਤੀ ਲੈਣ-ਦੇਣ ‘ਤੇ 21 ਰੁਪਏ ਅਤੇ ਜੀਐੱਸਟੀ ਲੱਗੇਗਾ, ਜੋਕਿ ਪਹਿਲਾਂ 20 ਰੁਪਏ ਸੀ।