ਮਹਿੰਦਰ ਸਿੰਘ ਧੋਨੀ ਦੀ ਪਤਨੀ ਸਾਕਸ਼ੀ ਧੋਨੀ ਫਿਲਮ ਪ੍ਰੋਡਿਊਸਰ ਬਣ ਚੁੱਕੀ ਹੈ।ਉਨ੍ਹਾਂ ਨੇ ਹੁਣੇ ਜਿਹੇ ਤਮਿਲ ਫਿਲਮ LGM (ਲੈਟਸ ਗੈੱਟ ਮੈਰਿਡ) ਪ੍ਰੋਡਿਊਸ ਕੀਤੀ ਹੈ। ਇਹ ਫਿਲਮ ਧੋਨੀ ਐਂਟਰਟੇਨਮੈਂਟ ਦੇ ਬੈਨਰ ਹੇਠ ਬਣੀ ਹੈ, ਜਿਸ ਨੂੰ ਰਮੇਸ਼ ਥਮਿਲਮਾਨੀ ਨੇ ਡਾਇਰੈਕਟ ਕੀਤਾ ਹੈ ਤੇ ਇਸ ਵਿਚ ਨਾਦੀਆ ਹਰੀਸ਼ ਕਲਿਆਣ, ਇਵਾਨਾ, ਆਰਜੇ ਵਿਜੇ ਤੇ ਯੋਗੀ ਬਾਬੂ ਮੁੱਖ ਭੂਮਿਕਾ ਵਿਚ ਹਨ। ਇਸ ਫਿਲਮ ਦੇ ਪ੍ਰਮੋਸ਼ਨਲ ਈਵੈਂਟ ਵਿਚ ਸਾਕਸ਼ੀ ਨੇ ਕਿਹਾ ਕਿ ਧੋਨੀ ਹੀਰੋ ਬਣਨ ਲਈ ਤਿਆਰ ਹਨ, ਬੱਸ ਸਕ੍ਰਿਪਟ ਚੰਗੀ ਹੋਣੀ ਚਾਹੀਦੀ ਹੈ।
ਜਦੋਂ ਧੋਨੀ ਤੋਂ ਪੁੱਛਿਆ ਗਿਆ ਕਿ ਉਹ ਫਿਲਮ ਵਿਚ ਮੁੱਖ ਭੂਮਿਕਾ ਨਿਭਾ ਸਕਦੇ ਹਨ ਤਾਂ ਉਨ੍ਹਾਂ ਕਿਹਾ ਕਿ ਜੇਕਰ ਕੁਝ ਚੰਗਾ ਹੈ ਤਾਂ ਉਹ ਅਜਿਹਾ ਕਰ ਸਕਦੇ ਹਨ। ਉਹ ਕੈਮਰਾ ਸ਼ਾਈ ਨਹੀਂ ਹਨ। ਉਹ 2006 ਤੋਂ ਵਿਗਿਆਪਨਾਂ ਵਿਚ ਅਭਿਨੈ ਕਰ ਰਹੇ ਹਨ ਤੇ ਉਹ ਕੈਮਰੇ ਦਾ ਸਾਹਮਣਾ ਕਰਨ ਤੋਂ ਨਹੀਂ ਡਰਦੇ। ਸਾਕਸ਼ੀ ਤੋਂ ਜਦੋਂ ਸਵਾਲ ਕੀਤਾ ਕਿ ਉਹ ਕਿਸ ਤਰ੍ਹਾਂ ਦੀਆਂ ਫਿਲਮਾਂ ਕਰ ਸਕਦੇ ਹਨ ਤਾਂ ਉਨ੍ਹਾਂ ਕਿਹਾ ਕਿ ‘ਐਕਸ਼ਨ’।
ਸਾਕਸ਼ੀ ਨੇ ਦੱਸਿਆ ਕਿ ਉਨ੍ਹਾਂ ਨੇ ਤਮਿਲ ਫਿਲਮ ਕਿਉਂ ਬਣਾਈ। ਦਰਅਸਲ ਧੋਨੀ ਦਾ ਇਸ ਸੂਬੇ ਨਾਲ ਕਾਫੀ ਲਗਾਅ ਹੈ, ਇਸ ਲਈ ਉਨ੍ਹਾਂ ਨੇ ਤਮਿਲ ਵਿਚ ਫਿਲਮ ਬਣਾਈ। ਧੋਨੀ ਨੇ ਕਿਹਾ ਸੀ ਕਿ ਤਮਿਲਨਾਡੂ ਨੇ ਉਨ੍ਹਾਂ ਨੂੰ ਅਪਣਾ ਲਿਆ ਹੈ। ਇਸ ਤੋਂ ਇਲਾਵਾ ਛੋਟੇ ਬਜਟ ਵਾਲੇ ਬਿਜ਼ਨੈੱਸ ਨਾਲ ਸ਼ੁਰੂਆ ਕਰਨਾ ਵੀ ਇਕ ਮੁੱਖ ਕਾਰਨ ਹੈ।
ਇਹ ਵੀ ਪੜ੍ਹੋ : ਫਿਰੋਜ਼ਪੁਰ-ਫਾਜ਼ਿਲਕਾ ਤੋਂ 19 ਨਸ਼ਾ ਤਸਕਰ ਗ੍ਰਿਫਤਾਰ: 50 ਸ਼ੱਕੀ ਹਿਰਾਸਤ ‘ਚ, 14 ਲੱਖ ਦੇ ਨਸ਼ੀਲੇ ਪਦਾਰਥ ਬਰਾਮਦ
ਸਾਕਸ਼ੀ ਨੇ ਕਿਹਾ ਕਿ ਸਾਨੂੰ ਪਤਾ ਸੀ ਕਿ ਅਸੀਂ ਪਹਿਲਾਂ ਕਿਸੇ ਛੋਟੀ ਚੀਜ਼ ਤੋਂ ਸ਼ੁਰੂਆਤ ਕਰਾਂਗੇ। ਇਹ ਹੀ ਤਰੀਕਾ ਸੀ ਜਿਵੇਂ ਕੋਈ ਬੱਚਾ ਤੁਰੰਤ ਚੱਲਣਾ ਸ਼ੁਰੂ ਨਹੀਂ ਕਰਗਾ, ਉਂਝ ਹੀ ਸਾਨੂੰ ਇਸ ਨੂੰ ਸਿੱਖਣਾ ਹੋਵੇਗਾ। ਫਿਲਮ ਦੀ ਕਹਾਣੀ ਨੂੰ ਲੈ ਕੇ ਸਾਕਸ਼ੀ ਨੇ ਦੱਸਿਆ ਕਿ ਇਹ ਸੱਸ-ਨੂੰਹ ਦੇ ਰਿਸ਼ਤੇ ਦੀ ਕਹਾਣੀ ਹੈ।
ਵੀਡੀਓ ਲਈ ਕਲਿੱਕ ਕਰੋ -: