ਟਮਾਟਰ ਦੀਆਂ ਕੀਮਤਾਂ ਆਸਮਾਨ ਛੂਹਣ ਲੱਗੀਆਂ ਹਨ। ਹਰ ਕੋਈ ਟਮਾਟਰ ਦੀਆਂ ਕੀਮਤਾਂ ਵਿਚ ਆਏ ਭਾਰੀ ਉਛਾਲ ਤੋਂ ਪ੍ਰੇਸ਼ਾਨ ਹੈ। 20 ਰੁਪਏ ਕਿਲੋ ਵਿਕਣ ਵਾਲਾ ਟਮਾਟਰ ਇਕੋਦਮ 90 ਰੁਪਏ ਕਿਲੋ ਹੋ ਗਿਆ। ਬਰਸਾਤ ਤੇ ਪਾਣੀ ਭਰ ਜਾਣ ਕਾਰਨ ਟਮਾਟਰ ਦੀ ਸਪਲਾਈ ਨਹੀਂ ਹੋ ਰਹੀ ਜਿਸ ਕਾਰਨ ਲੋਕ ਮਹਿੰਗੇ ਰੇਟ ‘ਤੇ ਇਸ ਨੂੰ ਖਰੀਦਣ ਲਈ ਮਜਬੂਰ ਹਨ।
ਟਮਾਟਰ ਦੀਆਂ ਵਧਦੀਆਂ ਕੀਮਤਾਂ ਨੂੰ ਦੇਖਦਿਆਂ ਭਵਾਨੀਗੜ੍ਹ ਦੇ ਇਕ ਸ਼ਖਸ ਨੇ ਅਨੋਖਾ ਪ੍ਰਦਰਸ਼ਨ ਕੀਤਾ। ਉਸ ਨੇ ਟਮਾਟਰਾਂ ਦੀ ਮਾਲਾ ਗਲੇ ਵਿਚ ਪਾਈ ਤੇ ਸਿਰ ‘ਤੇ ਵੀ ਟਮਾਟਰਾਂ ਦਾ ਤਾਜ ਰੱਖ ਕੇ ਸੜਕਾਂ ‘ਤੇ ਪ੍ਰਦਰਸ਼ਨ ਕੀਤਾ। ਇਸ ਦੇ ਨਾਲ ਹੀ ਸ਼ਖਸ ਵੱਲੋਂ ਐਨਕ ਪਾ ਕੇ ਫਿਲਮ ਅੰਦਾਜ਼ ਵਿਚ ਡਾਇਲਾਗ ਵੀ ਬੋਲੇ ਗਏ-”ਗੱਬਰੂ ਟਮਾਟਰ ਵਰਗਾ ਤੇਰੀ ਰੇਂਜ ਤੋਂ ਬਹਾਰ ਕੁੜੇ।
ਇੰਨਾ ਹੀ ਨਹੀਂ ਭਵਾਨਗੀੜ੍ਹ ਦੇ ਇਸ ਸ਼ਖਸ ਨੇ ਇਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਤੋਂ ਸੁਰੱਖਿਆ ਦੀ ਮੰਗ ਕੀਤੀ। ਉਸ ਨੇ ਕਿਹਾ ਕਿ ਮੇਰੇ ਕੋਲ ਅਨਮੋਲ ਟਮਾਟਰ ਹਨ, ਮੈਨੂੰ ਕੋਈ ਵੀ ਲੁੱਟ ਸਕਦਾ ਹੈ ਇਸ ਲਈ ਮੈਨੂੰ ਸੁਰੱਖਿਆ ਦਿੱਤੀ ਜਾਵੇ।
ਇਹ ਵੀ ਪੜ੍ਹੋ : ਗੰਨਾ ਕਿਸਾਨਾਂ ਨੂੰ ਮੋਦੀ ਸਰਕਾਰ ਦਾ ਤੋਹਫਾ, MSP 10 ਰੁਪਏ ਪ੍ਰਤੀ ਕੁਇੰਟਲ ਵਧਾਉਣ ਦਾ ਐਲਾਨ
ਉਕਤ ਸ਼ਖਸ ਨੇ ਗਲ ਵਿਚ ਟਮਾਟਰ ਦੀ ਮਾਲਾ ਪਾ ਕੇ ਸੁਨਿਆਰੇ ਦੀ ਦੁਕਾਨ ‘ਤੇ ਗਿਆ ਅਤੇ ਉਸ ਨੂੰ ਕਹਿਣ ਲੱਗਾ ਕਿ ਇਹ ਟਮਾਟਰ ਸੋਨੇ ਨਾਲ ਵੀ ਕੀਮਤੀ ਹਨ। ਕੀ ਤੁਹਾਡੇ ਵਿਚ ਇਹ ਟਮਾਟਰ ਖਰੀਦਣ ਦੀ ਸਮਰੱਥਾ ਹੈ। ਇਸ ਨੂੰ ਸੋਨਾ ਕਹੋ, ਟਮਾਟਰ ਕਹਿ ਕੇ ਇਸ ਦੀ ਬੇਇਜ਼ਤੀ ਨਾ ਕਰੋ।
ਵੀਡੀਓ ਲਈ ਕਲਿੱਕ ਕਰੋ -: