ਪਬਜੀ ਗੇਮ ਨਾਲ ਨੋਇਡਾ ਦੇ ਸਚਿਨ ਦੇ ਸੰਪਰਕ ਵਿਚ ਆਈ ਪਾਕਿਸਤਾਨ ਦੀ ਸੀਮਾ ਹੈਦਰ ਨੂੰ ਲੈ ਕੇ ਰੋਜ਼ ਨਵੇਂ-ਨਵੇਂ ਖੁਲਾਸੇ ਹੋ ਰਹੇ ਹਨ। ਹੁਣ ਉੱਤਰ ਪ੍ਰਦੇਸ਼ ਦੇ ਸਪੈਸ਼ਲ ਡੀਜੀ ਪ੍ਰਸ਼ਾਂਤ ਕੁਮਾਰ ਨੇ ਸੀਮਾ ਹੈਦਰ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਪ੍ਰਸ਼ਾਂਤ ਕੁਮਾਰ ਦੇ ਬਿਆਨ ਮੁਤਾਬਕ ਸੀਮਾ ਹੈਦਰ ਨੂੰ ਵਾਪਸ ਪਾਕਿਸਤਾਨ ਭੇਜਣ ਦੀ ਪ੍ਰਕਿਰਿਆ ਚੱਲ ਰਹੀ ਹੈ।
ਪਾਕਿਸਤਾਨੀ ਮਹਿਲਾ ਸੀਮਾ ਹੈਦਰ ਤੋਂ ਏਟੀਐੱਸ ਨੇ 9 ਦਿਨ ਲੰਬੀ ਪੁੱਛਗਿਛ ਕੀਤੀ। ਸੀਮਾ ਹੈਦਰ ਦੇ ਬੱਚਿਆਂ ਨੂੰ ਵੀ ਏਟੀਐੱਸ ਨਾਲ ਲੈ ਕੇ ਗਏ। ਕੱਲ੍ਹ ਸਵੇਰੇ ਸਾਢੇ 9 ਵਜੇ ਜਦੋਂ ਏਟੀਐੱਸ ਦੀ ਟੀਮ ਸੀਮਾ ਤੇ ਹੋਰਨਾਂ ਨੂੰ ਦੁਬਾਰਾ ਪੁੱਛਗਿਛ ਲਈ ਲੈ ਕੇ ਗਈ ਤਾਂ ਉਥੇ ਭੀੜ ਜਮ੍ਹਾ ਹੋ ਗਈ। ਏਟੀਐੱਸ ਨੇ ਸ਼ੱਕ ਦੇ ਆਧਾਰ ‘ਤੇ ਸੀਮਾ, ਉਸ ਦੇ ਪਤੀ ਸਚਿਨ ਤੇ ਸਚਿਨ ਦੇ ਪਿਤਾ ਨੇਤਰਪਾਲ ਤੋਂ 11 ਘੰਟੇ ਪੁੱਛਗਿਛ ਕੀਤੀ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਹੜ੍ਹਾਂ ਕਾਰਨ ਪ੍ਰਭਾਵਿਤ ਹੋਏ ਲੋਕਾਂ ਦੀ ਸਹਾਇਤਾ ਲਈ ਪੂਰੀ ਤਰ੍ਹਾਂ ਵਚਨਬੱਧ
ਏਟੀਐੱਸ ਨੇ ਮੰਨਿਆ ਕਿ ਸੀਮਾ ਹੈਦਰ ਪਾਕਿਸਤਾਨੀ ਜਾਸੂਸ ਨਹੀਂ ਹੈ। ਉੱਤਰ ਪ੍ਰਦੇਸ਼ ਦੇ ਸਪੈਸ਼ਲ ਡੀਜੀ ਪ੍ਰਸ਼ਾਂਤ ਕੁਮਾਰ ਨੇ ਸੀਮਾ ਹੈਦਰ ‘ਤੇ ਪਾਕਿਸਤਾਨੀ ਜਾਸੂਸ ਹੋਣ ਨੂੰ ਲੈ ਕੇ ਕਿਹਾ ਕਿ ਇਹ ਮਾਮਲਾ ਦੋ ਰਾਸ਼ਟਰਾਂ ਦੇ ਨਾਲ ਜੁੜਿਆ ਹੋਇਆ, ਜਦੋਂ ਤੱਕ ਕੋਈ ਸਬੂਤ ਨਹੀਂ ਮਿਲ ਜਾਂਦੇ, ਕੁਝ ਵੀ ਕਹਿਣਾ ਗਲਤ ਨਹੀਂ ਹੈ। ਦੱਸ ਦੇਈਏ ਕਿ ਪਾਕਿਸਤਾਨੀ ਮਹਿਲਾ ਸੀਮਾ ਹੈਦਰ ਤੇ ਨੋਇਡਾ ਦੇ ਸਚਿਨ ਦੀ ਲਵ ਸਟੋਰੀ ਪਬਜੀ ਗੇਮ ਤੋਂ ਸ਼ੁਰੂ ਹੋਈ ਸੀ।
ਵੀਡੀਓ ਲਈ ਕਲਿੱਕ ਕਰੋ -: