ਸੀਮਾ ਹੈਦਰ ਦੇ ਸ਼ੌਹਰ ਗੁਲਾਮ ਹੈਦਰ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਤੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜਰਦਾਰੀ ਤੋਂ ਅਪੀਲ ਕੀਤੀ ਹੈ। ਗੁਲਾਮ ਨੇ ਇਕ ਵੀਡੀਓ ਜਾਰੀ ਕਰਕੇ ਆਪਣੇ 4 ਬੱਚਿਆਂ ਨੂੰ ਭਾਰਤ ਤੋਂ ਸੁਰੱਖਿਅਤ ਪਾਕਿਸਤਾਨ ਵਾਪਸ ਲਿਆਉਣ ਦੀ ਗੁਹਾਰ ਲਗਾਈ ਹੈ। ਇਸਲਾਮਿਕ ਧਰਮ ਸਥਾਨ ਕਾਬਾ ਤੋਂ ਗੁਲਾਮ ਹੈਦਰ ਨੇ ਆਪਣਾ ਸੰਦੇਸ਼ ਭੇਜਿਆ ਹੈ। ਹੈਰਾਨੀ ਦੀ ਗੱਲ ਹੈ ਕਿ ਲਗਭਗ 1 ਮਿੰਟ 30 ਸੈਕੰਡ ਦੇ ਵੀਡੀਓ ਵਿਚ ਗੁਲਾਮ ਨੇ ਆਪਣੀ ਬੀਵੀ ਸੀਮਾ ਦਾ ਕੋਈ ਜ਼ਿਕਰ ਨਹੀਂ ਕੀਤਾ। ਉਹ ਸਿਰਫ ਆਪਣੇ ਬੱਚਿਆਂ ਦੀ ਵਾਪਸੀ ਦੀ ਮੰਗ ਕਰਦਾ ਦਿਖਿਆ।
ਪੂਰੇ ਵੀਡੀਓ ਮੈਸੇਜ ਵਿਚ ਗੁਲਾਮ ਹੈਦਰ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ, ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜਰਦਾਰੀ, ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਤੱਕ ਨੂੰ ਅਪੀਲ ਕੀਤੀ। ਇਸ ਤੋਂ ਇਲਾਵਾ ਪਾਕਿਸਤਾਨੀ ਆਵਾਮ ਤੋਂ ਵੀ ਸਮਰਥਨ ਕਰਨ ਦੀ ਗੁਹਾਰ ਲਗਾਈ।
ਇਸ ਤੋਂ ਪਹਿਲਾਂ ਸੀਮਾ ਦੇ ਪਤੀ ਗੁਲਾਮ ਹੈਦਰ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਗੁਹਾਰ ਲਗਾਈ ਸੀ ਕਿ ਉਸ ਦੀ ਪਤਨੀ ਸੀਮਾ ਤੇ ਬੱਚਿਆਂ ਨੂੰ ਵਾਪਸ ਪਾਕਿਸਤਾਨ ਭੇਜਿਆ ਜਾਵੇ ਜਦੋੰ ਕਿ ਸੀਮਾ ਦਾ ਕਹਿਣਾ ਹੈ ਕਿ ਗੁਲਾਮ ਤੋਂ ਉਹ ਪਿਛਲੇ 4 ਸਾਲ ਤੋਂ ਵੱਖ ਰਹਿ ਰਹੀ ਹੈ। ਵਿਆਹ ਦੇ ਬਾਅਦ ਤੋਂ ਹੀ ਉਹ ਉਸ ਦੇ ਨਾਲ ਮਾਰਕੁੱਟ ਕਰਦਾ ਸੀ, ਉਹ ਉਸ ਦੇ ਨਾਲ ਬਿਲਕੁਲ ਵੀ ਨਹੀਂ ਰਹਿਣਾ ਚਾਹੁੰਦੀ।
ਦੱਸ ਦੇਈਏ ਕਿ ਸਾਲ 2020 ਵਿਚ ਪਾਕਿਸਤਾਨ ਦੇ ਕਰਾਚੀ ਵਾਸੀ ਤੇ 4 ਬੱਚਿਆਂ ਦੀ ਮਾਂ ਸੀਮਾ ਹੈਦਰ ਦੀ ਦੋਸਤੀ PUBG ਗੇਮ ਜ਼ਰੀਏ ਗ੍ਰੇਟਰ ਨੋਇਡਾ ਯਾਨੀ ਉੱਤਰ ਪ੍ਰਦੇਸ਼ ਦੇ ਗੌਤਮਬੁੱਧ ਨਗਰ ਜ਼ਿਲ੍ਹੇ ਵਿਚ ਰਹਿਣ ਵਾਲੇ ਸਚਿਨ ਮੀਣਾ ਨਾਲ ਹੋ ਗਈ। ਫਿਰ ਦੋਵਾਂ ਵਿਚ ਅਫੇਅਰ ਸ਼ੁਰੂ ਹੋਇਆ ਤੇ 10 ਮਾਰਚ ਨੂੰ ਉਹ ਗੁਆਂਢੀ ਦੇਸ਼ ਨੇਪਾਲ ਮਿਲੇ। ਉਸ ਦੌਰਾਨ ਦੋਵਾਂ ਨੇ ਕਾਠਮੰਡੂ ਦੇ ਪਸ਼ੂਪਤੀਨਾਥ ਮੰਦਰ ਵਿਚ ਵਿਆਹ ਕੀਤਾ ਪਰ ਉਦੋਂ ਉਹ ਵਾਪਸ ਆਪਣੇ-ਆਪਣੇ ਦੇਸ਼ ਪਰਤ ਗਏ।
ਸੀਮਾ ਆਪਣੇ ਸਚਿਨ ਨਾਲ ਰਹਿਣਾ ਚਾਹੁੰਦੀ ਸੀ। ਦੂਜੇ ਪਾਸੇ ਸਚਿਨ ਵੀ ਸੀਮਾ ਨਾਲ ਰਹਿਣਾ ਚਾਹੁੰਦਾ ਸੀ। ਉਸ ਨੇ ਸੀਮਾ ਨੂੰ ਕਿਹਾ ਕਿ ਉਹ ਉਸ ਨੂੰ ਉਸ ਦੇ ਚਾਰ ਬੱਚਿਆਂ ਨਾਲ ਅਪਨਾਉਣ ਲਈ ਤਿਆਰ ਹੈ। ਸੀਮਾ ਨੇ ਭਾਰਤ ਆਉਣ ਦਾ ਫੈਸਲਾ ਕੀਤਾ। ਮਈ ਮਹੀਨੇ ਦੀ 10 ਤਰੀਕ ਨੂੰ ਆਪਣੇ ਚਾਰ ਬੱਚਿਆਂ ਨਾਲ ਪਾਕਿਸਤਾਨ ਦੇ ਕਰਾਚੀ ਸ਼ਹਿਰ ਸ਼ਾਰਜਾਹ ਪਹੁੰਚੀ। ਫਿਰ ਫਲਾਈਟ ਜ਼ਰੀਏ ਕਾਠਮੰਡੂ ਪਹੁੰਚੀ। ਕਾਠਮੰਡੂ ਤੋਂ ਪੋਖਰਾ ਇਕ ਪ੍ਰਾਈਵੇਟ ਗੱਡੀ ਤੋਂ ਪਹੁੰਚੀ।
ਇਹ ਵੀ ਪੜ੍ਹੋ : ਜਬਰਨ ਵਸੂਲੀ ਤੇ ਆਰਮਸ ਐਕਟ ਤਹਿਤ 2 ਗੈਂਗ.ਸਟਰ ਗ੍ਰਿਫਤਾਰ, ਪਹਿਲਾਂ ਤੋਂ ਦਰਜ ਹਨ ਕਈ ਮਾਮਲੇ
ਪੋਖਰਾ ਤੋਂ ਦਿੱਲੀ ਲਈ ਉਸ ਨੇ ਬੱਸ ਲਈ। ਰਸਤੇ ਵਿਚ ਹੀ ਨੋਇਡਾ ਵਿਚ ਸਚਿਨ ਉਸ ਦਾ ਇੰਤਜ਼ਾਰ ਕਰ ਰਿਹਾ ਸੀ। 28 ਘੰਟੇ ਬਾਅਦ 13 ਮਈ ਨੂੰ ਸੀਮਾ ਨੋਇਡਾ ਪਹੁੰਚੀ। ਫਿਰ ਸਚਿਨ ਉਸ ਨੂੰ ਰਬੂਪੁਰਾ ਪਿੰਡ ਲੈ ਗਿਆ। ਇਥੇ ਦੋਵਾਂ ਨੇ ਕਿਰਾਏ ਦਾ ਇਕ ਘਰ ਰਿਹਾ ਤੇ ਆਰਾਮ ਨਾਲ ਰਹਿਣ ਲੱਗਾ ਪਰ ਇਸ ਦੀ ਭਣਕ ਪੁਲਿਸ ਨੂੰ ਲੱਗ ਗਈ ਤੇ 4 ਜੁਲਾਈ ਨੂੰ ਸਚਿਨ ਤੇ ਸੀਮਾ ਨੂੰ ਗ੍ਰਿਫਤਾਰ ਕਰ ਲਿਆ ਗਿਆ। ਹਾਲਾਂਕਿ ਦੋਵੇਂ ਕੋਰਟ ਤੋਂ ਜ਼ਮਾਨਤ ‘ਤੇ ਰਿਹਾਅ ਹਨ।
ਵੀਡੀਓ ਲਈ ਕਲਿੱਕ ਕਰੋ -: