ਪਾਕਿਸਤਾਨ ਤੋਂ ਆਈ ਸੀਮਾ ਹੈਦਰ ਕਈ ਤਰ੍ਹਾਂ ਦੇ ਦਾਅਵੇ ਕਰਰਹੀ ਹੈ ਪਰ ਜਦੋਂ ਤੋਂ ਯੂਪੀ ਏਟੀਐੱਸ ਨੇ ਆਪਣੀ ਪੁੱਛਗਿਛ ਸ਼ੁਰੂ ਕੀਤੀ ਹੈ, ਇਸ ਮਾਮਲੇ ਵਿਚ ਰੋਜ਼ ਨਵੇਂ ਖੁਲਾਸੇ ਹੋ ਰਹੇ ਸਨ। ਇਸੇ ਕੜੀ ਵਿਚ ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਤੋਂ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ‘ਤੇ ਦੋਸ਼ ਹੈ ਕਿ ਉਨ੍ਹਾਂ ਵੱਲੋਂ ਸੀਮਾ ਤੇ ਸਚਿਨ ਮੀਣਾ ਲਈ ਫਰਜ਼ੀ ਦਸਤਾਵੇਜ਼ ਬਣਵਾਏ ਗਏ ਸਨ।
ਗ੍ਰਿਫਤਾਰ ਹੋਏ ਮੁਲਜ਼ਮਾਂ ਦੇ ਨਾਂ ਪੁਸ਼ਪੇਂਦਰ ਮੀਣਾ ਤੇ ਪਵਨ ਮੀਣਾ।ਇਹ ਦੋਵੇਂ ਭਰਾ ਹਨ ਤੇ ਇਨ੍ਹਾਂ ਦਾ ਇਕ ਜਨ ਸੇਵਾ ਕੇਂਦਰ ਹੈ ਜਿਥੇ ਇਹ ਕੰਮ ਕਰਦੇ ਹਨ। ਦੋਸ਼ ਹੈ ਕਿ ਸੀਮਾ ਹੈਦਰ ਤੇ ਸਚਿਨ ਤੇ ਫਰਜ਼ੀ ਦਸਤਾਵੇਜ਼ ਬਣਵਾਉਣ ਲਈ ਇਨ੍ਹਾਂ ਭਰਾਵਾਂ ਕੋਲ ਆਏ ਸਨ। ਕੁਝ ਪੈਸਿਆਂ ਲਈ ਇਨ੍ਹਾਂ ਦੋਵਾਂ ਨੇ ਹੀ ਫਰਜ਼ੀ ਦਸਤਾਵੇਜ਼ ਬਣਵਾ ਕੇ ਦਿੱਤੇ। ਹੁਣ ਏਟੀਐੱਸ ਨੇ ਇਨ੍ਹਾਂ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਅੱਗੇ ਦੀ ਪੁੱਛਗਿਛ ਜਾਰੀ ਹੈ।
ਹੁਣ ਇਹ ਕੋਈ ਪਹਿਲਾ ਖੁਲਾਸਾ ਨਹੀਂ ਹੈ ਜਿਸ ਵਜ੍ਹਾ ਨਾਲ ਸੀਮਾ ਦੀਆਂ ਮੁਸ਼ਕਲਾਂ ਵਧੀਆਂ ਹਨ। ਕੁਝ ਦਿਨ ਪਹਿਲਾਂ ਹੀ ਨੇਪਾਲ ਦੇ ਇਕ ਹੋਟਲ ਮਾਲਕ ਨੇ ਕਿਹਾ ਸੀ ਕਿ ਸੀਮਾ ਤੇ ਸਚਿਨ ਉਨ੍ਹਾਂ ਦੇ ਉਥੇ ਰੁਕੇ ਜ਼ਰੂਰ ਸਨ ਪਰ ਸਚਿਨ ਨੇ ਆਪਣਾ ਨਾਂ ਸ਼ਿਵਾਂਸ਼ ਦੱਸਿਆ ਸੀ। ਫਰਜ਼ੀ ਨਾਂ ਰੱਖ ਕੇ ਬੁਕਿੰਗ ਕਰਵਾਈ ਗਈ ਸੀ।
ਇਹ ਵੀ ਪੜ੍ਹੋ : CM ਮਾਨ ਨੇ 27 ਜੁਲਾਈ ਨੂੰ ਬੁਲਾਈ ਕੈਬਨਿਟ ਦੀ ਬੈਠਕ, ਲਏ ਜਾ ਸਕਦੇ ਹਨ ਵੱਡੇ ਫੈਸਲੇ
ਹੁਣੇ ਜਿਹੇ ਸੀਮਾ ਹੈਦਰ ਦੇ ਵਿਆਹ ਦੀ ਤਸਵੀਰ ਵੀ ਵਾਇਰਲ ਹੋ ਗਈ ਸੀ। ਵਾਇਰਲ ਫੋਟੋ ਵਿਚ ਸੀਮਾ ਹੈਦਰ ਸਚਿਨ ਨਾਲ ਖੜ੍ਹੀ ਹੈ ਤੇ ਉਸ ਦੇ ਚਾਰ ਬੱਚੇ ਵੀ ਮੌਜੂਦ ਹਨ। ਇਕ ਦੂਜੀ ਤਸਵੀਰ ਵੀ ਸਾਹਮਣੇ ਆਈ ਜਿਸ ਵਿਚ ਸੀਮਾ ਸਚਿਨ ਦ ਪੈਰ ਛੂਹ ਰਹੀ ਹੈ। ਦੱਸ ਦੇਈਏ ਕਿ ਸੀਮਾ ਨੇ ਖੁਦ ਦਾਅਵਾ ਕੀਤਾ ਸੀ ਕਿ ਉਸ ਨੇ ਨੇਪਾਲ ਦੇ ਪਸ਼ੂਪਤੀ ਮੰਦਰ ਵਿਚ ਇਸ ਸਾਲ 13 ਮਾਰਚ ਨੂੰ ਸਚਿਨ ਨਾਲ ਵਿਆਹ ਕੀਤਾ ਸੀ। ਉਦੋਂ ਤੱਕ ਉਸ ਵਿਆਹ ਦਾ ਕੋਈ ਸਬੂਤ ਨਹੀਂ ਮਿਲਿਆ ਸੀ ਪਰ ਹੁਣ ਅਚਾਨਕ ਤੋਂ ਤਿੰਨ ਤਸਵੀਰਾਂ ਸਾਹਮਣੇ ਆ ਗਈਆਂ ਹਨ ਜੋ ਦੱਸਦੀਆਂ ਹਨ ਕਿ ਵਿਆਹ ਹੋਇਆ ਸੀ।
ਵੀਡੀਓ ਲਈ ਕਲਿੱਕ ਕਰੋ -: