ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਕਰਨ ਵਾਲੇ ਸ਼ਾਰਪ ਸ਼ੂਟਰ ਪ੍ਰਿਯਵਰਤ ਫੌਜੀ, ਕਸ਼ਿਸ਼ ਉਰਫ ਕੁਲਦੀਪ ਤੇ ਉਨ੍ਹਾਂ ਦੇ ਸਾਥੀ ਕੇਸ਼ਵ ਨੂੰ ਪੁਲਿਸ ਤੜਕੇ ਮਾਨਸਾ ਲੈ ਕੇ ਪਹੁੰਚ ਗਈ ਹੈ। ਸਖਤ ਸੁਰੱਖਿਆ ਵਿਚਾਲੇ ਸਵੇਰੇ 4 ਵਜੇ ਪੁਲਿਸ ਟੀਮਾਂ ਮਾਨਸਾ ਪਹੁੰਚੀਆਂ। ਅੱਜ ਇਨ੍ਹਾਂ ਤਿੰਨਾਂ ਦਾ ਮੈਡੀਕਲ ਕਰਵਾਇਆ ਜਾਏਗਾ, ਜਿਸ ਮਗਰੋਂ ਅਦਾਲਤ ‘ਚ ਪੇਸ਼ ਕਰਕੇ ਪੁਲਿਸ ਰਿਮਾਂਡ ਲੈ ਕੇ ਪੁੱਛਗਿੱਛ ਕਰੇਗੀ।
ਦਿੱਲੀ ਪੁਲਿਸ ਨੇ ਇਨ੍ਹਾਂ ਤਿੰਨਾਂ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਤਿਹਾੜ ਜੇਲ੍ਹ ਵਿੱਚ ਬੰਦ ਕਰ ਦਿੱਤਾ ਸੀ, ਜਿਥੇ ਉਨ੍ਹਾਂ ਨੂੰ ਪਹਿਲੇ ਪ੍ਰੋਡਕਸ਼ਨ ਵਾਰੰਟ ‘ਤੇ ਗ੍ਰਿਫਤਾਰ ਕੀਤਾ ਗਿਆ ਸੀ। ਫਿਰ ਅਦਾਲਤ ਤੋਂ ਟਰਾਂਜ਼ਿਟ ਰਿਮਾਂਡ ਲੈ ਕੇ ਪੁਲਿਸ ਪੰਜਾਬ ਲੈ ਆਈ। ਫੌਜੀ ਅਤੇ ਕਸ਼ਿਸ਼ ਹਰਿਆਣਾ ਦੇ ਰਹਿਣ ਵਾਲੇ ਹਨ। ਕੇਸ਼ਵ ਬਠਿੰਡਾ ਦਾ ਰਹਿਣ ਵਾਲਾ ਹੈ।
ਫੌਜੀ, ਕਸ਼ਿਸ਼ ਅਤੇ ਕੁਲਦੀਪ ਲਈ ਪੰਜਾਬ ਪੁਲਿਸ ਦਾ ਸਭ ਤੋਂ ਅਹਿਮ ਸਵਾਲ ਹਥਿਆਰਾਂ ਦਾ ਹੈ। ਮੂਸੇਵਾਲਾ ਕਤਲਕਾਂਡ ਵਿੱਚ ਵਰਤੇ ਗਏ ਹਥਿਆਰਾਂ ਦਾ ਅਜੇ ਤੱਕ ਪਤਾ ਨਹੀਂ ਲੱਗਾ ਹੈ। ਫੌਜੀ ਨੇ ਦਿੱਲੀ ਪੁਲਿਸ ਸਾਹਮਣੇ ਦਾਅਵਾ ਕੀਤਾ ਸੀ ਕਿ ਕਤਲ ਦੇ ਦੋ ਦਿਨ ਬਾਅਦ ਇੱਕ ਅਣਪਛਾਤਾ ਬੰਦਾ ਹਥਿਆਰ ਲੈ ਗਿਆ ਸੀ। ਇਸ ਦੇ ਨਾਲ ਹੀ ਮਾਨਸਾ ‘ਚ ਪੰਜਾਬ-ਹਰਿਆਣਾ ਬਾਰਡਰ ‘ਤੇ ਮਿੱਟੀ ‘ਚ ਦੱਬ ਕੇ ਹਥਿਆਰਾਂ ਨੂੰ ਲੁਕਾਉਣ ਦੀ ਵੀ ਸੂਚਨਾ ਮਿਲੀ ਹੈ। ਪੁਲਿਸ ਉਨ੍ਹਾਂ ਰਾਹੀਂ ਹਥਿਆਰ ਬਰਾਮਦ ਕਰਨ ਦੀ ਕੋਸ਼ਿਸ਼ ਕਰੇਗੀ।
ਦੱਸ ਦੇਈਏ ਕਿ ਮੂਸੇਵਾਲਾ ਦਾ ਕਤਲ ਕਰਨ ਵਾਲੇ ਤਿੰਨ ਸ਼ਾਰਪ ਸ਼ੂਟਰ ਗ੍ਰਿਫਤਾਰ ਹੋ ਚੁੱਕੇ ਹਨ। ਦਿੱਲੀ ਪੁਲਿਸ ਨੇ ਸਭ ਤੋਂ ਪਹਿਲਾਂ ਪ੍ਰਿਵਰਤ ਫੌਜੀ ਅਤੇ ਕਸ਼ਿਸ਼ ਨੂੰ ਗੁਜਰਾਤ ਦੇ ਕੱਛ ਦੇ ਮੁੰਦਰਾ ਤੋਂ ਗ੍ਰਿਫਤਾਰ ਕੀਤਾ ਸੀ। ਫਿਰ ਕੱਲ੍ਹ ਦਿੱਲੀ ਪੁਲਿਸ ਨੇ ਸਾਢੇ 18 ਸਾਲਾਂ ਸ਼ੂਟਰ ਅੰਕਿਤ ਸੇਰਸਾ ਨੂੰ ਵੀ ਦਿੱਲੀ ਦੇ ਕਸ਼ਮੀਰੀ ਗੇਟ ਤੋਂ ਗ੍ਰਿਫ਼ਤਾਰ ਕੀਤਾ ਹੈ। ਉਸ ਦੇ ਨਾਲ ਸਚਿਨ ਭਿਵਾਨੀ ਵੀ ਫੜਿਆ ਗਿਆ।
ਵੀਡੀਓ ਲਈ ਕਲਿੱਕ ਕਰੋ -: