WhatsApp ਨੇ ਆਈਫੋਨ ਯੂਜਰਸ ਲਈ ਸ਼ਾਰਟ ਵੀਡੀਓ ਫੀਚਰ ਜਾਰੀ ਕਰ ਦਿੱਤਾ ਹੈ।ਇਸ ਫੀਚਰ ਨੂੰ ਹੁਣੇ ਜਿਹੇ ਐਂਡ੍ਰਰਾਇਡ ਯੂਜਰਸ ਲਈ ਜਾਰੀ ਕੀਤਾ ਗਿਆ ਹੈ। ਹੁਣ ਆਈਫੋਨ ਯੂਜਰਸ ਵੀ ਕਿਸੇ ਮੈਸੇਜ ਦਾ ਰਿਪਲਾਈ ਵੀਡੀਓ ਨਾਲ ਕਰ ਸਕਣਗੇ। ਦੱਸ ਦੇਈਏ ਕਿ ਇਹ ਰੀਅਲ ਟਾਈਮ ਵੀਡੀਓ ਮੈਸੇਜ ਹੋਵੇਗਾ ਜੋ 60 ਸੈਕੰਡ ਤੱਕ ਦੀ ਵੀਡੀਓ ਨੂੰ ਮੈਸੇਜ ਵਜੋਂ ਭੇਜਣ ਦੀ ਸਹੂਲਤ ਦਿੰਦਾ ਹੈ। ਕੰਪਨੀ ਦਾ ਕਹਿਣਾ ਹੈ ਕਿ ਸ਼ਾਰਟ ਵੀਡੀਓ ਰਿਪਲਾਈ ਮੈਸੇਜ ਵੀ ਐਂਡ ਟੂ ਐਂਡ ਐਨਕ੍ਰਿਪਟਡ ਹੋਵੇਗਾ।
ਵ੍ਹਟਸਐਪ ਨੇ ਅਧਿਕਾਰਕ ਤੌਰ ‘ਤੇ ਨਵੇਂ ਫੀਚਰ ਨੂੰ ਰੋਲਆਊਟ ਕਰਨਾ ਸ਼ੁਰੂ ਕਰ ਦਿੱਤਾ ਹੈ। ਹੁਣ ਤੁਸੀਂ ਇੰਸਟੈਂਟ ਚੈਟ ਵਿਚ ਵੀਡੀਓ ਮੈਸੇਜ ਰਿਕਾਰਡ ਹੋਰ ਸੈਂਡ ਕਰ ਸਕਦੇ ਹੋ। ਯੂਜਰਸ ਦੀ ਵੀਡੀਓ ਭੇਜਣ ਲਈ ਵੀਡੀਓ ‘ਤੇ ਸਵਿੱਚ ਕਰਨਾ ਹੋਵੇਗਾ।ਇਸ ਲਈ ਚੈਟ ਵਿਚ ਮਾਈਕ੍ਰੋਫੋਨ ਆਈਕਨ ‘ਤੇ ਟੈਪ ਕਰਕੇ ਇਸ ਸਹੂਲਤ ਤੱਕ ਪਹੁੰਚਿਆ ਜਾ ਸਕਦਾ ਹੈ। ਪਲੇਟਫਾਰਮ ਵੀਡੀਓ ਕਾਲ ਵਿਚ ਸਕ੍ਰੀਨ ਸ਼ੇਅਰਿੰਗ ਲਈ ਸਪੋਰਟ ਵੀ ਜਾਰੀ ਕਰ ਰਿਹਾ ਹੈ।
ਵ੍ਹਟਸਐਪ ਦੇ ਨਵੇਂ ਫੀਚਰ ਦਾ ਇਸਤੇਮਾਲ ਕਰਨ ਲਈ ਯੂਜਰਸ ਨੂੰ ਟੈਕਸਟ ਬਾਕਸ ਦੇ ਨਾਲ ਹੀ ਵੀਡੀਓ ਮੈਸੇਜ ਦਾ ਆਪਸ਼ਨ ਮਿਲੇਗਾ। ਤੁਸੀਂ ਇਸ ‘ਤੇ ਟੈਪ ਕਰੋ ਫਿਰ ਫੋਨ ਦਾ ਕੈਮਰਾ ਓਪਨ ਹੋ ਜਾਵੇਗਾ।ਵੀਡੀਓ ਰਿਕਾਰਡ ਹੋਣ ਦੇ ਬਾਅਦ ਤੁਸੀਂ ਸਿੱਧੇ ਭੇਜ ਵੀ ਸਕਦੇ ਹੋ। ਡਿਫਾਲਟ ਵਜੋਂ ਵੀਡੀਓ ਮੈਸੇਜ ਵਿਚ ਆਡੀਓ ਮਿਊਟ ਰਹੇਗਾ ਪਰ ਤੁਸੀਂ ਆਪਣੀ ਸਹੂਲਤ ਮੁਤਾਬਕ ਇਸ ਨੂੰ ਆਨ ਕਰ ਸਕਦੇ ਹੋ। ਜੇਕਰ ਤੁਹਾਡੇ ਆਈਫੋਨ ਵਿਚ ਹੁਣ ਤੱਕ ਇਹ ਫੀਚਰ ਨਹੀਂ ਆਇਆ ਤਾਂ ਇਸ ਨੂੰ ਪਾਉਣ ਲਈ ਤੁਸੀਂ ਆਪਣੇ WhatsApp ਐਪ ਨੂੰ ਅਪਡੇਟ ਕਰ ਸਕਦੇ ਹੋ।
ਇਹ ਵੀ ਪੜ੍ਹੋ : CM ਭਗਵੰਤ ਮਾਨ ਦਾ ਭਰੋਸਾ, UPSC ਦਾ ਪਹਿਲਾ ਟ੍ਰੇਨਿੰਗ ਸੈਂਟਰ ਮੋਗਾ ‘ਚ ਖੋਲ੍ਹਿਆ ਜਾਵੇਗਾ
ਵੀਡੀਓ ਕਾਲ ਦੌਰਾਨ ਸਕ੍ਰੀਨ ਸ਼ੇਅਰ ਕਰਨ ਦੀ ਸਹੂਲਤ ਨੂੰ ਵੀ ਜਾਰੀ ਕੀਤਾ ਜਾ ਰਿਹਾ ਹੈ।ਇਸ ਫੀਚਰ ਨੂੰ ਵੀਡੀਓ ਕਾਲ ਸ਼ੁਰੂ ਕਰਨ ‘ਤੇ ਯੂਜਰਸ ਨੂੰ ਇਕ ਨਵਾਂ ‘ਸਕਰੀਨ ਸ਼ੇਅਰ’ ਬਟਨ ਦਿਖਾਈ ਦੇਵੇਗਾ। ਕੰਪਨੀ ਨੇ ਕਿਹਾ ਕਿ ਇਹ ਸਹੂਲਤਾਂ ਆਉਣ ਵਾਲੇ ਹਫਤਿਆਂ ਵਿਚ ਸ਼ੁਰੂ ਹੋ ਜਾਣਗੀਆਂ। ਕੰਪਨੀ ਨੇ ਹੁਣੇ ਜਿਹੇ iOS ‘ਤੇ ਵੀਡੀਓ ਕਾਲ ਤੇ ਅਨਜਾਣ ਕਾਲਰਸ ਆਪਸ਼ਨ ਲਈ ਲੈਂਡਸਕੇਪ ਮੋਡ ਜਾਰੀ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -: