ਮੂਸੇਵਾਲਾ ਕਤਲ ਕੇਸ ਦੀ ਸਾਜ਼ਿਸ਼ ਵਿਚ ਸ਼ਾਮਲ ਏ ਕੈਟਾਗਰੀ ਗੈਂਗਸਟਰ ਦੀਪਕ ਟੀਨੂੰ ਦੇ ਪੁਲਿਸ ਕਸਟੱਡੀ ਤੋਂ ਫਰਾਰ ਹੋਣ ਵਿਚ ਵੱਡਾ ਖੁਲਾਸਾ ਹੋਇਆ ਹੈ। ਮਾਨਸਾ ਪੁਲਿਸ ਦੇ ਸੀਆਈਏ ਸਟਾਫ ਦਾ ਇੰਚਾਰਜ ਪ੍ਰਿਤਪਾਲ ਸਿੰਘ ਗੈਂਗਸਟਰ ਨੂੰ ਗਰਲਫ੍ਰੈਂਡ ਨਾਲ ਮਿਲਵਾਉਣ ਲਈ ਲੈ ਗਿਆ ਸੀ। ਜਦੋਂ ਟੀਨੂੰ ਗਰਲਫ੍ਰੈਂਡ ਨਾਲ ਦੂਜੇ ਕਮਰੇ ਵਿਚ ਸੀ ਤਾਂ ਪ੍ਰਿਤਪਾਲ ਨੂੰ ਨੀਂਦ ਆ ਗਈ। ਇਹ ਦੇਖ ਕੇ ਟੀਨੂੰ ਉਥੋਂ ਗਰਲਫ੍ਰੈਂਡ ਨਾਲ ਫਰਾਰ ਹੋ ਗਿਆ।
ਪਤਾ ਲੱਗਾ ਹੈ ਕਿ 3 ਦਿਨ ਤੋਂ ਦੋਸ਼ੀ ਪੁਲਿਸ ਸਬ-ਇੰਸਪੈਕਟਰ ਗੈਂਗਸਟਰ ਨੂੰ ਬਾਹਰ ਲਿਆ ਰਿਹਾ ਸੀ ਜਿਸ ਦੌਰਾਨ ਗਰਲਫ੍ਰੈਂਡ ਨਾਲ ਉਸ ਦੀਆਂ ਮੁਲਾਕਾਤਾਂ ਹੁੰਦੀਆਂ ਸਨ। ਹਾਲਾਂਕਿ ਪੁਲਿਸ ਅਫਸਰ ਇਸ ਮੁੱਦੇ ‘ਤੇ ਕੁਝ ਵੀ ਨਹੀਂ ਦੱਸ ਰਹੇ। ਮਾਨਸਾ ਦੇ ਐੱਸਐੱਸਪੀ ਗੁਰਪ੍ਰੀਤ ਤੂਰਾ ਤੇ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਏਆਈਜੀ ਗੁਰਮੀਤ ਚੌਹਾਨ ਨੇ ਇਸ ਦੀ ਜਾਂਚ ਦੀ ਗੱਲ ਕਹੀ ਹੈ।
ਜਾਣਕਾਰੀ ਮੁਤਾਬਕ ਦੀਪਕ ਟੀਨੂ ਨੂੰ ਫਰਾਰ ਕਰਾਉਣ ਦੀ ਪਲਾਨਿੰਗ ਵਿਚ ਗਰਲਫ੍ਰੈਂਡ ਵੀ ਸ਼ਾਮਲ ਹੈ। ਟੀਨੂੰ ਤੋਂ ਕੁਝ ਦਿਨ ਪਹਿਲਾਂ ਜੇਲ੍ਹ ਤੋਂ ਮੋਬਾਈਲ ਮਿਲਿਆ ਸੀ। ਉਸੇ ਤੋਂ ਫਰਾਰੀ ਦੀ ਪੂਰੀ ਪਲਾਨਿੰਗ ਕੀਤੀ ਗਈ। ਟੀਨੂੰ ਗਰਲਫ੍ਰੈਂਡ ਨੂੰ ਮਿਲਣ ਦੇ ਬਹਾਨੇ ਬਾਹਰ ਨਿਕਲਿਆ। ਜਿਥੇ ਪਹਿਲਾਂ ਤੋਂ ਗਰਲਫ੍ਰੈਂਡ ਤੇ ਦੂਜੇ ਸਾਥੀ ਕਵਰ ਦੇਣ ਲਈ ਤਿਆਰ ਸਨ। ਫਰਾਰ ਹੁੰਦੇ ਹੀ ਉਹ ਤੁਰੰਤ ਪੁਲਿਸ ਦੀ ਪਹੁੰਚ ਤੋਂ ਬਾਹਰ ਹੋ ਗਿਆ।
ਦੱਸ ਦੇਈਏ ਕਿ ਟੀਨੂੰ ਦੀ ਫਰਾਰੀ ਦੇ ਬਾਅਦ ਪੁਲਿਸ ਨੇ ਸਬ-ਇੰਸਪੈਕਟਰ ਪ੍ਰਿਤਪਾਲ ਸਿੰਘ ਨੂੰ ਕਸਟੱਡੀ ਵਿਚ ਲੈ ਲਿਆ। ਉਸ ਖਿਲਾਫ ਕੇਸ ਦਰਜ ਕਰ ਲਿਆ। ਜਾਂਚ ਵਿਚ ਉਸ ਨੇ ਦੱਸਿਆ ਕਿ ਟੀਨੂੰ ਨੇ ਐੱਸਆਈ ਨੂੰ ਭਰੋਸੇ ਵਿਚ ਲੈ ਲਿਆ। ਟੀਨੂੰ ਨੇ ਕਿਹਾ ਕਿ ਉਹ ਏਕੇ 47 ਸਣੇ ਵੱਡੀ ਗਿਣਤੀ ਵਿਚ ਹਥਿਆਰ ਬਰਾਮਦ ਕਰਾਏਗਾ। ਇਸ ਵਜ੍ਹਾ ਨਾਲ ਪ੍ਰਿਤਪਾਲ ਟੀਨੂੰ ਨੂੰ ਬਾਹਰ ਲੈ ਕੇ ਗਿਆ। ਇਸ ਬਾਰੇ ਪ੍ਰਿਤਪਾਲ ਨੇ ਨਾ ਤਾਂ ਕਿਸੇ ਸੀਨੀਅਰ ਅਫਸਰ ਨੂੰ ਦੱਸਿਆ ਤੇ ਨਾ ਹੀ ਕਿਰਾਡ ਵਿਚ ਕੁਝ ਦਰਜ ਕੀਤਾ।
ਵੀਡੀਓ ਲਈ ਕਲਿੱਕ ਕਰੋ -:
“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “
ਮਾਨਸਾ ਦੇ ਐੱਸਐੱਸਪੀ ਗੌਰਵ ਤੂਰਾ ਨੇ ਕਿਹਾ ਕਿ ਜਿਸ ਜਗ੍ਹਾ ਤੋਂ ਗੈਂਗਸਟਰ ਦੀਪਕ ਟੀਨੂੰ ਭੱਜਿਆ, ਪੁਲਿਸ ਉਸ ਦੀ ਜਾਂਚ ਕਰ ਰੀਹ ਹੈ। ਸਬ-ਇੰਸਪੈਕਟਰ ਪ੍ਰਿਤਪਾਲ ਪਹਿਲਾਂ ਵੀ ਗੈਂਗਸਟਰ ਨੂੰ ਇਸੇ ਤਰ੍ਹਾਂ ਬਿਨਾਂ ਕਿਸੇ ਨੂੰ ਦੱਸੇ ਬਾਹਰ ਲੈ ਗਿਆ, ਇਸ ਬਾਰੇ ਵੀ ਜਾਂਚ ਕੀਤੀ ਜਾ ਰਹੀ ਹੈ। ਇਸ ਲਈ ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ।