‘ਆਪ’ ਵੱਲੋਂ ਪੰਜਾਬ ਰਾਜ ਸਭਾ ਲਈ ਉਮੀਦਵਾਰਾਂ ਦੇ ਐਲਾਨ ਪਿੱਛੋਂ ਸਿਆਸਤ ਸ਼ੁਰੂ ਹੈ। ਇਨ੍ਹਾਂ ਵਿੱਚ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਦਾ ਨਾਂ ਵੀ ਹੈ। ਪੰਜਾਬ ਦੇ ਸਾਬਕਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਇਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ‘ਤੇ ਵੱਡਾ ਹਮਲਾ ਹੋਇਆ।
ਸਿੱਧੂ ਨੇ ਦੋਸ਼ ਲਾਇਆ ਕਿ ਰਾਜ ਸਭਾ ਦੇ ਉਮੀਦਵਾਰਾਂ ਰਾਹੀਂ ਦਿੱਲੀ ਵਿੱਚ ਬੈਠੇ ਲੋਕ ਪੰਜਾਬ ਸਰਕਾਰ ਨੂੰ ਕੰਟਰੋਲ ਕਰਨਾ ਚਾਹੁੰਦੇ ਹਨ। ਹਾਲਾਂਕਿ ਸਿੱਧੂ ਨੇ ਹਰਭਜਨ ਸਿੰਘ ਨੂੰ ਰਾਜ ਸਭਾ ਲਈ ਚੰਗੀ ਚੁਆਇਸ ਹੈ।
ਸਿੱਧੂ ਨੇ ਟਵੀਟ ਕਰਕੇ ਕਿਹਾ ਕਿ ਦਿੱਲੀ ਦੇ ਰਿਮੋਟ ਕੰਟਰੋਲ ਲਈ ਨਵੀਂ ਬੈਟਰੀ ਮਿਲ ਗਈ। ਇਹ ਬੈਟਰੀ ਹੁਣ ਟਿਮਟਿਮਾ ਰਹੀ ਹੈ। ਹਰਭਜਨ ਸਿੰਘ ਇੱਕ ਅਪਵਾਦ ਹਨ ਬਸ। ਬਾਕੀ ਸਭ ਦਿੱਲੀ ਦੇ ਰਿਮੋਟ ਕੰਟਰੋਲ ਲਈ ਬੈਟਰੀ ਹਨ, ਇਹ ਪੰਜਾਬ ਦੇ ਨਾਲ ਧੋਖਾ ਹੈ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਦੱਸ ਦੇਈਏ ਕਿ ‘ਆਪ’ ਨੇ ਰਾਜ ਸਭਾ ਲਈ ਹਰਭਜਨ ਸਿੰਘ, ਪੰਜਾਬ ਦੇ ਸਹਿ ਇੰਚਾਰਜ ਰਾਘਵ ਚੱਢਾ ਤੇ ਤੀਸਰਾ ਨਾਂ IIT ਦਿੱਲੀ ਦੇ ਪ੍ਰੋਫੈਸਰ ਡਾ. ਸੰਦੀਪ ਪਾਠਕ ਦਾ ਨਾਂ ਭੇਜਣਦਾ ਐਲਾਨ ਕੀਤਾ ਹੈ। ਉਥੇ ਹੀ ਚੌਥਾ ਨਾਂ ਅਸ਼ੋਕ ਮਿੱਤਲ ਦਾ ਹੈ, ਜੋ ਲਵਲੀ ਪ੍ਰੋਫੈਸ਼ਲ ਯੂਨੀਵਰਸਿਟੀ ਦੇ ਫਾਊਂਡਰ ਹਨ, ਜਦਕਿ ਪੰਜਵੇ ਰਾਜ ਸਭਾ ਉਮੀਦਵਾਰ ਸੰਜੀਵ ਅਰੋੜਾ, ਜੋਕਿ ਇੱਕ ਵੱਡੇ ਬਿਜ਼ਨੈੱਸਮੈਨ ਹਨ।