ਚੰਡੀਗੜ੍ਹ: ਪੰਜਾਬ ਕਾਂਗਰਸ ਵੀ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਹਲਚਲ ਵਿੱਚ ਆ ਗਈ ਹੈ। ਇਸੇ ਕੜੀ ‘ਚ ਅੱਜ ਕਾਂਗਰਸ ਦੀ ਚੋਣ ਪ੍ਰਚਾਰ ਕਮੇਟੀ ਦੀ ਅਹਿਮ ਮੀਟਿੰਗ ਹੋ ਰਹੀ ਹੈ, ਜਿਸ ‘ਚ ਨਵਜੋਤ ਸਿੰਘ ਸਿੱਧੂ ਵੀ ਪਹੁੰਚੇ। ਉਨ੍ਹਾਂ ਕਿਹਾ ਕਿ ਚੋਣਾਂ ਦੇ ਮੱਦੇਨਜ਼ਰ ਇਹ ਬਹੁਤ ਅਹਿਮ ਮੀਟਿੰਗ ਹੈ। ਸਮੇਂ ਦੇ ਨਾਲ ਅਹਿਮੀਅਤ ਵਧ ਜਾਂਦੀ ਹੈ ਤੇ ਉਹ ਸੁਨੀਲ ਜਾਖੜ ਦੇ ਸੱਦੇ ‘ਤੇ ਇਥੇ ਆਏ ਹਨ।
ਇਸ ਦੌਰਾਨ ਸਿੱਧੂ ਨੇ ਸੁਨੀਲ ਜਾਖੜ ਦੀਆਂ ਖੂਬ ਤਾਰੀਫਾਂ ਦੇ ਪੁਲ ਬੰਨ੍ਹੇ। ਉਨ੍ਹਾਂ ਕਿਹਾ ਕਿ ਇਕਜੁੱਟ ਸ਼ਕਤੀ ਜਿੱਤ ਵੱਲ ਲੈ ਜਾਂਦੀ ਹੈ ਅਤੇ ਵੰਡੀ ਹੋਈ ਸ਼ਕਤੀ ਪਤਨ ਵੱਲ ਲੈ ਜਾਂਦੀ ਹੈ। ਜੇਕਰ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਪ੍ਰਤਾਪ ਸਿੰਘ ਬਾਜਵਾ ਅਤੇ ਸੁਨੀਲ ਜਾਖੜ ਨੂੰ ਲੈ ਕੇ ਆਉਂਦੇ ਹਨ ਤਾਂ ਇਸ ਨਾਲ ਕਾਂਗਰਸ ਮਜ਼ਬੂਤ ਹੋਵੇਗੀ। ਮੇਰੇ ਪਿਤਾ ਦੀ ਕਿਤਾਬ ਬਲਰਾਮ ਜਾਖੜ ਨੇ ਰਿਲੀਜ਼ ਕੀਤੀ ਸੀ। ਜਾਖੜ ਸਾਹਿਬ ਇੱਕ ਸਿਆਣੇ ਵਿਅਕਤੀ ਹਨ।
ਵੀਡੀਓ ਲਈ ਕਲਿੱਕ ਕਰੋ -:
Congress Person open CM Channi’s ” ਪੋਲ”, “CM Channi Spent crores of rupees for advertisement”
ਸਿੱਧੂ ਨੇ ਕਿਹਾ ਕਿ ਸੁਨੀਲ ਜਾਖੜ ਨੇ ਮੈਨੂੰ ਇਸ ਮੀਟਿੰਗ ਵਿੱਚ ਆਉਣ ਦਾ ਸੱਦਾ ਦਿੱਤਾ ਸੀ ਤੇ ਮੈਂ ਆਇਆ ਹਾਂ। ਮੈਂ ਆਪਣੀ ਜ਼ਿੰਮੇਵਾਰੀ ਸਮਝਦਾ ਹਾਂ। ਕਾਂਗਰਸ ਨੂੰ ਹੋਰ ਮਜ਼ਬੂਤ ਕਰ ਸਕੀਏ ਅਤੇ ਸੰਗਠਿਤ ਤੌਰ ‘ਤੇ ਯੋਜਨਾਬੱਧ ਤਰੀਕੇ ਨਾਲ ਕਾਂਗਰਸ ਦੀ ਲੜਾਈ ਲੜੀਏ।
ਇਹ ਵੀ ਪੜ੍ਹੋ : ਪੰਜਾਬ ਚੋਣਾਂ : CM ਚਿਹਰੇ ਨੂੰ ਲੈ ਕੇ ਕੇਜਰੀਵਾਲ ਦਾ ਐਲਾਨ, ‘ਸਭ ਨੂੰ ਕਰਨ ਵਾਲਾ ਹਾਂ ਹੈਰਾਨ’
ਦੱਸ ਦੇਈਏ ਕਿ ਸੁਨੀਲ ਜਾਖੜ ਨੂੰ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਹਟਾ ਕੇ ਨਵਜੋਤ ਸਿੰਘ ਸਿੱਧੂ ਨੂੰ ਇਹ ਅਹੁਦਾ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਜਾਖੜ ਅਕਸਰ ਸਿੱਧੂ ਨੂੰ ਟਵੀਟਾਂ ਰਾਹੀਂ ਘੇਰਦੇ ਨਜ਼ਰ ਆਏ ਹਨ।