ਵਿਵਾਦਾਂ ‘ਚ ਰਹਿਣ ਵਾਲੇ ਪੰਜਾਬੀ ਸਿੰਗਰ ਤੇ ਕਾਂਗਰਸੀ ਆਗੂ ਸਿੱਧੂ ਮੂਸੇਵਾਲਾ ਨੇ ਪਹਿਲੀ ਵਾਰ ਚੋਣਾਂ ਵਿੱਚ ਹਾਰ ਪਿੱਛੋਂ ਆਪਣੀ ਚੁੱਪੀ ਤੋੜੀ ਹੈ। ਮੂਸੇਵਾਲਾ ਨੇ ਇੱਕ ਸ਼ੋਅ ਦੌਰਾਨ ਕਿਹਾ ਕਿ ਮੇਰੀ ਹਾਰ ਦਾ ਮਜ਼ਾਕ ਉਡਾ ਰਹੇ ਹੋ, ਜੋ ਅੱਜ ਪੰਜਾਬ ਦੇ ਸੀ.ਐੱਮ. (ਭਗਵੰਤ ਮਾਨ) ਬਣੇ ਹਨ, ਉਨ੍ਹਾਂ ਦੀ 15 ਸਾਲ ਪਹਿਲਾਂ ਜ਼ਮਾਨਤ ਜ਼ਬਤ ਹੋ ਗਈ ਸੀ। ਮੈਨੂੰ 40 ਹਜ਼ਾਰ ਵੋਟਾਂ ਮਿਲੀਆਂ ਸਨ, ਮੇਰੀ ਜ਼ਮਾਨਤ ਜ਼ਬਤ ਨਹੀਂ ਹੋਈ।
ਮੂਸੇਵਾਲਾ ਨੇ ਕਿਹਾ ਕਿ ਇਹ ਕੋਈ ਕੁੰਭ ਦਾ ਮੇਲਾ ਨਹੀਂ ਹੈ। ਅਗਲੀ ਵਾਰ ਫਿਰ ਲੜਾਂਗਾ। ਮੂਸੇਵਾਲਾ ਅੱਗੇ ਵੀ ਸਿਆਸਤ ਵਿੱਚ ਸਰਗਰਮ ਰਹਿਣ ਦੀ ਗੱਲ ਕਹੀ।
ਸਿੱਧੂ ਮੂਸੇਵਾਲਾ ਨੇ ਕਿਹਾ ਕਿ ਮੈਂ ਜ਼ਿੰਮੇਵਾਰੀ ਨਿਭਾਈ, ਮੈਂ ਅੱਗੇ ਵੀ ਖੜ੍ਹਾ ਰਹਾਂਗਾ। ਮੈਂ ਪਿੰਡ ਵਾਲਿਆਂ ਨੂੰ ਕਹਿੰਦਾ ਹਾਂ ਕਿ ਜਿਥੇ ਜਿੱਤਣ ਵਾਲਾ ਹੱਥ ਖੜ੍ਹੇ ਕਰ ਦੇਵੇ, ਉਥੇ ਹਾਰੇ ਹੋਏ ਨੂੰ ਅਜ਼ਮਾ ਲੈਣਾ। ਮੈਂ ਤਿੰਨ ਮਹੀਨੇ ਲੋਕਾਂ ਵਿਚ ਰਿਹਾ। ਜੋ ਮੈਨੂੰ ਸਹੀ ਲੱਗਾ, ਮੈਂ ਉਹੀ ਕੀਤਾ। ਇਹ ਕਿਹੜਾ ਕੁੰਭ ਦਾ ਮੇਲਾ ਹੈ, ਅਗਲੀ ਵਾਰ ਸਹੀ।
ਉਨ੍ਹਾਂ ਕਿਹਾ ਕਿ ਮੇਰੀ ਮਾਂ ਨੇ ਇੱਕ ਗੱਲ ਸਿਖਾਈ ਸੀ ਕਿ ਜੋ ਕੁਝ ਤੇਰੇ ਹੱਥ ਤੇ ਝੋਲੀ ਵਿੱਚ ਹੈ, ਉਹ ਲੋਕਾਂ ਕਰਕੇ ਹੈ। ਜਿਥੇ ਲੋਕਾਂ ਦੇ ਹੱਕ ਵਿੱਚ ਖੜ੍ਹਾ ਹੋਣ ਨਾਲ ਭੱਜ ਗਿਆ, ਕਹਾਣੀ ਖ਼ਤਮ ਹੋਵੇਗੀ।
ਵੀਡੀਓ ਲਈ ਕਲਿੱਕ ਕਰੋ -:
“ਐਂਟੀ ਕਰੱਪਸ਼ਨ ਨੰਬਰ ‘ਤੇ ਪਹਿਲੀ ਸ਼ਿਕਾਇਤ, ਹੁਣ ਆਊ ਨਾਇਬ ਤਹਿਸੀਲਦਾਰ ਦੀ ਸ਼ਾਮਤ, ਦੇਖੋ ਕਿਵੇਂ ਲਈ ਰਿਸ਼ਵਤ”
ਮੂਸੇਵਾਲਾ ਨੇ ਕਿਹਾ ਕਿ ਜੇ ਮੈਂ ਅੱਜ ਕਲਾਕਾਰ ਬਣਿਆ ਤਾਂ ਹਜ਼ਾਰ ਵਾਰ ਸ਼ੁਭਦੀਪ ਸਿੰਘ ਬਣ ਕੇ ਹਾਰਿਆ, ਉਦੋਂ ਜਾ ਕੇ ਸਿੱਧੂ ਮੂਸੇਵਾਲਾ ਬਣਿਆ ਹਾਂ। ਕੁਝ ਲੋਕ ਇੰਝ ਹੀ ਸੋਸ਼ਲ ਮੀਡੀਆ ‘ਤੇ ਕਹਿ ਰਹੇ ਹਨ ਕਿ ਮੂਸੇਵਾਲਾ ਹਾਰ ਗਿਆ। ਰਜਾਈ ਵਿੱਚ ਬੈਠ ਕੇ ਬੋਲਦੇ ਹਨ, ਹਾਰਿਆ ਉਹੀ ਹੈ ਜੋ ਖੜ੍ਹਾ ਹੋਇਆ ਹੈ।