ਬਦਮਾਸ਼ਾਂ ਦੇ ਹੌਂਸਲੇ ਬੁਲੰਦ ਹੁੰਦੇ ਜਾ ਰਹੇ ਹਨ। ਸ਼ੁੱਕਰਵਾਰ ਨੂੰ ਦਿਨ-ਦਿਹਾੜੇ ਬਾਈਕ ‘ਤੇ ਆਏ ਬਸਮਾਸ਼ ਦਾਦਾ-ਦਾਦੀ ਹੱਥੋਂ ਉਨ੍ਹਾਂ ਦਾ 8-9 ਮਹੀਨਿਆਂ ਦਾ ਪੋਤਾ ਲੈ ਕੇ ਫਰਾਰ ਹੋ ਗਏ। ਘਟਨਾ ਥਾਣਾ ਸਿਟੀ ਪੱਟੀ ਅਧੀਨ ਪੈਂਦੀ ਚੌਕੀ ਕੈਰੋਂ ਦੇ ਬਾਹਰਵਾਰ ਦੀ ਹੈ, ਜਿਥੇ ਬੀਤੀ ਸ਼ਾਮ ਕਰੀਬ 4 ਵਜੇ ਮੋਟਰਸਾਈਕਲ ਸਵਾਰ ਵਿਅਕਤੀ ਬਜ਼ੁਰਗ ਜੋੜੇ ਤੋਂ ਉਨ੍ਹਾਂ ਦਾ ਪੋਤਾ ਖੋਹ ਲਿਆ ਤੇ ਮਿੰਟਾਂ ਵਿੱਚ ਰਫੂ-ਚੱਕਰ ਹੋ ਗਏ, ਹਾਲਾਂਕਿ ਉਨ੍ਹਾਂ ਦੀ ਤਸਵੀਰ ਸੀਸੀਟੀਵੀ ਵਿੱਚ ਕੈਦ ਹੋ ਗਈ।
ਮਿਲੀ ਜਾਣਕਾਰੀ ਮੁਤਾਬਕ ਕੁਲਵੰਤ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਕੈਰੋਂ ਆਪਣੀ ਪਤਨੀ ਹਰਮੀਤ ਕੌਰ ਨਲਾ 8 ਮਹੀਨੇ ਦੇ ਪੋਤੇ ਕਰਨਪਾਲ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਨੂੰ ਚੁੱਕ ਕੇ ਉਬੋਕੇ ਵਲੋਂ ਕੈਰੋਂ ਨੂੰ ਆ ਰਹੇ ਹਨ, ਜਦੋਂ ਉਹ ਪਿੰਡ ਕੈਰੋਂ ਦੇ ਬਾਹਰਵਾਰ ਪੁੱਜੇ ਤਾਂ ਪਿੱਛੋਂ ਆ ਰਹੇ ਦੋ ਮੋਟਰਸਾਈਕਲ ਸਵਾਰਾਂ ਨੇ ਉਨ੍ਹਾਂ ਦੀ ਕੁੱਛੜ ‘ਚੋਂ ਬੱਚੇ ਨੂੰ ਖੋਹ ਲਿਆ ਤੇ ਫਰਾਰ ਹੋ ਗਏ।
ਇਹ ਵੀ ਪੜ੍ਹੋ : ਰੇਲ ਯਾਤਰੀਆਂ ਲਈ ਖ਼ੁਸ਼ਖ਼ਬਰੀ, ਘੱਟ ਹੋਵੇਗਾ ਕਿਰਾਇਆ, ਜਾਣੋ ਕਿੰਨੀ ਮਿਲੇਗੀ ਛੋਟ
ਘਟਨਾ ਦੀ ਸੂਚਨਾ ਮਿਲਦਿਆਂ ਹੀ ਐਸ.ਪੀ. ਇਨਵੈਸਟੀਗੇਸ਼ਨ ਵਿਸ਼ਾਲਜੀਤ ਸਿੰਘ, ਥਾਣਾ ਸਿਟੀ ਪੱਟੀ ਦੇ ਮੁਖੀ ਹਰਪ੍ਰੀਤ ਸਿੰਘ ਤੇ ਪੁਲਿਸ ਚੌਕੀ ਕੈਰੋਂ ਦੇ ਇੰਚਾਰਜ ਐਸ.ਆਈ. ਨਰੇਸ਼ ਕੁਮਾਰ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚ ਗਏ। ਐਸ.ਪੀ. ਵਿਸ਼ਾਲਜੀਤ ਨੇ ਕਿਹਾ ਕਿ ਇਲਾਕੇ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਪੁਲਿਸ ਨੂੰ ਅਗਵਾਕਾਰਾਂ ਦੀ ਤਸਵੀਰ ਸੀਸੀਟੀਵੀ ਵਿੱਚ ਕੈਦ ਹੋਈ ਮਿਲ ਗਈ ਹੈ। ਜੇਕਰ ਕਿਸੇ ਨੂੰ ਵੀ ਇਸ ਸਬੰਧੀ ਸੂਚਨਾ ਮਿਲਦੀ ਹੈ ਤਾਂ ਉਹ ਪੁਲਿਸ ਨਾਲ ਸੰਪਰਕ ਕਰ ਸਕਦਾ ਹੈ। ਪੁਲਿਸ ਦਾ ਕਹਿਣਾ ਹੈ ਕਿ ਬਦਮਾਸ਼ਾਂ ਨੂੰ ਜਲਦ ਹੀ ਫੜ ਲਿਆ ਜਾਵੇਗਾ।
ਬਦਮਾਸ਼ਾਂ ਦੀ ਤਸਵੀਰ ਜਾਰੀ ਕਰਕੇ ਤਰਨਤਾਰਨ ਪੁਲਿਸ ਨੇ ਕਿਹਾ ਕਿ ਹੈ ਕਿ ਜੇ ਕਿਸੇ ਨੂੰ ਵੀ ਇਸ ਬੱਚੇ ਬਾਰੇ ਜਾਂ ਇਨ੍ਹਾਂ ਮੋਟਰ ਸਾਈਕਲ ਸਵਾਰ ਬਦਮਾਸ਼ਾਂ ਬਾਰੇ ਕੋਈ ਸੂਚਨਾ ਮਿਲਦੀ ਹੈ ਤਾਂ ਉਹ ਤੁਰੰਤ ਐੱਸ.ਐੱਚ.ਓ. ਸਿਟੀ ਪੱਟੀ ਦੇ ਮੋਬਾਈਲ ਨੰਬਰ 95921-31900 ਜਾਂ ਸਾਡੇ ਤਰਨਤਾਰਨ ਪੁਲਿਸ ਦੇ ਕੰਟਰੋਲ ਰੂਮ ਨੰਬਰ 87250-21100 ‘ਤੇ ਇਤਲਾਹ ਦੇ ਸਕਦਾ ਹੈ। ਇਹ ਜਾਣਕਾਰੀ ਗੁਪਤ ਰੱਖੀ ਜਾਏਗੀ।
ਵੀਡੀਓ ਲਈ ਕਲਿੱਕ ਕਰੋ -: