ਭੋਗਪੁਰ (ਜਲੰਧਰ) : ਭੋਗਪੁਰ ਥਾਣਾ ਖੇਤਰ ਦੇ ਭਟਨੂਰਾ ਲੁਬਾਣਾ ਪਿੰਡ ਵਿੱਚ ਅਣਖ ਲਈ ਕਤਲ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇੱਥੇ ਲਵ ਮੈਰਿਜ ਤੋਂ ਨਾਰਾਜ਼ ਹੋ ਕੇ ਸਹੁਰਿਆਂ ਨੇ ਜਵਾਈ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ।
ਗੁਰਿੰਦਰ ਸਿੰਘ ਉਰਫ ਲੱਕੀ ਨਾਂ ਦੇ ਇਸ ਨੌਜਵਾਨ ਦਾ ਸ਼ਨੀਵਾਰ ਰਾਤ ਨੂੰ ਕਤਲ ਕਰ ਦਿੱਤਾ ਗਿਆ ਸੀ। ਮਾਮੂਲੀ ਬਹਿਸ ਤੋਂ ਬਾਅਦ ਸਹੁਰਿਆਂ ਨੇ ਉਸ ‘ਤੇ ਹਮਲਾ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਲੱਕੀ ਦੀ ਮੌਤ ਕੈਂਚੀ ਨਾਲ ਉਸਦੇ ਗਲੇ ‘ਤੇ ਡੂੰਘੇ ਜ਼ਖਮ ਕਾਰਨ ਹੋਈ। ਪੁਲਿਸ ਨੇ ਉਸਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਸੂਤਰਾਂ ਅਨੁਸਾਰ ਗੁਰਿੰਦਰ ਸਿੰਘ ਉਰਫ਼ ਲੱਕੀ ਆਪਣੇ ਹੀ ਪਿੰਡ ਦੇ ਸੁਰਜੀਤ ਸਿੰਘ ਦੀ ਧੀ ਹਰਦੀਪ ਕੌਰ ਨਾਲ ਪਿਆਰ ਕਰਦਾ ਸੀ।ਛੇ ਸਾਲ ਪਹਿਲਾਂ ਦੋਵਾਂ ਦਾ ਵਿਆਹ ਹੋਇਆ ਸੀ। ਵਿਆਹ ਤੋਂ ਬਾਅਦ ਗੁਰਿੰਦਰ ਸਿੰਘ ਦੇ ਪਰਿਵਾਰ ਵਿੱਚ ਦੋ ਬੱਚੇ ਹੋਏ। ਗੁਰਿੰਦਰ ਸਿੰਘ ਦਾ ਸਾਲਾ ਅਤੇ ਸੱਸ ਉਸ ਦੇ ‘ਲਵ ਮੈਰਿਜ’ ਕਾਰਨ ਉਸ ਤੋਂ ਨਾਰਾਜ਼ ਰਹਿੰਦੇ ਸਨ। ਇਸ ਨੂੰ ਲੈ ਕੇ ਕਈ ਵਾਰ ਉਨ੍ਹਾਂ ਦਰਮਿਆਨ ਝਗੜਾ ਵੀ ਹੋਇਆ। ਗੁਰਿੰਦਰ ਦਾ ਸ਼ਨੀਵਾਰ ਰਾਤ ਨੂੰ ਉਸ ਦੇ ਸਹੁਰੇ ਘਰ ਝਗੜਾ ਵੀ ਹੋਇਆ ਸੀ। ਫਿਰ ਉਸ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਅਤੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ।
ਇਹ ਵੀ ਪੜ੍ਹੋ : ਰਾਹੁਲ ਗਾਂਧੀ ਨੇ ਚਰਨਜੀਤ ਚੰਨੀ ਨੂੰ ਦਿੱਤੀ ਵਧਾਈ, ਪੰਜਾਬ ਦੇ ਨਵੇਂ CM ਕੱਲ੍ਹ ਚੁੱਕਣਗੇ ਸਹੁੰ
ਜਦੋਂ ਗੁਰਿੰਦਰ ਦੇ ਮਾਪੇ ਝਗੜੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਉਸਦੇ ਸਹੁਰੇ ਘਰ ਪਹੁੰਚੇ ਤਾਂ ਉਨ੍ਹਾਂ ਦੇਖਿਆ ਕਿ ਲੱਕੀ ਦੇ ਸਾਲੇ ਮਨਿੰਦਰ ਸਿੰਘ ਉਰਫ ਸਾਬੀ, ਵਰਿੰਦਰਪਾਲ ਸਿੰਘ ਉਰਫ ਰਾਜਾ ਅਤੇ ਸੱਸ ਰਜਿੰਦਰ ਕੌਰ ਅਤੇ ਤਿੰਨ-ਚਾਰ ਅਣਪਛਾਤੇ ਲੋਕਾਂ ਨੇ ਉਨ੍ਹਾਂ ਦੇ ਪੁੱਤਰ ‘ਤੇ ਕੈਂਚੀ, ਕਿਰਪਾਨ ਨਾਲ ਹਮਲਾ ਕਰ ਰਹੇ ਸਨ। ਜਦੋਂ ਗੁਰਿੰਦਰ ਦੇ ਪਿਤਾ ਨੇ ਆਪਣੇ ਬੇਟੇ ਨੂੰ ਬਚਾਉਣ ਲਈ ਮਦਦ ਲਈ ਰੌਲਾ ਪਾਇਆ ਤਾਂ ਉਹ ਆਪਣੇ ਹਥਿਆਰਾਂ ਸਮੇਤ ਮੌਕੇ ਤੋਂ ਭੱਜ ਗਏ। ਪਤਾ ਲੱਗਾ ਹੈ ਕਿ ਗੁਰਵਿੰਦਰ ਦੀ ਕੈਂਚੀ ਨਾਲ ਗਰਦਨ ਵਿੱਚ ਕੈਂਚੀ ਨਾਲ ਵਾਰ ਕਰਨ ਨਾਲ ਹੋਈ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।