ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ MLA ਹੋਸਟਲ ਦੀਆਂ ਵੱਖ-ਵੱਖ ਸ਼੍ਰੇਣੀਆਂ ਦਾ ਕਿਰਾਇਆ ਵਧਾ ਦਿੱਤਾ ਹੈ। ਕੁਝ ਸ਼੍ਰੇਣੀਆਂ ਵਿਚ ਇਸ ਨੂੰ ਦੁੱਗਣਾ ਕਰ ਦਿੱਤਾ ਗਿਆ ਹੈ। ਵਿਧਾਨ ਸਭਾ ਸਕੱਤਰੇਤ ਵੱਲੋਂ ਜਾਰੀ ਹੁਕਮ ਮੁਤਾਬਕ ਵਿਧਾਇਕਾਂ ਵੱਲੋਂ ਆਪਣੇ ਮਹਿਮਾਨਾਂ, ਨਿੱਜੀ ਇਸਤੇਮਾਲ, ਅਧਿਕਾਰੀਆਂ ਤੇ ਦੂਜੇ ਸੂਬਿਆਂ ਤੋਂ ਆਉਣ ਵਾਲੇ ਅਧਿਕਾਰੀਆਂ ਲਈ ਕਮਰੇ ਦਾ ਕਿਰਾਇਆ ਵਧਾ ਦਿੱਤਾ ਗਿਆ ਹੈ।
ਇਹ ਦਰਾਂ ਸਦਨ ਦੀ ਹਾਊਸ ਕਮੇਟੀ ਦੀ ਸਿਫਾਰਸ਼ ਦੇ ਬਾਅਦ ਲਾਗੂ ਕੀਤੀ ਗਈ ਹੈ। ਬਿਨਾਂ ਇਜਾਜ਼ਤ ਦੇ ਕਿਸੇ ਕਮਰੇ ‘ਤੇ ਗੈਰ-ਕਾਨੂੰਨੀ ਤਰੀਕੇ ਨਾਲ ਕਬਜ਼ਾ ਕਰਨ ‘ਤੇ ਸਜ਼ਾ ਵਜੋਂ ਕਿਰਾਇਆ 2000 ਰੁਪਏ ਪ੍ਰਤੀ ਦਿਨ ਦੇਣਾ ਹੋਵੇਗਾ।ਇਹ ਵੀ ਕਿਹਾ ਗਿਆ ਹੈ ਕਿ ਕੋਈ ਵੀ ਬੁਕਿੰਗ ਤਿੰਨ ਦਿਨ ਤੋਂ ਜ਼ਿਆਦਾ ਲਈ ਨਹੀਂ ਹੋਵੇਗੀ।
ਵੀਡੀਓ ਲਈ ਕਲਿੱਕ ਕਰੋ -: