ਮੈਟਾ ਦਾ ਇੰਸਟੈਂਟ ਮੈਸੇਜਿੰਗ ਐਪ WhatsApp ਹੁਣ ਇਕ ਹੋਰ ਨਵੇਂ ਫੀਚਰ ‘ਤੇ ਕੰਮ ਕਰ ਰਿਹਾ ਹੈ। WhatsApp ਦਾ ਨਵਾਂ ਫੀਚਰ ਫਾਰਮੈਟਿੰਗ ਲਈ ਹੋਵਗਾ। ਇਹ ਟੂਲ ਖਾਸ ਤੌਰ ‘ਤੇ ਕੋਡਰ, ਪ੍ਰੋਗਰਾਮਰ ਤੇ ਸਾਫਟਵੇਅਰ ਡਿਵੈਲਪਰਸ ਲਈ ਹੋਵੇਗਾ। ਨਵੇਂ ਟੂਲ ਦੇ ਬਾਅਦ ਕੋਡ ਨੂੰ WhatsApp ‘ਤੇ ਪੜ੍ਹਨ ਤੇ ਸਮਝਣ ਵਿਚ ਆਸਾਨੀ ਹੋਵੇਗੀ। ਨਵੇਂ ਟੂਲ ਨੂੰ WhatsApp ਡੈਸਕਟੌਪ ਦੇ ਬੀਟਾ ਵਰਜਨ ‘ਤੇ ਦੇਖਿਆ ਗਿਆ ਹੈ।
WhatsApp ਦੇ ਇਸ ਨਵੇਂ ਅਪਡੇਟ ਨਾਲ ਤਿੰਨ ਨਵੇਂ ਫਾਰਮੈਟਿਕ ਟੂਲ ਵੀ ਮਿਲਣਗੇ। ਕਿਹਾ ਜਾ ਰਿਹਾ ਹੈ ਕਿ ਨਵੇਂਟੂਲ ਦੇ ਬਾਅਦ ਆਈਓਐੱਸ ਤੇ ਐਂਡ੍ਰਾਇਡ ਲਈ ਵੀ ਜਾਰੀ ਕੀਤਾ ਜਾਵੇਗਾ। WhatsApp ਨੇ ਹੁਣੇ ਜਿਹੇ HD ਫੋਟੋ ਸ਼ੇਅਰਿੰਗ ਫੀਚਰ ਜਾਰੀ ਕੀਤਾ ਹੈ।
ਵ੍ਹਟਸਐਪ ਤਿੰਨ ਨਵੇਂ ਟੈਕਸਟ ਫਾਰਮੈਟਿੰਗ ਟੂਲ ‘ਤੇ ਕੰਮ ਕਰ ਰਿਹਾ ਹੈ। ਇਸ ਟੂਲ ਨੂੰ Code Block ਨਾਂ ਦਿੱਤਾ ਗਿਆ ਹੈ। ਨਵੇਂ ਟੂਲ ਦੇ ਆਉਣ ਦੇ ਬਾਅਦ ਕਿਸੇ ਵਾਕ ਦੇ ਕਿਸੇ ਖਾਸ ਹਿੱਸੇ ਜਾਂ ਸ਼ਬਦ ਨੂੰ ਵੀ ਕੋਟ ਕਰਕੇ ਰਿਪਲਾਈ ਕੀਤਾ ਜਾ ਸਕੇਗਾ।
ਫਿਲਹਾਲ ਅਜਿਹੀ ਕੋਈ ਸਹੂਲਤ ਨਹੀਂ ਹੈ। ਇਨ੍ਹਾਂ ਟੂਲ ਦੀ ਮਦਦ ਨਾਲ ਯੂਜਰਸ ਕਿਸੇ ਮੈਸੇਜ ਵਿਚ ਆਈਟਮ ਦੀ ਪੂਰੀ ਲਿਟ ਵੀ ਤਿਆਰ ਕਰ ਸਕਣਗੇ। ਪਿਛਲੇ ਹਫਤੇ ਹੀ WhatsApp ਨੇ HD ਜਾਂ ਸਟੈਂਡਰਡ ਕੁਆਲਟੀ ਵਾਲੀ ਫੋਟੋਆਂ ਨੂੰ ਸ਼ੇਅਰ ਕਰਨ ਦਾ ਅਪਡੇਟ ਜਾਰੀ ਕੀਤਾ ਹੈ। ਹਾਲਾਂਕਿ ਇਹ ਅਪਲੋਡਿੰਗ ਤੁਹਾਡੇ ਇੰਟਰਨੈੱਟ ਦੀ ਸਪੀਡ ‘ਤੇ ਵੀ ਨਿਰਭਰ ਕਰੇਗੀ। ਇਸ ਤੋਂ ਇਲਾਵਾ ਤੁਹਾਡੇ ਫੋਨ ਦੀ ਸਟੋਰੇਜ ਵੀ ਜਲਦ ਭਰੇਗੀ।
ਇਹ ਵੀ ਪੜ੍ਹੋ : ਬ੍ਰਿਟੇਨ ‘ਚ ਕਬੱਡੀ ਮੈਚ ਦੌਰਾਨ ਚੱਲੀਆਂ ਗੋ.ਲੀਆਂ, 3 ਲੋਕ ਜ਼ਖਮੀ, ਇਕ ਦੀ ਹਾਲਤ ਗੰਭੀਰ
ਵ੍ਹਟਸਐਪ ‘ਤੇ ਐੱਚਡੀ ਫੋਟੋ ਭੇਜਣ ਲਈ ਸਭ ਤੋਂ ਪਹਿਲਾਂ ਆਪਣੇ ਐਪ ਨੂੰ ਅਪਡੇਟ ਕਰੇ। ਹੁਣ ਜਦੋਂ ਤੁਸੀਂ ਕਿਸੇ ਨੂੰ ਕੋਈ ਫੋਟੋ ਭੇਜੋਗੇ ਤਾਂ ਤੁਹਾਡੀ ਫੋਟੋ ਦੀ ਕੁਆਲਟੀ ਨੂੰ ਚੁਣਨ ਦਾ ਵੀ ਆਪਸ਼ਨ ਮਿਲੇਗਾ। ਪਹਿਲਾਂ ਇਹ ਨਹੀਂ ਸੀ।
ਡਿਫਾਲਟ ਵਜੋਂ WhatsApp ‘ਤੇ ਸ਼ੇਅਰ ਹੋਣ ਵਾਲੀਆਂ ਫੋਟੋਆਂ ਐੱਸਡੀ ਵਿਚ ਹੋਣਗੀਆਂ ਪਰ ਸੈਂਡ ਕਰਨ ਤੋਂ ਪਹਿਲਾਂ ਤੁਸੀਂ ਉਸੀ ਕੁਆਲਟੀ ਨੂੰ ਐੱਚਡੀ ਵਿਚ ਬਦਲ ਸਕੋਗੇ। ਚੈਟ ਬਾਕਸ ਵਿਚ ਤੁਹਾਨੂੰ ਹੁਣ ਉਪਰੋਂ ਇਕ ਐੱਚਡੀ ਦਾ ਬਟਨ ਦਿਖੇਗਾ ਜਿਥੋਂ ਤੁਸੀਂ ਫੋਟੋ ਦੀ ਕੁਆਲਟੀ ਬਦਲ ਸਕੋਗੇ। ਵ੍ਹਟਸਐਪ ‘ਚ ਜਲਦ ਹੀ ਐੱਚਡੀ ਵੀਡੀਓ ਦਾ ਵੀ ਫੀਚਰ ਆਉਣ ਵਾਲਾ ਹੈ।
ਵੀਡੀਓ ਲਈ ਕਲਿੱਕ ਕਰੋ -: