ਆਈਸੀਸੀ ਨੇ ਤਾਜ਼ਾ ਟੀ-20 ਰੈਂਕਿੰਗ ਜਾਰੀ ਕੀਤੀ ਹੈ। ਬੱਲੇਬਾਜ਼ਾਂ ਦੀ ਰੈਂਕਿੰਗ ਵਿਚ ਭਾਰਤ ਦੇ ਟਾਰ ਸੂਰਯਕੁਮਾਰ ਯਾਦਵ ਪਹਿਲੇ ਸਥਾਨ ‘ਤੇ ਹਨ। ਉਨ੍ਹਾਂ ਨੇ ਪਿਛਲੇ ਸਾਲ ਟੀ-20 ਵਿਸ਼ ਕੱਪ ਦੌਰਾਨ ਇਹ ਰੈਂਕਿੰਗ ਹਾਸਲ ਕੀਤੀ ਸੀ।ਇਸ ਦੇ ਬਾਅਦ ਤੋਂ ਉਹ ਲਗਾਤਾਰ ਚੰਗੀ ਪਾਰੀਆਂ ਖੇਡ ਰਹੇ ਹਨ।ਇਸ ਤੋਂ ਇਲਾਵਾ ਸ਼ੁਭਮਨ ਗਿੱਲ ਦੀ ਟੀ-20 ਰੈਂਕਿੰਗ ਵਿਚ ਵੀ ਭਾਰੀ ਉਛਾਲ ਆਇਆ ਹੈ। ਉਨ੍ਹਾਂ ਨੇ ਟੀ-20 ਬੱਲੇਬਾਜ਼ਾਂ ਦੀ ਰੈਕਿੰਗ ਵਿਚ 43 ਸਥਾਨਾਂ ਦੀ ਛਲਾਂਗ ਲਗਾਈ ਹੈ। ਭਾਰਤ ਤੇ ਵੈਸਟਇੰਡੀਜ਼ ਦੇ ਵਿਚ ਟੀ-20 ਸੀਰੀਜ ਦੇ ਬਾਅਦ ਇਹ ਰੈਂਕਿੰਗ ਜਾਰੀ ਕੀਤੀ ਗਈ ਹੈ।
ਸੂਰਯਕੁਮਾਰ ਯਾਦਵ ਨੇ ਵੈਸਟਇੰਡੀਜ਼ ਖਿਲਾਫ 5 ਮੈਚਾਂ ਦੀ ਟੀ-20 ਸੀਰੀਜ ਵਿਚ ਦੋ ਅਰਧ ਸੈਂਕੜੇ ਦੀ ਬਦੌਲਤ ਆਪਣੀ ਚਾਰ ਪਾਰੀਆਂ ਵਿਚ 166 ਦੌੜਾਂ ਬਣਾਈਆਂ ਸਨ। ਉਨ੍ਹਾਂ ਨੇ ਚੰਗੀ ਲੀਡ ਬਣਾ ਕੇ ਰੱਖੀ। ਉਨ੍ਹਾਂ ਦੀ ਰੇਟਿੰਗ ਦੂਜੇ ਸਥਾਨ ‘ਤੇ ਮੌਜੂਦ ਪਾਕਿਸਤਾਨ ਦੇ ਮੁਹੰਮਦ ਰਿਜਵਾਨ ਤੋਂ 96 ਪੁਆਇੰਟ ਜ਼ਿਆਦਾ ਹੈ। ਸੂਰਯਾ ਦੇ 907 ਰੇਟਿੰਗ ਪੁਆਇੰਟਸ ਤੇ ਰਿਜਵਾਨ ਦੇ 811 ਰੇਟਿੰਗ ਪੁਆਇੰਟਸ ਹਨ। ਟੀ-20 ਬੱਲੇਬਾਜ਼ਾਂ ਵਿਚ ਤੀਜੇ ਸਥਾਨ ‘ਤੇ 756 ਰੇਟਿੰਗ ਅੰਕਾਂ ਨਾਲ ਪਾਕਿਸਤਾਨ ਦੇ ਹੀ ਬਾਬਰ ਆਜਮ ਹਨ। ਚੌਥੇ ਸਥਾਨ ‘ਤੇ ਦੱਖਣੀ ਅਫਰੀਕਾ ਦੇ ਏਡੇਨ ਮਾਰਕਰਮ ਤੇ 5ਵੇਂ ਸਥਾਨ ‘ਤੇ ਰਾਈਲੋ ਰੂਸੋ ਹਨ। ਸ਼ੁਭਮਨ 43 ਥਾਵਾਂ ਦੀ ਛਲਾਂਗ ਲਗਾਉਣ ਦੇ ਨਾਲ ਬੱਲੇਬਾਜ਼ਾਂ ਵਿਚ 25ਵੇਂ ਸਥਾਨ ‘ਤੇ ਪਹੁੰਚ ਗਏ ਹਨ। ਸ਼ੁਭਮਨ ਨੇ ਵੈਸਟਇੰਡੀਜ਼ ਖਿਲਾਫ ਚੌਥੇ ਟੀ-20 ਮੈਚ ਵਿਨਿੰਗ 77 ਦੌੜਾਂ ਦੀ ਪਾਰੀ ਖੇਡੀ ਸੀ।
ਇਹ ਵੀ ਪੜ੍ਹੋ : ਬ੍ਰਿਟੇਨ ਵਿਚ ਧੋਖਾਦੇਹੀ ਮਾਮਲੇ ‘ਚ ਭਾਰਤੀ ਮੂਲ ਦਾ ਵਿਅਕਤੀ ਠਹਿਰਾਇਆ ਗਿਆ ਦੋਸ਼ੀ, ਮਿਲੀ 2 ਸਾਲ ਦੀ ਸਜ਼ਾ
ਵਨਡੇ ਰੈਂਕਿੰਗ ਵਿਚ ਜ਼ਿਆਦਾ ਬਦਲਾਅ ਨਹੀਂ ਹੋਏ ਹਨ। ਸਿਰਫ ਸ਼ੁਭਮਨ ਗਿੱਲ ਦੀ ਬੱਲੇਬਾਜ਼ਾਂ ਦੀ ਲਿਸਟ ਵਿਚ ਟੌਪ-5 ਵਿਚ ਐਂਟਰੀ ਹੋਈ ਹੈ। ਸ਼ੁਭਮਨ ਨੇ ਦੋ ਥਾਵਾਂ ਦੇ ਸੁਧਾਰ ਨਾਲ ਚੋਟੀ ਦੇ ਪੰਜ ਵਨਡੇ ਬੱਲੇਬਾਜ਼ਾਂ ਵਿਚ ਜਗ੍ਹਾ ਬਣਾਈ ਹੈ। ਵਨਡੇ ਵਿਚ ਪਹਿਲੇ ਸਥਾਨ ‘ਤੇ ਬਾਬਰ, ਦੂਜੇ ਸਥਾਨ ‘ਤੇ ਰਸੀ ਵਾਨ ਡਰ ਜੁਸੇਨ, ਤੀਜੇ ਸਥਾਨ ‘ਤੇ ਫਖਰ ਜਮਾਨ ਤੇ ਚੌਥੇ ਸਥਾਨ ‘ਤੇ ਇਮਾਮ ਉਲ ਹੱਕ ਹਨ। ਚੋਟੀ ਦੇ 5 ਬੱਲੇਬਾਜ਼ਾਂ ਵਿਚੋਂ ਤਿੰਨ ਥਾਵਾਂ ‘ਤੇ ਪਾਕਿਸਤਾਨ ਦੇ ਹੀ ਬੱਲੇਬਾਜ਼ ਹਨ। ਟੌਪ-10 ਵਿਚ ਭਾਰਤ ਦੇ ਵਿਰਾਟ ਕੋਹਲੀ 9ਵੇਂ ਸਥਾਨ ‘ਤੇ ਹਨ।
ਵੀਡੀਓ ਲਈ ਕਲਿੱਕ ਕਰੋ -: