ਗੁਰਦਾਸਪੁਰ ਦੇ ਖਜਾਨਾ ਅਧਿਕਾਰੀ ਮੋਹਨ ਦਾਸ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਸੀ ਜਿਸ ਕਾਰਨ ਉਨ੍ਹਾਂ ਨੂੰ ਸਰਕਾਰ ਨੇ ਸਸਪੈਂਡ ਕਰ ਦਿੱਤਾ ਸੀ ਪਰ ਹੁਣ ਸਸਪੈਂਡ ਅਧਿਕਾਰੀ ਨੇ ਮੀਡੀਆ ਸਾਹਮਣੇ ਆਪਣੀ ਸਫਾਈ ਪੇਸ਼ ਕੀਤੀ ਹੈ।
ਮੋਹਨ ਦਾਸ ਨੇ ਕਿਹਾ ਕਿ ਵੀਡੀਓ ਵਿਚ ਉਨ੍ਹਾਂ ਨੂੰ ਸ਼ਰਾਬ ਦੇ ਨਸ਼ੇ ਵਿਚ ਦ4ਸਿਆ ਗਿਆ ਜਦੋਂ ਕਿ ਅਜਿਹਾ ਨਹੀਂ ਸੀ। ਉਨ੍ਹਾਂ ਨੇ ਸ਼ਰਾਬ ਨਹੀਂ ਪੀਤੀ ਸੀ ਸਗੋਂ ਬਲੱਡ ਪ੍ਰੈਸ਼ਰ ਹਾਈ ਕੋਰਟ ਕਾਰਨ ਉਨ੍ਹਾਂ ਨੂੰ ਚੱਕਰ ਆ ਗਿਆ ਸੀ, ਜਿਸ ਕਾਰਨ ਉਸ ਦੁਕਾਨ ‘ਤੇ ਬੇਹੋਸ਼ ਬੈਠੇ ਹੋਏ ਸਨ ਪਰ ਕਿਸੇ ਸ਼ਰਾਰਤੀ ਤੱਤ ਨੇ ਉਨ੍ਹਾਂ ਦੀ ਵੀਡੀਓ ਬਣਾ ਕੇ ਉਨ੍ਹਾਂ ਨੂੰ ਨਸ਼ੇ ਵਿਚ ਦੱਸਦੇ ਹੋਏ ਵਾਇਰਲ ਕਰ ਦਿੱਤਾ ਤੇ ਸਰਕਾਰ ਨੇ ਸਸਪੈਂਡ ਕਰ ਦਿੱਤਾ।
ਮੋਹਨ ਦਾਸ ਨੇ ਆਪਣੀ ਮੈਡੀਕਲ ਰਿਪੋਰਟ ਵੀ ਪੇਸ਼ ਕੀਤੀ। ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦਾ ਪੱਖ ਵੀ ਸੁਣਿਆ ਜਾਵੇ ਤੇਉਨ੍ਹਾਂ ਨੂੰ ਨੌਕਰੀ ‘ਤੇ ਬਹਾਲ ਕੀਤਾ ਜਾਵੇ। ਮਾਮਲੇ ਵਿਚ ਖਜ਼ਾਨਾ ਅਧਿਕਾਰੀ ਦੇ ਭਰਾ ਨੇ ਕਿਹਾ ਕਿ ਵੀਡੀਓ ਵਾਇਰਲ ਹੋਣ ਨਾਲ ਮੋਹਨ ਦਾਸ ਦੀ ਇਮੇਜ ਨੂੰ ਕਾਫੀ ਧੱਕਾ ਪਹੁੰਚਿਆ ਹੈ।
ਦਰਅਸਲ ਉਹ ਆਪਣ ਦਫਤਰ ਦਾ ਕੰਮ ਖਤਮ ਕਰਕੇ ਜਾ ਰਹੇ ਸਨ। ਅਚਾਨਕ ਉੁਨ੍ਹਾਂ ਦਾ ਬਲੱਡ ਪ੍ਰੈਸ਼ਰ ਵਧ ਗਿਆ ਤੇ ਉਨ੍ਹਾਂ ਨੂੰ ਚੱਕਰ ਆ ਗਿਆ। ਕਿਸੇ ਵਿਅਕਤੀ ਨੇ ਉਨ੍ਹਾਂ ਨੂੰ ਫੜ ਕੇ ਇਕ ਦੁਕਾਨ ‘ਤੇ ਬਿਠਾ ਦਿੱਤਾ ਜਿਥੇ ਕਿਸੇ ਸ਼ਰਾਰਤੀ ਤੱਤ ਨੇ ਉਨ੍ਹਾਂ ਦਾ ਵੀਡੀਓ ਬਣਾ ਕੇ ਵਾਇਰਲ ਕਰ ਦਿੱਤਾ।
ਇਹ ਵੀ ਪੜ੍ਹੋ : ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ‘ਚ 29 ਜੁਲਾਈ ਤੱਕ ਬੰਦ ਰਹਿਣਗੇ ਸਕੂਲ, DC ਵੱਲੋਂ ਹੁਕਮ ਜਾਰੀ
ਇਸ ਸਬੰਧੀ ਹੈਲਥ ਸੈਂਟਰ ਸੈਦੋਵਾਲ ਕਲਾਂ ਦੇ ਡਾ. ਰਵਿੰਦਰ ਸਿੰਘ ਨੇ ਦੱਸਿਆ ਕਿ ਮੋਹਨ ਦਾਸ ਨੂੰ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ ਤੇ ਉਸ ਦਾ ਇਲਾਜ ਉਨ੍ਹਾਂ ਕੋਲ ਚੱਲ ਰਿਹਾ ਹੈ। ਹਫਤੇ ਵਿਚ ਇਕ ਵਾਰ ਉਹ ਉਨ੍ਹਾਂ ਕੋਲ ਦਵਾਈ ਲੈਣ ਆਉਂਦੇ ਹਨ ਤੇ ਉਸ ਦਿਨ ਵੀ ਮੋਹਨ ਦਾਸ ਨੇ ਉਨ੍ਹਾਂ ਦੋਂ ਦਵਾਈ ਲਈ ਸੀ। ਉਹ ਉਨ੍ਹਾਂ ਦੇ ਰੈਗੂਲਰ ਮਰੀਜ਼ਾਂ ਵਿਚੋਂ ਇਕ ਹਨ।
ਵੀਡੀਓ ਲਈ ਕਲਿੱਕ ਕਰੋ -: