ਲੁਧਿਆਣਾ ਵਿਚ ਬੀਤੀ ਰਾਤ ਕਾਲੇ ਤੇਲ ਨਾਲ ਭਰਿਆ ਟੈਂਕਰ ਪਲਟ ਗਿਆ। ਚਪੇਟ ਵਿਚ ਆਉਣ ਨਾਲ ਬਜ਼ੁਰਗ ਦੀ ਮੌਤ ਹੋ ਗਈ। ਹਾਲਾਂਕਿ ਪੁਲਿਸ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ। ਆਸ-ਪਾਸ ਦੇ ਲੋਕਾਂ ਨੇ ਡਰਾਈਵਰ ਨੂੰ ਸ਼ੀਸ਼ਾ ਤੋੜ ਕੇ ਬਾਹਰ ਕੱਢਿਆ ਜਿਸ ਦੀ ਪਛਾਣ ਜਸ਼ੂਪਾਲ ਦਾਸ ਵਜੋਂ ਹੋਈ। ਜ਼ਖਮੀ ਹਾਲਤ ਵਿਚ ਉਸ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ।
ਟੈਂਕਰ ਟਰਾਂਸਪੋਰਟ ਨਗਰ ਵਿਚ ਅਨਲੋਡ ਹੋਣਾ ਸੀ।ਉਸ ਦੀ ਰਫਤਾਰ ਕਾਫੀ ਤੇਜ਼ ਸੀ। ਡਰਾਈਵਰ ਨੇ ਕੰਟਰੋਲ ਗੁਆ ਦਿੱਤਾ ਤੇ ਉਹ ਫਿਰ ਅੱਗੇ ਜਾ ਕੇ ਪਲਟ ਗਿਆ। ਸੜਕ ‘ ਤੇ ਤੇਲ ਫੈਲਣ ਨਾਲ ਫਿਸਲਣ ਹੋ ਗਈ। ਸਵੇਰੇ ਕਈ ਟੂ-ਵ੍ਹੀਲਰ ਇਸ ਦੀ ਚਪੇਟ ਵਿਚ ਆ ਗਏ। ਕਈ ਲੋਕਾਂ ਦੇ ਮਾਮੂਲੀ ਸੱਟਾਂ ਵੱਜੀਆਂ ਹਨ।
ਇਹ ਵੀ ਪੜ੍ਹੋ : ਬਚਾਅ ਮੁਹਿੰਮ ਦੌਰਾਨ ਹੈਲੀਕਾਪਟਰ ਹਾਦਸਾਗ੍ਰਸਤ, 12 ਨਾਈਜੀਰੀਅਨ ਫੌਜੀਆਂ ਦੀ ਮੌ.ਤ
ਹਾਦਸੇ ਦੇ ਲਗਭਗ 30 ਮਿੰਟ ਬਾਅਦ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚੇ। ਜਾਮ ਦੀ ਸਥਿਤੀ ਬਣੀ ਹੋਣਾ ਕਾਰਨ ਪਹਿਲਾਂ ਟ੍ਰੈਫਿਕ ਸ਼ੁਰੂ ਕਰਾਇਆ ਗਿਆ। ਬਾਅਦ ਵਿਚ ਕ੍ਰੇਨ ਨੂੰ ਬੁਲਾ ਕੇ ਟੈਂਕਰ ਨੂੰ ਸਿੱਧਾ ਕਰਕੇ ਸਾਈਡ ਕਰਾਇਆ ਗਿਆ।
ਵੀਡੀਓ ਲਈ ਕਲਿੱਕ ਕਰੋ -: