ਨੌਕਰੀਪੇਸ਼ਾ ਲੋਕਾਂ ਲਈ ਚੰਗੀ ਖ਼ਬਰ ਹੈ। ਸਰਕਾਰ ਆਉਣ ਵਾਲੇ ਕੇਂਦਰੀ ਬਜਟ 2022-23 ਵਿੱਚ ਉਨ੍ਹਾਂ ਨੂੰ ਵੱਡਾ ਤੋਹਫਾ ਦੇ ਸਕਦੀ ਹੈ। ਰਿਪੋਰਟਾਂ ਮੁਤਾਬਕ ਸਰਕਾਰ ਸਾਰੇ ਨੌਕਰੀਪੇਸ਼ਾ ਕਰਮਚਾਰੀਆਂ ਲਈ ਪ੍ਰਾਵੀਡੈਂਟ ਫੰਡ ਵਿੱਚ ਟੈਕਸ ਫ੍ਰੀ ਦੀ ਸੀਮਾ ਨੂੰ ਦੁੱਗਣਾ ਕਰ ਕੇ 5 ਲੱਖ ਰੁਪਏ ਸਾਲਾਨਾ ਤੱਕ ਕਰ ਸਕਦੀ ਹੈ। ਅਜਿਹਾ ਸਰਕਾਰ ਸਾਰੇ ਨੌਕਰੀਪੇਸ਼ਾ ਲੋਕਾਂ ਨੂੰ ਸਰਕਾਰੀ ਕਰਮਚਾਰੀਆਂ ਦੇ ਬਰਾਬਰ ਲਿਆਉਣ ਲਈ ਕਰਨ ਜਾ ਰਹੀ ਹੈ।
ਹਾਲਾਂਕਿ ਸਰਕਾਰ ਨੇ 2021-22 ਦੇ ਪਿਛਲੇ ਕੇਂਦਰੀ ਬਜਟ ਵਿੱਚ ਟੈਕਸ ਫ੍ਰੀ ਸਲਾਨਾ ਪ੍ਰਾਵੀਡੈਂਟ ਫੰਡ (PF) ਨੂੰ ਟੈਕਸ ਫ੍ਰੀ ਵਿਆਜ ਦਾ ਲਾਭ ਲੈਣ ਲਈ ਇਸ ਦੀ ਸੀਮਾ 2.5 ਲੱਖ ਰੁਪਏ ਤੱਕ ਕਰਨ ਐਲਾਨ ਕੀਤਾ ਸੀ, ਬਾਅਦ ਵਿੱਚ ਜਿਥੇ ਰੁਜ਼ਗਾਰਦਾਤਾ ਦਾ ਯੋਗਦਾਨ ਨਹੀਂ ਹੁੰਦਾ, ਉਥੇ ਫੰਡਾਂ ਲਈ ਸੀਮਾ ਵਧਾ ਕੇ 5 ਲੱਖ ਰੁਪਏ ਕਰ ਦਿੱਤੀ ਗਈ ਸੀ। ਵਿੱਤ ਬਿੱਲ ‘ਚ ਸੋਧ ਕਰਕੇ ਇਹ ਸੀਮਾ ਵਧਾਈ ਗਈ ਸੀ।
ਹਾਲਾਂਕਿ ਇਸ ਬਦਲਾਅ ਨਾਲ ਉੱਚ ਸਰਕਾਰੀ ਅਧਿਕਾਰੀਆਂ ਦੇ ਸਿਰਫ਼ ਇੱਕ ਛੋਟੇ ਵਰਗ ਨੂੰ ਫਾਇਦਾ ਹੋਇਆ ਹੈ, ਜੋ ਆਮ ਪੀ.ਐੱਫ ਵਿੱਚ ਵੱਧ ਰਕਮਾਂ ਦਾ ਯੋਗਦਾਨ ਪਾਉਂਦੇ ਹਨ। ਹੁਣ ਇੱਕ ਰਿਪੋਰਟ ਦੇ ਅਨੁਸਾਰ ਸਰਕਾਰ ਸਾਰੇ ਨੌਕਰੀਪੇਸ਼ਾ ਲੋਕਾਂ ਲਈ ਪੀ.ਐੱਫ. ਦੀ ਸੀਮਾ ਵਧਾ ਕੇ 5 ਲੱਖ ਰੁਪਏ ਸਾਲਾਨਾ ਕਰ ਸਕਦੀ ਹੈ।
ਵੀਡੀਓ ਲਈ ਕਲਿੱਕ ਕਰੋ -:
“ਕੀ ਭਗਵੰਤ ਮਾਨ AAP ਦੀ ਬੇੜੀ ਲਾ ਸਕਣਗੇ ਪਾਰ ? ਭਗਵੰਤ ਮਾਨ ‘ਤੇ ਆਪ ਨੇ ਕਿਉਂ ਖੇਡਿਆ ਦਾਅ ? ਕੀ ਹੋਵੇਗਾ ਆਮ ਆਦਮੀ ਪਾਰਟੀ ਨੂੰ ਫਾਇਦਾ ? “
ਰਿਪੋਰਟ ਮੁਤਾਬਕ ਸਰਕਾਰ ਨੂੰ ਅਜਿਹੀ ਵਿਵਸਥਾ ਬਣਾਉਣ ਲਈ ਕਈ ਨੁਮਾਇੰਦੇ ਮਿਲੇ ਹਨ। ਇਹਨਾਂ ਨੁਮਾਇੰਦਿਆਂ ਨੇ ਮੂਲ ਤੌਰ ‘ਤੇ ਇਸ ਨੁਕਤੇ ‘ਤੇ ਜ਼ੋਰ ਦਿੱਤਾ ਕਿ ਇਸ ਮੌਜੂਦਾ ਪ੍ਰਣਾਲੀ ਨਾਲ ਸਿਰਫ਼ ਸਰਕਾਰੀ ਕਰਮਚਾਰੀਆਂ ਨੂੰ ਹੀ ਫਾਇਦਾ ਪਹੁੰਚਿਆ ਹੈ, ਇਸ ਲਈ ਇਸ ਵਿੱਚ ਵਿਤਕਰਾ ਨਹੀਂ ਹੋਣਾ ਚਾਹੀਦਾ ਅਤੇ ਸਾਰੇ ਨੌਕਰੀਪੇਸ਼ਾ ਕਰਮਚਾਰੀਆਂ ਨੂੰ ਇਸ ਦੇ ਦਾਇਰੇ ਵਿੱਚ ਲਿਆਉਣਾ ਚਾਹੀਦਾ ਹੈ।