ਜੇ ਤੁਸੀਂ ਬੈਂਕ ਨਾਲ ਜੁੜੇ ਕਿਸੇ ਜ਼ਰੂਰੀ ਕੰਮ ਨੂੰ ਨਿਪਟਾਉਣ ਦੀ ਕੋਸ਼ਿਸ਼ ਕਰ ਰਹੇ ਹੋ, ਤਾਂ ਇਹ ਖਬਰ ਤੁਹਾਡੇ ਲਈ ਬਹੁਤ ਅਹਿਮ ਹੋ ਸਕਦੀ ਹੈ। ਦਰਅਸਲ ਫਰਵਰੀ ਦੇ ਮਹੀਨੇ ਵਿੱਚ 28 ਦਿਨਾਂ ਵਿੱਚੋਂ 10 ਦਿਨ ਬੈਂਕ ਬੰਦ ਰਹਿਣਗੇ। ਤਿਉਹਾਰਾਂ ਕਾਰਨ ਵੱਖ-ਵੱਖ ਰਾਜਾਂ ਵਿੱਚ ਕਈ ਬੈਂਕ ਸ਼ਾਖਾਵਾਂ ਬੰਦ ਰਹਿਣਗੀਆਂ।
ਦੇਸ਼ ਦੇ ਬੈਂਕਾਂ ਨੂੰ ਇਸ ਸਾਲ ਕਈ ਛੁੱਟੀਆਂ ਹੋਣਗੀਆਂ। ਬੈਂਕ ਦੀਆਂ ਛੁੱਟੀਆਂ ਉਸ ਰਾਜ ‘ਤੇ ਵੀ ਨਿਰਭਰ ਕਰਦੀਆਂ ਹਨ ਜਿਸ ਵਿਚ ਇਸ ਦੀ ਸ਼ਾਖਾ ਸਥਿਤ ਹੈ। ਕੁਝ ਛੁੱਟੀਆਂ ਸਿਰਫ ਰਾਜ ਮੁਤਾਬਕ ਹੁੰਦੀਆਂ ਹਨ ਜਦੋਂ ਕਿ ਕੁਝ ਨੈਸ਼ਨਲ ਲੈਵਲ ਦੀਆਂ ਹੁੰਦੀਆਂ ਹਨ।
ਭਾਰਤ ਵਿੱਚ ਹਰ ਮਹੀਨੇ ਦੇ ਦੂਜੇ ਅਤੇ ਚੌਥੇ ਸ਼ਨੀਵਾਰ ਨੂੰ ਬੈਂਕ ਬੰਦ ਰਹਿੰਦੇ ਹਨ। ਨਾਲ ਹੀ, ਹਰ ਐਤਵਾਰ ਨੂੰ ਵੀ ਬੈਂਕ ਹਾਲੀਡੇ ਹੁੰਦੀ ਹੈ। ਫਰਵਰੀ ਵਿੱਚ ਬੈਂਕ ਦੂਜੇ ਅਤੇ ਚੌਥੇ ਸ਼ਨੀਵਾਰ ਅਤੇ ਸਾਰੇ ਐਤਵਾਰ ਸਮੇਤ 10 ਦਿਨਾਂ ਲਈ ਬੰਦ ਰਹਿਣਗੇ। ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੁਆਰਾ ਸਾਂਝੇ ਕੀਤੇ ਗਏ ਵੇਰਵਿਆਂ ਦੇ ਅਨੁਸਾਰ, ਫਰਵਰੀ ਦੇ ਮਹੀਨੇ ਵਿੱਚ ਨਿੱਜੀ ਅਤੇ ਜਨਤਕ ਖੇਤਰ ਦੇ ਬੈਂਕਾਂ ਦੀਆਂ ਸੇਵਾਵਾਂ ਕੁਝ ਦਿਨਾਂ ਲਈ ਸੀਮਤ ਰਹਿਣਗੀਆਂ। ਭਾਰਤੀ ਰਿਜ਼ਰਵ ਬੈਂਕ (RBI) ਨੇ ਅਧਿਕਾਰਤ ਵੈੱਬਸਾਈਟ https://www.rbi.org.in/ ‘ਤੇ ਬੈਂਕ ਛੁੱਟੀਆਂ ਦੀ ਸੂਚੀ ਜਾਰੀ ਕੀਤੀ ਹੈ।
ਹਾਲਾਂਕਿ, ਆਰਬੀਆਈ ਨੇ ਸਪੱਸ਼ਟ ਤੌਰ ‘ਤੇ ਸੰਕੇਤ ਦਿੱਤਾ ਹੈ ਕਿ ਇਹ ਪੂਰੇ ਭਾਰਤ ਵਿੱਚ ਇੱਕਸਾਰ ਲਾਗੂ ਨਹੀਂ ਹੋਵੇਗਾ ਅਤੇ ਰਾਜਾਂ ਅਤੇ ਖੇਤਰਾਂ ਵਿੱਚ ਵੱਖਰਾ ਹੋਵੇਗਾ। ਦੇਸ਼ ਭਰ ਦੇ ਵੱਖ-ਵੱਖ ਰਾਜਾਂ ਵਿੱਚ ਕਈ ਤਿਉਹਾਰ ਮਨਾਏ ਜਾਣਗੇ। ਹਜ਼ਰਤ ਅਲੀ ਜੈਅੰਤੀ, ਗੁਰੂ ਰਵਿਦਾਸ ਜੈਅੰਤੀ, ਲੁਈ ਨਗਈ ਨੀ, ਮਹਾਸ਼ਿਵਰਾਤਰੀ, ਲੋਸਰ ਅਤੇ ਹੋਰ ਬਹੁਤ ਸਾਰੇ ਮਹੱਤਵਪੂਰਨ ਤਿਉਹਾਰ ਇਹਨਾਂ ਵਿੱਚੋਂ ਹਨ। ਫਰਵਰੀ 2023 ਵਿੱਚ ਬੈਂਕ ਛੁੱਟੀਆਂ ਰਾਜ ਅਤੇ ਸੂਬੇ ਵੱਲੋਂ ਵੱਖ-ਵੱਖ ਹੋਣਗੀਆਂ ਕਿਉਂਕਿ ਕੁਝ ਛੁੱਟੀਆਂ ਨੂੰ ਦੇਸ਼ ਪੱਧਰੀ ਜਨਤਕ ਛੁੱਟੀਆਂ ਮੰਨਿਆ ਜਾਵੇਗਾ ਜਦੋਂ ਕਿ ਕੁਝ ਸਥਾਨਕ ਛੁੱਟੀਆਂ ਹੋਣਗੀਆਂ।
ਫਰਵਰੀ 2023 ਵਿੱਚ ਬੈਂਕ ਛੁੱਟੀਆਂ:
5 ਫਰਵਰੀ: ਹਜ਼ਰਤ ਅਲੀ ਜੈਅੰਤੀ, ਗੁਰੂ ਰਵਿਦਾਸ ਜਯੰਤੀ (ਐਤਵਾਰ)
ਫਰਵਰੀ 11: ਦੂਜਾ ਸ਼ਨੀਵਾਰ
ਫਰਵਰੀ 12: ਐਤਵਾਰ
15 ਫਰਵਰੀ: ਲੁਈ ਨਗਾਈ ਨੀ (ਮਨੀਪੁਰ)
18 ਫਰਵਰੀ: ਮਹਾਸ਼ਿਵਰਾਤਰੀ
19 ਫਰਵਰੀ: ਛਤਰਪਤੀ ਸ਼ਿਵਾਜੀ ਮਹਾਰਾਜ ਜਯੰਤੀ (ਐਤਵਾਰ)
20 ਫਰਵਰੀ: ਰਾਜ ਦਿਵਸ (ਅਰੁਣਾਚਲ ਪ੍ਰਦੇਸ਼, ਮਿਜ਼ੋਰਮ)
21 ਫਰਵਰੀ : ਲੋਸਰ (ਸਿੱਕਮ)
25 ਫਰਵਰੀ : ਚੌਥਾ ਸ਼ਨੀਵਾਰ
26 ਫਰਵਰੀ : ਐਤਵਾਰ
1 ਫਰਵਰੀ ਨੂੰ ਬਜਟ ਪੇਸ਼ ਹੋਣ ਤੋਂ ਪਹਿਲਾਂ ਬੈਂਕ ਲਗਾਤਾਰ ਦੋ ਦਿਨ ਕੰਮ ਨਹੀਂ ਕਰਨਗੇ। ਦਰਅਸਲ, ਬੈਂਕ ਕਰਮਚਾਰੀ 30 ਅਤੇ 31 ਜਨਵਰੀ ਯਾਨੀ ਸੋਮਵਾਰ ਅਤੇ ਮੰਗਲਵਾਰ ਨੂੰ ਹੜਤਾਲ ‘ਤੇ ਜਾਣ ਵਾਲੇ ਹਨ। ਜੇ ਬੈਂਕ ਕਰਮਚਾਰੀ ਹੜਤਾਲ ‘ਤੇ ਚਲੇ ਜਾਂਦੇ ਹਨ ਤਾਂ ਬੈਂਕ ਸ਼ਾਖਾ ਦਾ ਕੰਮਕਾਜ ਪ੍ਰਭਾਵਿਤ ਹੋ ਸਕਦਾ ਹੈ।
ਇਹ ਵੀ ਪੜ੍ਹੋ : ਅਮਰੀਕਾ : ਇੱਕ ਮਹੀਨੇ ਅੰਦਰ ਕੈਲੀਫੋਰਨੀਆ ‘ਚ ਚੌਥੀ ਵਾਰ ਅੰਨ੍ਹੇਵਾਹ ਫਾਇਰਿੰਗ, 4 ਮਰੇ
ਇਸ ਬਾਰੇ ਦੇਸ਼ ਦੇ ਸਭ ਤੋਂ ਵੱਡੇ ਜਨਤਕ ਖੇਤਰ ਦੇ ਬੈਂਕ ਐਸਬੀਆਈ ਨੇ ਕਿਹਾ ਕਿ ਬੈਂਕ ਯੂਨੀਅਨਾਂ ਦੇ ਯੂਨੀਅਨ ਫੋਰਮ ਵੱਲੋਂ 30-31 ਜਨਵਰੀ ਨੂੰ ਬੁਲਾਈ ਗਈ 2 ਦਿਨ ਦੀ ਹੜਤਾਲ ਦਾ ਉਨ੍ਹਾਂ ਦੀ ਸ਼ਾਖਾ ਵਿੱਚ ਕਰਮਚਾਰੀਆਂ ਨੂੰ ਪ੍ਰਭਾਵਤ ਹੋ ਸਕਦਾ ਹੈ। ਬੈਂਕ ਕਰਮਚਾਰੀਆਂ ਦੀ ਇਸ ਹੜਤਾਲ ਵਿੱਚ ਦੇਸ਼ ਭਰ ਤੋਂ ਬੈਂਕ ਸ਼ਾਖਾ ਦੇ ਕਰਮਚਾਰੀ ਹਿੱਸਾ ਲੈਣ ਜਾ ਰਹੇ ਹਨ। ਬਿਹਤਰ ਹੋਵੇਗਾ ਜੇ ਗਾਹਕ ਬ੍ਰਾਂਚ ਨਾਲ ਜੁੜੇ ਆਪਣੇ ਕੰਮ ਨੂੰ ਪਹਿਲਾਂ ਹੀ ਨਿਪਟਾਉਣ।
ਵੀਡੀਓ ਲਈ ਕਲਿੱਕ ਕਰੋ -: