ਜ਼ੀਰਕਪੁਰ ਵਿਖੇ ਬਹੁਤ ਹੀ ਦਰਦਨਾਕ ਹਾਦਸਾ ਵਾਪਰ ਗਿਆ ਜਿਥੇ ਪਿਕਅੱਪ ਜੀਪ ਤੇ ਟੋਇਟਾ ਕਾਰ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਉਸ ਦੇ ਪਰਖੱਚੇ ਉਡ ਗਏ। ਹਾਦਸਾ ਅੱਜ ਸਵੇਰੇ ਲਗਭਗ 5 ਵਜੇ ਵਾਪਰਿਆ। ਹਾਦਸੇ ਵਿਚ 10 ਮਹੀਨੇ ਦੀ ਬੱਚੀ ਸਣੇ ਉਸ ਦੀ ਦਾਦੀ ਦੀ ਮੌਤ ਹੋ ਗਈ। ਨਾਲ ਹੀ ਦਾਦੇ ਤੇ ਮਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ।
ਮਿਲੀ ਜਾਣਕਾਰੀ ਮੁਤਾਬਕ ਅੱਜ ਸਵੇਰੇ ਚਾਰ ਵਿਅਕਤੀ ਕਿਸੇ ਕੰਮ ਲਈ ਰੋਪੜ ਤੋਂ ਦਿੱਲੀ ਜਾ ਰਹੇ ਸਨ ਤਾਂ ਦੂਜੇ ਪਾਸਿਓਂ ਫਰੂਟ ਨਾਲ ਭਰੀ ਪਿਕਅੱਪ ਹਿਮਾਚਲ ਤੋਂ ਪੰਜਾਬ ਵੱਲ ਆ ਰਿਹਾ ਸੀ ਕਿ ਦੋਵਾਂ ਦੀ ਟੱਕਰ ਹੋ ਗਈ ਤੇ ਹਾਦਸਾ ਵਾਪਰ ਗਿਆ। ਦਾਦੇ ਤੇ ਮਾਂ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ ਜਿਥੇ ਦੋਵਾਂ ਦਾ ਇਲਾਜ ਚੱਲ ਰਿਹਾ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਹਾਦਸੇ ਵਿਚ ਪਿਕਅੱਪ ਚਾਲਕ ਵੀ ਜਖਮੀ ਹੋ ਗਿਆ ।
ਵੀਡੀਓ ਲਈ ਕਲਿੱਕ ਕਰੋ -:
![](https://dailypost.in/wp-content/uploads/2021/10/11-11.gif)
“ਦੌੜ ‘ਚ ਤੂਫਾਨ ਵਾਂਗ ਧੱਕ ਪਾਉਣ ਵਾਲਾ athlete, ਈ-ਰਿਕਸ਼ਾ ਚਲਾਉਣ ਲਈ ਹੋਇਆ ਮਜ਼ਬੂਰ, CM Mann ਤੱਕ ਪਹੁੰਚਾ ਦਿਓ”
![](https://dailypost.in/wp-content/uploads/2023/05/WhatsApp-Image-2023-05-20-at-12.49.41-PM.jpeg)