ਰਾਜਸਥਾਨ ਦੇ ਬਾਠੜੀ ਪਿੰਡ ਵਿਚ ਦੇਰ ਰਾਤ ਬੱਸ ਤੇ ਕਾਰ ਦੀ ਭਿਆਨਕ ਟੱਕਰ ਹੋ ਗਈ। ਹਾਦਸੇ ਵਿਚ ਇਕ ਹੀ ਪਰਿਵਾਰ ਦੇ 7 ਜੀਆਂ ਦੀ ਮੌਤ ਹੋ ਗਈ। ਇਕ ਬੱਚੇ ਸਣੇ 2 ਲੋਕ ਗੰਭੀਰ ਜ਼ਖਮੀ ਹੋ ਗਏ।
ਜਾਣਕਾਰੀ ਮੁਤਾਬਕ ਕਾਰ ਸੀਕਰ ਵੱਲੋਂ ਆ ਰਹੀ ਸੀ ਤੇ ਉਦੋਂ ਬਾਠੜੀ ਪਿੰਡ ਦੇ ਤਿਤਰੀ ਚੌਹਾਰੇ ‘ਤੇ ਮੋੜ ‘ਤੇ ਬੱਸ ਨਾਲ ਟਕਰਾ ਗਈ। 7 ਲੋਕਾਂ ਨੂੰ ਮੌਕੇ ‘ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ ਜਦੋਂ ਕਿ ਇਕ ਨਾਬਾਲਗ ਬੱਚੇ ਸਣੇ ਦੋ ਹੋਰ ਨੂੰ ਡੀਡਵਾਨਾ ਦੇ ਸਰਕਾਰੀ ਬਾਂਗੜ ਹਸਪਤਾਲ ਵਿਚ ਇਲਾਜ ਦੇ ਬਾਅਦ ਜੈਪੁਰ ਰੈਫਰ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ : Tecno Pova 5 ਅਤੇ 5 Pro ਸਮਾਰਟਫ਼ੋਨ ਦੀ ਕੱਲ੍ਹ ਬਾਜ਼ਾਰ ‘ਚ ਹੋਵੇਗੀ ਐਂਟਰੀ
ਮ੍ਰਿਤਕ ਸੀਕਰ ਜ਼ਿਲ੍ਹੇ ਦੇ ਰਹਿਣ ਵਾਲੇ ਸਨ ਤੇ ਇਕ ਹੀ ਪਰਿਵਾਰ ਦੇ ਸਨ। ਇਕ ਵਿਆਹ ਸਮਾਰੋਹ ਵਿਚ ਸ਼ਾਮਲ ਹੋਣ ਲਈ ਸੀਕਰ ਤੋਂ ਨਾਗੌਰ ਜਾ ਰਹੇ ਸਨ। ਹਾਦਸੇ ਦੀ ਸੂਚਨਾ ਮਿਲਣ ‘ਤੇ ਡੀਡਵਾਨਾ ਵਿਧਾਇਕ ਚੇਤਨ ਡੂਡੀ, ਡੀਡਵਾਨਾ ਜ਼ਿਲ੍ਹਾ ਕਲੈਕਟਰ ਸੀਤਾਰਾਮ ਜਾਟ, ਵਧੀਕ ਜ਼ਿਲ੍ਹਾ ਕਲੈਕਟਰ ਸ਼ਿਓਰਾਮ ਵਰਮਾ ਤੇ ਭਾਜਪਾ ਨੇਤਾ ਜੀਤੇਂਦਰ ਸਿੰਘ ਜੋਧਾ ਵੀ ਹਸਪਤਾਲ ਪਹੁੰਚੇ ਤੇ ਡਾਕਟਰਾਂ ਨੂੰ ਇਲਾਜ ਦੇ ਨਿਰਦੇਸ਼ ਦਿੱਤੇ।
ਵੀਡੀਓ ਲਈ ਕਲਿੱਕ ਕਰੋ -: