ਲੁਧਿਆਣਾ : ਅਕਸਰ ਕੁਝ ਲੋਕਾਂ ਨੂੰ ਆਪਣੇ ਰੱਖੇ ਪਾਲਤੂ ਜਾਨਵਰਾਂ ਨਾਲ ਇੰਨਾ ਕੁ ਪਿਆਰ ਹੁੰਦਾ ਹੈ ਕਿ ਉਸ ਦੀ ਗਲਤ ਹਰਕਤ ‘ਤੇ ਵੀ ਕਿਸੇ ਵੱਲੋਂ ਕੁਝ ਕਹਿਣ ‘ਤੇ ਉਹ ਬਰਦਾਸ਼ਤ ਨਹੀਂ ਕਰ ਸਕਦੇ। ਲੁਧਿਆਣਾ ਦੇ ਥਾਣਾ ਟਿੱਬੇ ਇਲਾਕੇ ਵਿਚ ਪੈਂਦੇ ਗੁਰੂ ਕਿਰਪਾਲ ਨਗਰ ਕਾਲੋਨੀ ਵਿੱਚ ਕੁਝ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਜਿਥੇ ਇੱਕ ਔਰਤ ਨੂੰ ਉਸਦੇ ਗੁਆਂਢੀ ਨੇ ਸਿਰਫ ਇਸ ਕਰਕੇ ਬੁਰੀ ਤਰ੍ਹਾਂ ਕੁੱਟਿਆ ਕਿਉਂਕਿ ਔਰਤ ਨੇ ਗੁਆਂਢੀ ਦੇ ਕੁੱਤੇ ਨੂੰ ਘਰ ਦੇ ਬਾਹਰ ਗੰਦ ਪਾਉਣ ਤੋਂ ਰੋਕਿਆ ਸੀ।
ਇਹ ਸਾਰੀ ਘਟਨਾ ਸੀਸੀਟੀਵੀ ਵਿਚ ਕੈਦ ਹੋ ਗਈ ਹੈ। ਦੋਸ਼ੀ ਖਿਲਾਫ ਥਾਣਾ ਟਿੱਬੇ ਵਿਚ ਸ਼ਿਕਾਇਤ ਕੀਤੀ ਗਈ ਹੈ ਪਰ ਪੀੜਤ ਔਰਤ ਦਾ ਕਹਿਣਾ ਹੈ ਕਿ ਅਜੇ ਤੱਕ ਉਸ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ।
ਇਹ ਵੀ ਪੜ੍ਹੋ : ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੂੰ ਲੱਗਿਆ ਵੱਡਾ ਝੱਟਕਾ ! ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਨੇ ਸਲਾਹਕਾਰ ਬਣਨ ਤੋਂ ਇਨਕਾਰ
ਔਰਤ ਨੇ ਦੱਸਿਆ ਕਿ ਗੁਆਂਢੀ ਦਾ ਕੁੱਤਾ ਹਰ ਰੋਜ਼ ਉਨ੍ਹਾਂ ਦੇ ਘਰ ਦੇ ਬਾਹਰ ਗੰਦ ਕਰ ਦਿੰਦਾ ਸੀ, ਜਿਸ ਕਰਕੇ ਉਨ੍ਹਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ। ਉਸ ਵੱਲੋਂ ਕੁੱਤੇ ਨੂੰ ਰੋਕਣ ‘ਤੇ ਉਨ੍ਹਾਂ ਦੇ ਗੁਆਂਢੀ ਤੇ ਕੁੱਤੇ ਦੇ ਮਾਲਕ ਨੇ ਉਸਨੂੰ ਘੜੀਸ-ਘੜੀਸ ਕੇ ਕੁੱਟਿਆ।
ਇਸ ਬਾਰੇ ਏਡੀਸੀਪੀ ਰੁਪਿੰਦਰ ਕੌਰ ਸਾਰਾ ਦਾ ਕਹਿਣਾ ਹੈ ਕਿ ਮਾਮਲਾ ਗੁਆਂਢੀਆਂ ਦੇ ਆਪਸ ਵਿੱਚ ਝਗੜੇ ਦਾ ਹੈ। ਸ਼ਿਕਾਇਤ ਦਰਜ ਕਰ ਲਈ ਗਈ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਛੇਤੀ ਹੀ ਦੋਸ਼ੀਆਂ ਖਿਲਾਫ਼ ਕਾਰਵਾਈ ਕੀਤੀ ਜਾਵੇਗੀ।