ਹਾਈਵੇ ‘ਤੇ ਟੋਲ ਪਲਾਜ਼ਾ ‘ਤੇ ਹਮੇਸ਼ਾ ਟ੍ਰੈਫਿਕ ਦਾ ਜਾਮ ਲੱਗਾ ਰਹਿੰਦਾ ਹੈ। ਇਸ ਜਾਮ ਕਾਰਨ ਕਈ ਯਾਤਰੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਫਾਸਟੈਗ ਦੇ ਆਉਣ ਨਾਲ ਟੋਲ ਪਲਾਜ਼ਾ ‘ਤੇ ਲੱਗਣ ਵਾਲਾ ਔਸਤ ਸਮਾਂ ਤਾਂ ਘੱਟ ਹੋ ਗਿਆ ਹੈ ਪਰ ਆਉਣ ਵਾਲੇ ਸਮੇਂ ਵਿਚ ਟੋਲ ‘ਤੇ ਰੁਕਣ ਦਾ ਝੰਜਟ ਖਤਮ ਹੋ ਜਾਵੇਗਾ ਕਿਉਂਕਿ ਸਰਕਾਰ ਜਲਦ ਹੀ ਟੋਲ ਪਲਾਜ਼ਾ ‘ਤੇ ਇਕ ਖਾਸ ਤਕਨੀਕ ਲਾਗੂ ਕਰੇਗੀ। ਇਸ ਕਾਰਨ ਟੋਲ ਪਲਾਜ਼ਾ ‘ਤੇ ਟ੍ਰੈਫਿਕ ਜਾਮ ਵਰਗੀ ਸਥਿਤੀ ਨਹੀਂ ਬਣਨ ਦਿੱਤੀ ਜਾਵੇਗੀ।
ਰਾਜ ਸਭਾ ਵਿਚ ਸੜਕ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਦੇਸ਼ ਵਿਚ ਟੋਲ ਪਲਾਜ਼ਾ ‘ਤੇ ਲੱਗਣ ਵਾਲੇ ਔਸਤ ਸਮੇਂ ਵਿਚ ਕਮੀ ਆਈ ਹੈ। ਇਹ ਔਸਤ ਇੰਤਜ਼ਾਰ ਸਮਾਂ 734 ਸੈਕੰਡ ਸੀ ਤੇ ਹੁਣ ਘੱਟ ਕੇ ਸਿਰਫ 47 ਸੈਕੰਡ ਰਹਿ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਨੈਸ਼ਨਲ ਹਾਈਵੇ ‘ਤੇ FASTag ਲੱਗਣ ਦੇ ਬਾਅਦ ਟੋਲ ਪਲਾਜ਼ਾ ‘ਤੇ ਫੀਸ ਵਸੂਲੀ ਵਧ ਗਈ ਹੈ।
ਇਹ ਵੀ ਪੜ੍ਹੋ : ਲੁਧਿਆਣਾ : ਖੇਤੀਬਾੜੀ ਅਧਿਕਾਰੀਆਂ ਨੇ ਗੋਦਾਮ ‘ਤੇ ਮਾਰਿਆ ਛਾਪਾ, ਨਕਲੀ ਦਵਾਈਆਂ ਤੇ ਬੀਜ ਦਾ ਜ਼ਖੀਰਾ ਬਰਾਮਦ
ਕੇਂਦਰੀ ਮੰਤਰੀ ਗਡਕਰੀ ਨੇ ਕਿਹਾ ਕਿ ਜਲਦ ਹੀ ਦੇਸ਼ ਵਿਚ ਗਲੋਬਲ ਨੈਵੇਗੇਸ਼ਨ ਸੈਟੇਲਾਈਟ ਸਿਸਟਮ ‘ਤੇ ਆਧਾਰਿਤ ਗੇਟ ਮੁਕਤ ਪਲਾਜ਼ਾ ਬਣਾਏ ਜਾਣਗੇ। ਇਸ ਨਾਲ ਲੋਕਾਂ ਨੂੰ ਪਲਾਜ਼ਾ ‘ਤ ਕੁਝ ਸਮੇਂ ਲਈ ਵੀ ਨਹੀਂ ਰੁਕਣਾ ਪਵੇਗਾ। ਇਸ ਯੋਜਨਾ ‘ਤੇ ਕੰਮ ਕਰਨ ਲਈ ਸਰਕਾਰ ਨੇ ਕੰਸਲਟੈਂਟ ਨਿਯੁਕਤ ਕਰ ਦਿੱਤਾ ਹੈ।
ਇਸ ਤੋਂ ਇਲਾਵਾ ਸੜਕ ਆਵਾਜਾਈ ਤੇ ਰਾਜਮਾਰਗ ਮੰਤਰਾਲੇ ਵਾਹਨਾਂ ਨੂੰ ਰੋਕੇ ਬਿਨਾਂ ਸਵੈ-ਚਾਲਿਤ ਟੋਲ ਸੰਗ੍ਰਿਹ ਨੂੰ ਸਮਰੱਥ ਕਰਨ ਲਈ ਸਵੈਚਾਲਿਤ ਨੰਬਰ ਪਲੇਟ ਪਛਾਣ ਪ੍ਰਣਾਲੀ ਨਾਲ ਜੁੜੇ ਇਕ ਪਾਇਲਟ ਪ੍ਰਾਜੈਕਟ ‘ਤੇ ਕੰਮ ਕਰ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: