ਲੁਧਿਆਣਾ ਵਿੱਚ ਚੋਰਾਂ ਦੇ ਹੌਂਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਸ਼ੋਅਰੂਮ ਦੇ ਬਾਹਰ ਰਖਿਆ ਨਵਾਂ ਏਸੀ ਸ਼ਰੇਆਮ ਚੁੱਕ ਕੇ ਫਰਾਰ ਹੋ ਗਏ। ਘਟਨਾ ਕੋਛੜ ਬਾਜ਼ਾਰ ਦੀ ਹੈ, ਜਿਥੇ ਰਹੇਜਾ ਇਲੈਕਟ੍ਰੋਨਿਕਸ ਦੇ ਸ਼ੋਅਰੂਮ ਦੇ ਬਾਹਰ ਰੱਖਿਆ ਨਵਾਂ ਏਸੀ ਚੋਰੀ ਹੋ ਗਿਆ ਹੈ। ਚੋਰੀ ਦੀ ਵੀਡੀਓ ਸਾਹਮਣੇ ਆਈ ਹੈ। ਸ਼ੋਅਰੂਮ ਦੇ ਬਾਹਰੋਂ ਐਕਟਿਵਾ ਸਵਾਰ 2 ਨੌਜਵਾਨ ਏ.ਸੀ. ਦਾ ਡੱਬਾ ਚੁੱਕ ਕੇ ਲੈ ਗਏ। ਉਨ੍ਹਾਂ ਦੀ ਇਹ ਹਰਕਤ ਦੁਕਾਨ ਦੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ।
ਚੋਰਾਂ ਨੂੰ ਐਕਟਿਵਾ ‘ਤੇ ਬਾਕਸ ਲੋਡ ਕਰਦੇ ਦੇਖ ਕੇ ਕਿਸੇ ਬੰਦੇ ਨੇ ਸ਼ੋਅਰੂਮ ਪ੍ਰਬੰਧਕਾਂ ਨੂੰ ਸੂਚਨਾ ਦਿੱਤੀ। ਵਿਅਕਤੀ ਨੇ ਦੱਸਿਆ ਕਿ ਦੁਕਾਨ ਦੇ ਬਾਹਰੋਂ 2 ਵਿਅਕਤੀ ਇੱਕ ਏਸੀ ਐਕਟਿਵਾ ‘ਤੇ ਲੱਦ ਕੇ ਲੈ ਗਏ ਹਨ। ਜਦੋਂ ਦੁਕਾਨਦਾਰ ਨੇ ਕੈਮਰੇ ਚੈੱਕ ਕੀਤੇ ਤਾਂ ਪਤਾ ਲੱਗਾ ਕਿ ਚੋਰ ਬਿਨਾਂ ਨੰਬਰ ਪਲੇਟ ਵਾਲੀ ਐਕਟਿਵਾ ‘ਤੇ ਡੱਬਾ ਲੱਦ ਕੇ ਲਿਜਾ ਰਹੇ ਸਨ।
ਵੀਡੀਓ ਮੁਤਾਬਕ ਚੋਰਾਂ ਨੇ ਦੁਕਾਨ ਦੇ ਬਾਹਰ ਕਈ ਵਾਰ ਰੇਕੀ ਕੀਤੀ। ਰੇਕੀ ਕਰਨ ਤੋਂ ਬਾਅਦ ਉਹ ਕਰੀਬ 15 ਮਿੰਟ ਤੱਕ ਦੁਕਾਨ ਦੇ ਆਲੇ-ਦੁਆਲੇ ਘੁੰਮਦੇ ਰਹੇ। ਮੌਕਾ ਦੇਖ ਕੇ ਉਨ੍ਹਾਂ ਤੁਰੰਤ ਦੁਕਾਨ ਦੇ ਬਾਹਰ ਪਈ ਏ.ਸੀ ਐਕਟਿਵਾ ‘ਤੇ ਲੱਦਿਆ ਤੇ ਫ਼ਰਾਰ ਹੋ ਗਏ। ਸ਼ੋਅਰੂਮ ਦੇ ਪ੍ਰਬੰਧਕਾਂ ਮੁਤਾਬਕ ਕੋਛੜ ਮਾਰਕੀਟ ਪੁਲਿਸ ਚੌਕੀ ਤੋਂ ਕੁਝ ਹੀ ਦੂਰੀ ’ਤੇ ਹੈ ਪਰ ਚੋਰਾਂ ਵਿੱਚ ਪੁਲਿਸ ਦਾ ਡਰ ਵੀ ਖ਼ਤਮ ਹੋ ਚੁੱਕਾ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ-ਮਨਾਲੀ ਹਾਈਵੇ ‘ਤੇ ਸਫ਼ਰ ਖ਼ਤਰਨਾਕ! ਵਾਰ-ਵਾਰ ਹੋ ਰਿਹੈ ਲੈਂਡਸਲਾਈਡ, ਪਿਕਅਪ-ਬੱਸ ਤੇ ਟਰੱਕ ਆਏ ਲਪੇਟ ‘ਚ
ਪਿਛਲੇ 10 ਦਿਨਾਂ ਵਿੱਚ ਇਲਾਕੇ ਵਿੱਚ ਚੋਰੀ ਦੀਆਂ 3 ਵਾਰਦਾਤਾਂ ਹੋ ਚੁੱਕੀਆਂ ਹਨ। ਇਹ ਸਾਰੀਆਂ ਚੋਰੀਆਂ ਨਸ਼ੇੜੀਆਂ ਨੇ ਆਪਣੇ ਨਸ਼ੇ ਦੀ ਪੂਰਤੀ ਲਈ ਘੁੰਮ ਕੇ ਕੀਤੀਆਂ ਹਨ। ਚੋਰੀ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਦੱਸ ਦੇਈਏ ਕਿ ਜਿਸ ਥਾਂ ‘ਤੇ ਚੋਰੀ ਹੋਈ ਹੈ, ਸਾਬਕਾ ਮੰਤਰੀ ਭਾਰਤ ਭੂਸ਼ਣ ਦਾ ਘਰ ਉਸ ਤੋਂ ਥੋੜੀ ਦੂਰੀ ‘ਤੇ ਹੈ। ਪੌਸ਼ ਇਲਾਕਾ ਹੋਣ ਦੇ ਬਾਵਜੂਦ ਦੁਕਾਨਾਂ ਦੇ ਬਾਹਰੋਂ ਸਾਮਾਨ ਦੀ ਚੋਰੀ ਨਾਲ ਦੁਕਾਨ ਮਾਲਕਾਂ ਦੇ ਮਨ ਵਿੱਚ ਡਰ ਪੈਦਾ ਹੋ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: