ਪਿਛਲੇ ਕੁਝ ਸਾਲਾਂ ਵਿੱਚ ਭਾਰਤ ਵਿੱਚ ਡਿਜੀਟਲ ਭੁਗਤਾਨ ਬਹੁਤ ਵਧਿਆ ਹੈ। ਲੋਕ ਛੋਟੇ ਤੋਂ ਲੈ ਕੇ ਵੱਡੇ ਲੈਣ-ਦੇਣ ਲਈ ਯੂਨੀਫਾਈਡ ਪੇਮੈਂਟਸ ਇੰਟਰਫੇਸ (UPI) ਦੀ ਵਰਤੋਂ ਕਰਦੇ ਹਨ। ਹੁਣ ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ (NPCI) ਨੇ ਇੱਕ ਸਰਕੂਲਰ ਜਾਰੀ ਕੀਤਾ ਹੈ। ਜਿਸ ਵਿੱਚ ਪਰੀਪੇਡ ਇੰਟਰੂਮੈਂਟਸ ਜਿਵੇਂ ਕਿ ਵਾਲਿਟ ਜਾਂ ਕਾਰਡਾਂ ਰਾਹੀਂ ਵਪਾਰੀਆਂ ਨੂੰ ਕੀਤੇ ਗਏ UPI ਭੁਗਤਾਨਾਂ ‘ਤੇ ਇੰਟਰਚੇਂਜ ਫੀਸ ਦੀ ਸਿਫ਼ਾਰਸ਼ ਕੀਤੀ ਗਈ ਹੈ।
ਇਸ ਦੇ ਨਾਲ ਹੀ ਕਈ ਗਾਹਕ ਇਸ ਸਰਕੂਲਰ ਨੂੰ ਲੈ ਕੇ ਭੰਬਲਭੂਸੇ ਵਿਚ ਸਨ। ਉਨ੍ਹਾਂ ਨੂੰ ਲੱਗ ਰਿਹਾ ਹੈ ਕਿ ਆਮ UPI ਲੈਣ-ਦੇਣ ਲਈ ਚਾਰਜ ਕੀਤਾ ਜਾਵੇਗਾ, ਪਰ NPCI ਨੇ ਇੱਕ ਪ੍ਰੈਸ ਰਿਲੀਜ਼ ਜਾਰੀ ਕਰਕੇ ਸਪੱਸ਼ਟ ਕੀਤਾ ਕਿ ਆਮ UPI ਲੈਣ-ਦੇਣ ਪੂਰੀ ਤਰ੍ਹਾਂ ਮੁਫਤ ਅਤੇ ਸੁਰੱਖਿਅਤ ਹਨ। ਇਹ ਚਾਰਜ ਸਿਰਫ਼ ਪ੍ਰੀਪੇਡ ਭੁਗਤਾਨ ਸਾਧਨ ਭਾਵ PPI ‘ਤੇ ਹੀ ਲਾਗੂ ਹੋਵੇਗਾ। PPI ‘ਤੇ ਕਿੰਨਾ ਚਾਰਜ ਮੀਡੀਆ ਰਿਪੋਰਟਾਂ ਮੁਤਾਬਕ, ਨਵੇਂ ਵਿੱਤੀ ਸਾਲ ਦੀ ਸ਼ੁਰੂਆਤ ਯਾਨੀ 1 ਅਪ੍ਰੈਲ ਤੋਂ ਵਪਾਰੀ UPI ਲੈਣ-ਦੇਣ ਮੁਫਤ ਨਹੀਂ ਹੋਵੇਗਾ। NPCI ਨੇ ਪ੍ਰੀਪੇਡ ਭੁਗਤਾਨ ਸਾਧਨ ਯਾਨੀ PPI ‘ਤੇ ਇੰਟਰਚਾਰਜ ਦੀ ਸਿਫ਼ਾਰਸ਼ ਕੀਤੀ ਹੈ, ਜੋ ਕਿ 0.5-1.1 ਪ੍ਰਤੀਸ਼ਤ ਦੇ ਵਿਚਕਾਰ ਹੋਵੇਗੀ।
ਰਿਪੋਰਟ ਵਿੱਚ ਅੱਗੇ ਕਿਹਾ ਗਿਆ ਹੈ ਕਿ ਜੇਕਰ ਗਾਹਕ ਕਿਸੇ ਵੀ UPI ਵਪਾਰੀ ‘ਤੇ 2000 ਰੁਪਏ ਤੋਂ ਵੱਧ ਦਾ ਲੈਣ-ਦੇਣ ਕਰਦੇ ਹਨ, ਤਾਂ ਉਨ੍ਹਾਂ ਤੋਂ 1.1 ਫੀਸਦੀ ਦੀ ਇੰਟਰਚੇਂਜ ਫੀਸ ਲਈ ਜਾਵੇਗੀ।
ਜੇ ਕਿਸੇ ਨੇ ਗੂਗਲ ਪੇ ਤੋਂ 2000 ਰੁਪਏ ਦਾ ਵਪਾਰੀ ਟ੍ਰਾਂਜੈਕਸ਼ਨ ਕੀਤਾ ਹੈ, ਤਾਂ ਇਹ ਚਾਰਜ 1.1 ਪ੍ਰਤੀਸ਼ਤ ਹੈ, ਇਸ ਲਈ ਤੁਹਾਨੂੰ 22 ਰੁਪਏ ਵਾਧੂ ਦੇਣੇ ਪੈਣਗੇ। ਇਸੇ ਤਰ੍ਹਾਂ, 10,000 ਰੁਪਏ ਦੀ ਰਕਮ ‘ਤੇ, ਤੁਹਾਨੂੰ 110 ਰੁਪਏ ਵਾਧੂ ਅਦਾ ਕਰਨੇ ਪੈਣਗੇ।
ਇਹ ਵੀ ਪੜ੍ਹੋ : ਪੰਜਾਬ-ਹਰਿਆਣਾ ‘ਚ ਮੁੜ ਮੀਂਹ ਪੈਣ ਦੇ ਆਸਾਰ, 14 ਸਾਲਾਂ ਮਗਰੋਂ ਮਾਰਚ ਰਿਹਾ ਸਭ ਤੋਂ ਠੰਡਾ
ਪਹਿਲਾਂ ਲੋਕ ਜ਼ਿਆਦਾਤਰ UPI ਨਾਲ ਛੋਟਾ ਲੈਣ-ਦੇਣ ਕਰਦੇ ਸਨ, ਪਰ ਹੁਣ ਇਹ ਬਹੁਤ ਆਸਾਨ ਹੋ ਗਿਆ ਹੈ। ਅਜਿਹੇ ‘ਚ ਇਸ ਰਾਹੀਂ ਵੱਡਾ ਲੈਣ-ਦੇਣ ਵੀ ਕੀਤਾ ਜਾਂਦਾ ਹੈ। ਇਕ ਰਿਪੋਰਟ ਮੁਤਾਬਕ ਗੂਗਲ ਪੇ, ਫੋਨ-ਪੇ, ਪੇਟਸ ਵਰਗੇ ਪਲੇਟਫਾਰਮਾਂ ਤੋਂ 70 ਫੀਸਦੀ ਤੋਂ ਜ਼ਿਆਦਾ ਟ੍ਰਾਂਜੈਕਸ਼ਨ 2000 ਤੋਂ ਜ਼ਿਆਦਾ ਹਨ।
ਫਿਲਹਾਲ ਇਹ ਨਿਯਮ 1 ਅਪ੍ਰੈਲ ਤੋਂ ਲਾਗੂ ਕੀਤਾ ਜਾ ਰਿਹਾ ਹੈ, ਜਦਕਿ 30 ਸਤੰਬਰ 2023 ਨੂੰ ਇਕ ਮੀਟਿੰਗ ਹੋਵੇਗੀ, ਜਿਸ ‘ਚ ਚਾਰਜ ਦੀ ਸਮੀਖਿਆ ਕੀਤੀ ਜਾਵੇਗੀ। ਜੇ ਲੋੜ ਪਈ ਤਾਂ ਉਸ ਸਮੇਂ ਬਦਲਾਅ ਕੀਤੇ ਜਾਣਗੇ।
ਵੀਡੀਓ ਲਈ ਕਲਿੱਕ ਕਰੋ -: