ਜਲੰਧਰ ਪੁਲਿਸ ਨੇ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਕਤਲ ਕੇਸ ਵਿੱਚ ਤਿੰਨ ਹਾਈ-ਪ੍ਰੋਫਾਈਲ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ। ਇਨ੍ਹਾਂ ਵਿੱਚ ਮੋਹਾਲੀ ਨਿਵਾਸੀ ਸੁਰਜਨ ਸਿੰਘ ਚੱਠਾ, ਨਾਰਥ ਇੰਡੀਆ ਸਰਕਲ ਸਟਾਈਲ ਕਬੱਡੀ ਐਸੋਸੀਏਸ਼ਨ ਦੇ ਚੇਅਰਮੈਨ, ਸੁਖਵਿੰਦਰ ਮਾਨ, ਵਿਸ਼ਵ ਕਬੱਡੀ ਡੋਪਿੰਗ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਅਮਰੀਕਾ ਵਿੱਚ ਰਾਇਲ ਕਿੰਗਜ਼ ਕਬੱਡੀ ਕਲੱਬ ਦੇ ਮਾਲਕ ਸਰਬਜੀਤ ਸਿੰਘ ਸੱਤਾ ਥਿਆੜਾ ਦੇ ਨਾਂ ਸ਼ਾਮਲ ਹਨ।
ਤਿੰਨਾਂ ਨੂੰ 14 ਜੁਲਾਈ ਨੂੰ ਇਸ ਕੇਸ ਵਿੱਚ ਨਾਮਜ਼ਦ ਕੀਤਾ ਗਿਆ ਸੀ। ਅੰਬੀਆਂ ਦੀ 14 ਮਾਰਚ ਨੂੰ ਨਕੋਦਰ ਦੇ ਪਿੰਡ ਮੱਲੀਆਂ ਖੁਰਦ ਵਿੱਚ ਇੱਕ ਕਬੱਡੀ ਟੂਰਨਾਮੈਂਟ ਦੌਰਾਨ ਹੱਤਿਆ ਕਰ ਦਿੱਤੀ ਗਈ ਸੀ। ਕਬੱਡੀ ਦੇ ਪ੍ਰਮੁੱਖ ਖਿਡਾਰੀ ਅੰਬੀਆ ਦੇ ਕਤਲ ਪਿੱਛੇ ਵੱਖ-ਵੱਖ ਕਬੱਡੀ ਐਸੋਸੀਏਸ਼ਨਾਂ ਵਿੱਚ ਆਪਸੀ ਰੰਜਿਸ਼ ਦੱਸੀ ਜਾਂਦੀ ਹੈ।
ਉਸ ਦਾ ਪਰਿਵਾਰ ਐਫਆਈਆਰ ਵਿੱਚ ਇਨ੍ਹਾਂ ਨਾਵਾਂ ਨੂੰ ਸ਼ਾਮਲ ਕਰਨ ਦੀ ਮੰਗ ਕਰ ਰਿਹਾ ਸੀ। ਜੁਲਾਈ ਵਿੱਚ ਕੇਸ ਵਿੱਚ ਉਨ੍ਹਾਂ ਦਾ ਨਾਂ ਗੁਪਤ ਰਿਹਾ। ਸ਼ੁੱਕਰਵਾਰ ਨੂੰ ਹੀ ਪਰਿਵਾਰ ਨੂੰ ਇਸ ਦਾ ਪਤਾ ਲੱਗਾ। ਇਸ ਮਾਮਲੇ ‘ਤੇ ਜਲੰਧਰ ਪੁਲਿਸ ਲਗਾਤਾਰ ਬਾਰੀਕੀ ਨਾਲ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ : PM ਮੋਦੀ ਨੂੰ ਲੈ ਕੇ MP ਮਾਨ ਦਾ ਵੱਡਾ, ਬੋਲੇ- ‘ਪ੍ਰਧਾਨ ਮੰਤਰੀ ਹਿੰਦੁਵਾਦੀ ਏਜੰਡੇ ‘ਤੇ ਚੱਲ ਰਹੇ ਨੇ’
ਅੰਬੀਆਂ ਦੇ ਭਰਾ ਅੰਗਰੇਜ ਸਿੰਘ ਨੇ ਦੱਸਿਆ ਕਿ “ਅਸੀਂ ਲੰਬੇ ਸਮੇਂ ਤੋਂ ਇਨ੍ਹਾਂ ਨਾਵਾਂ ਨੂੰ ਸ਼ਾਮਲ ਕਰਨ ਦੀ ਮੰਗ ਕਰ ਰਹੇ ਸੀ। ਅਸੀਂ ਇਸ ਗੱਲ ਤੋਂ ਅਣਜਾਣ ਸੀ ਕਿ ਉਨ੍ਹਾਂ ਦਾ ਨਾਂ ਜੁਲਾਈ ਵਿਚ ਸ਼ਾਮਲ ਕੀਤਾ ਗਿਆ ਸੀ ਅਤੇ ਸਾਨੂੰ ਸ਼ੁੱਕਰਵਾਰ ਨੂੰ ਹੀ ਪਤਾ ਲੱਗਾ। ਅਸੀਂ ਚਾਹੁੰਦੇ ਹਾਂ ਕਿ ਉਨ੍ਹਾਂ ਨੂੰ ਜਲਦੀ ਗ੍ਰਿਫਤਾਰ ਕੀਤਾ ਜਾਵੇ।” ਦੱਸ ਦੇਈਏ ਕਿ ਅੰਬੀਆਂ ਕਤਲ ਕੇਸ ਦੀ ਐਫਆਈਆਰ 14 ਮਾਰਚ ਨੂੰ ਦਰਜ ਕੀਤੀ ਗਈ ਸੀ, ਹੁਣ ਤੱਕ ਇਸ ਮਾਮਲੇ ਵਿੱਚ ਨੌਂ ਗ੍ਰਿਫਤਾਰੀਆਂ ਹੋ ਚੁੱਕੀਆਂ ਹਨ।
ਵੀਡੀਓ ਲਈ ਕਲਿੱਕ ਕਰੋ -: