ਬਠਿੰਡਾ ਦੀ ਰਾਮਪੁਰਾ ਫੂਲ ਦੀ ਕੀਟਨਾਸ਼ਕ ਕੰਪਨੀ ਸਾਈਰਾਮ ਐਗਰੋਟੈਕ ਕੰਪਨੀ ਦੇ ਸੇਲਜ਼ ਮੈਨੇਜਰ ਸਮੇਤ ਤਿੰਨ ਕਰਮਚਾਰੀਆਂ ਤੋਂ ਪਲਾਮਾਜਰਾ, ਸਮਰਾਲਾ ਦੇ ਢਾਬੇ ਨੇੜੇ 16 ਲੱਖ 94 ਹਜ਼ਾਰ ਰੁਪਏ ਲੁੱਟੇ ਗਏ ਹਨ।
ਇਸ ਵੱਡੀ ਲੁੱਟ ਦੀ ਵਾਰਦਾਤ ਨੂੰ ਤਿੰਨ ਨਕਾਬਪੋਸ਼ ਕਾਰ ਸਵਾਰਾਂ ਨੇ ਅੰਜਾਮ ਦਿੱਤਾ। ਲੁਟੇਰਿਆਂ ਨੇ ਰੋਪੜ ਤੋਂ ਰਾਮਪੁਰਾ ਫੂਲ ਵਿੱਚ ਕੰਪਨੀ ਦੀ ਮੀਟਿੰਗ ਲਈ ਜਾ ਰਹੇ ਮੁਲਾਜ਼ਮਾਂ ਦੀ ਕਾਰ ਨੂੰ ਸਮਰਾਲਾ ਨੇੜੇ ਰੋਕਿਆ, ਜਿਨ੍ਹਾਂ ਤੋਂ ਰਿਵਾਲਵਰ ਦੀ ਨੋਕ ‘ਤੇ ਤਿੰਨ ਬੈਗਾਂ ਵਿੱਚ ਪਈ ਨਕਦੀ ਅਤੇ ਮੋਬਾਈਲ ਲੁੱਟ ਕੇ ਫ਼ਰਾਰ ਹੋ ਗਏ। ਲੁੱਟ -ਖੋਹ ਕਰਨ ਤੋਂ ਬਾਅਦ ਜਾਂਦੇ ਸਮੇਂ ਲੁਟੇਰਿਆਂ ਨੇ ਕਰਮਚਾਰੀਆਂ ਦੀ ਕਾਰ ਨੂੰ ਪੰਕਚਰ ਵੀ ਕਰ ਦਿੱਤਾ। ਪੁਲਿਸ ਨੇ ਕੰਪਨੀ ਦੇ ਸੇਲਜ਼ ਮੈਨੇਜਰ ਨੀਰਜ ਕੁਮਾਰ ਦੀ ਸ਼ਿਕਾਇਤ ’ਤੇ ਕੇਸ ਦਰਜ ਕੀਤਾ ਹੈ।
ਮੌਕੇ ‘ਤੇ ਡੀਐਸਪੀ ਡੀ, ਡੀਐਸਪੀ ਸਮਰਾਲਾ, ਐਸਐਚਓ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਘਟਨਾ ਸਥਾਨ ਦੇ ਨੇੜੇ ਢਾਬੇ ‘ਤੇ ਲੱਗੇ ਕੈਮਰਿਆਂ ਦੀ ਜਾਂਚ ਕਰ ਰਹੀ ਹੈ। ਅਜੇ ਤੱਕ ਪੁਲਿਸ ਦੇ ਹੱਥ ਕੁਝ ਖਾਸ ਸੁਰਾਗ ਨਹੀਂ ਲੱਗਾ ਹੈ। ਡੀਐਸਪੀ ਹਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਵੇਲੇ ਨੀਰਜ ਕੁਮਾਰ ਤੋਂ ਛੇ ਲੱਖ ਰੁਪਏ ਲੁੱਟਣ ਦੀ ਪੁਸ਼ਟੀ ਹੋਈ ਹੈ। ਇਹ ਪਤਾ ਲਗਾਉਣ ਲਈ ਜਾਂਚ ਜਾਰੀ ਹੈ ਕਿ ਦੂਜੇ ਦੋ ਕਰਮਚਾਰੀਆਂ ਕੋਲ ਕਿੰਨੀ ਨਕਦੀ ਸੀ।
ਨੀਰਜ ਕੁਮਾਰ ਨੇ ਦੱਸਿਆ ਕਿ ਉਹ ਰਾਮਪੁਰਾ ਫੂਲ ਵਿੱਚ ਕੰਪਨੀ ਦੀ ਮੀਟਿੰਗ ਲਈ ਸਵੇਰੇ ਆਪਣੀ ਆਲਟੋ ਕਾਰ ਵਿੱਚ ਆਪਣੇ ਪਿੰਡ ਤੋਂ ਰਵਾਨਾ ਹੋਇਆ ਸੀ। ਉਸ ਨੇ ਕੰਪਨੀ ਤੋਂ 6 ਲੱਖ 54 ਹਜ਼ਾਰ ਰੁਪਏ ਲਏ ਸਨ। ਰਸਤੇ ਵਿੱਚ ਸਾਥੀ ਕਰਮਚਾਰੀ ਤਲਵਿੰਦਰ ਸਿੰਘ ਵਾਸੀ ਰੋਪੜ ਨੂੰ ਆਪਣੀ ਸਵਿਫਟ ਕਾਰ ਵਿੱਚ ਬਿਠਾ ਕੇ ਲੈ ਗਿਆ।
ਇਹ ਵੀ ਪੜ੍ਹੋ : ਲੁਧਿਆਣਾ : ਨਸ਼ੇ ‘ਚ ਟੱਲੀ ਨੌਜਵਾਨਾਂ ਨੇ ਪੁਲਿਸ ‘ਤੇ ਕੀਤਾ ਹਮਲਾ, ਭੰਨੀ ਗੱਡੀ, ਕੱਢੀਆਂ ਗਾਲ੍ਹਾਂ 4 ਖਿਲਾਫ ਕੇਸ ਦਰਜ
ਤਲਵਿੰਦਰ ਸਿੰਘ ਨੇ ਆਪਣੇ ਬੈਗ ਵਿੱਚ ਕੰਪਨੀ ਤੋਂ 4 ਲੱਖ 10 ਹਜ਼ਾਰ ਰੁਪਏ ਲਏ ਸਨ। ਰਸਤੇ ਵਿੱਚ ਇਹ ਦੋਵੇਂ ਤੀਜੇ ਕਰਮਚਾਰੀ ਬਲਜੀਤ ਸਿੰਘ ਨੂੰ ਸ਼ਮਸਪੁਰ ਬੇਟ ਤੋਂ ਲੈ ਗਏ, ਉਸ ਕੋਲ ਕੰਪਨੀ ਦੇ 6 ਲੱਖ 30 ਹਜ਼ਾਰ ਰੁਪਏ ਸਨ। ਸਮਰਾਲਾ ‘ਚ ਰਸਤੇ ਵਿੱਚ ਪਿੱਛੇ ਤੋਂ ਆ ਰਹੀ ਕਾਰ ਨੇ ਸਾਈਡ ਮਾਰ ਕੇ ਰੋਕ ਲਿਆ। ਉਸ ਵਿੱਚ ਸਵਾਰ ਤਿੰਨ ਨਕਾਬਪੋਸ਼ ਲੁਟੇਰਿਆਂ ਨੇ ਰਿਵਾਲਵਰ ਦੇ ਦਮ ‘ਤੇ ਕਾਰ ਵਿੱਚ ਰੱਖੇ ਤਿੰਨੋਂ ਕੈਸ਼ ਨਾਲ ਭਰੇ ਬੈਗ ਅਤੇ ਉਨ੍ਹਾਂ ਦੇ ਮੋਬਾਈਲ ਲੁੱਟ ਕੇ ਫਰਾਰ ਹੋ ਗਏ। ਜਾਂਦੇ ਸਮੇਂ ਤਿੰਨੋਂ ਲੁਟੇਰੇ ਉਸਦੀ ਕਾਰ ਦੇ ਟਾਇਰਾਂ ਨੂੰ ਪੰਕਚਰ ਕਰ ਗਏ।