ਪੈਨ ਕਾਰਡ ਨੂੰ ਆਧਾਰ ਨਾਲ ਲਿੰਕ ਕਰਨ ਦੀ ਅੱਜ ਆਖਰੀ ਤਰੀਕ ਹੈ। ਜੇ ਨਹੀਂ ਕੀਤਾ ਹੈ ਤਾਂ ਫਟਾਫਟ ਕਰ ਲਓ ਨਹੀਂ ਤਾਂ ਕੱਲ੍ਹ ਤੋਂ ਦੁੱਗਣਾ ਜੁਰਮਾਨਾ ਭਰਨ ਲਈ ਤਿਆਰ ਰਹੋ। ਦੁੱਗਣਾ ਜੁਰਮਾਨਾ ਇਸ ਲਈ ਕਿਉਂਕਿ UIDAI ਵੱਲੋਂ ਦਿੱਤੀ ਗਈ ਪੈਨ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਦੀ ਆਖਰੀ ਤਰੀਕ 31 ਮਾਰਚ ਸੀ ਤੇ ਇਸ ਤੋਂ ਬਾਅਦ ਇਸ ਨੂੰ 500 ਰੁਪਏ ਦੇ ਜੁਰਮਾਨੇ ਨਾਲ 30 ਜੂਨ 2022 ਤੱਕ ਵਧਾ ਦਿੱਤਾ ਗਿਆ ਸੀ।
ਹੁਣ ਅੱਜ 500 ਰੁਪਏ ਲੇਟ ਫੀਸ ਨਾਲ ਪੈਨ-ਆਧਾਰ ਲਿੰਕ ਕਰਵਾਉਣ ਦੀ ਆਖਰੀ ਤਰੀਕ ਵੀ ਖ਼ਤਮ ਹੋਣ ਵਾਲੀ ਹੈ, ਜਿਸ ਤੋਂ ਬਾਅਦ ਤੁਹਾਨੂੰ ਕੱਲ੍ਹ ਤੋਂ ਦੁੱਗਣਾ ਜੁਰਮਾਨਾ ਯਾਨੀ ਪੂਰੇ 1000 ਰੁਪਏ ਦੇਣੇ ਹੋਣਗੇ। ਜ਼ਿਕਰਯੋਗ ਹੈ ਕਿ ਸਰਕਾਰਨੇ 31 ਮਾਰਚ ਤੋਂ ਬਾਅਦ 50 ਰੁਪਏ ਦੀ ਲੇਟ ਫੀਸ ਲਾਈ ਸੀ, ਹੁਣ ਕੱਲ੍ਹ ਯਾਨੀ 1 ਜੁਲਾਈ ਤੋਂ 1000 ਰੁਪਏ ਦੀ ਲੇਟ ਫੀਸ ਦਾ ਭੁਗਤਾਨ ਕਰਨ ਤੋਂ ਬਾਅਦ ਹੀ ਤੁਹਾਨੂੰ ਆਧਾਰ-ਪੈਨ ਲਿੰਕ ਕਰਵਾਉਣ ਦੀ ਸਹੂਲਤ ਮਿਲ ਸਕੇਗੀ।
ਪੈਨ ਅਤੇ ਆਧਾਰ ਨੂੰ ਇਸ ਤਰ੍ਹਾਂ ਕਰੋ ਲਿੰਕ-
- ਇਨਕਮ ਟੈਕਸ ਡਿਪਾਰਟਮੈਂਟ ਦੀ ਵੈੱਬਸਾਈਟ https://www.incometax.gov.in/iec/portal ‘ਤੇ ਵਿਜ਼ਿਟ ਕਰੋ।
- ਅੱਗੇ Link Aadhaar ਆਪਸ਼ਨ ਚੁਣੋ।
- ਇਸ ਤੋਂ ਬਾਅਦ ਅੱਗੇ ਸਟੇਟਸ ਨੂੰ ਵੇਖਣ ਲਈ ਤੁਸੀਂ Click Here ‘ਤੇ ਕਲਿੱਕ ਕਰਕੇ ਪੈਨ ਦੇ ਡਿਟੇਲਸ ਦਰਜ ਕਰੋ।
- ਤੁਹਾਨੂੰ ਜੇ ਆਧਾਰ ਨਾਲ ਪੈਨ ਲਿੰਕ ਦਿਸੇ ਤਾਂ ਤੁਹਾਡਾ ਪੈਨ ਤੇ ਆਧਾਰ ਲਿੰਕ ਹਨ, ਦੂਜੇ ਪਾਸੇ ਜੇ ਨਾ ਦਿਸਣ ਤਾਂ ਤੁਹਾਨੂੰ ਇਸ ਨੂੰ ਲਿੰਕ ਕਰਨਾ ਹੋਵੇਗਾ।
- http://www.incometaxindiaefiling.in/home ਦੇ ਵੈੱਬਸਾਈਟ ‘ਤੇ ਜਾ ਕੇ Link Aadhaar ਦੇ ਆਪਸ਼ਨ ਨੂੰ ਚੁਣੋ।
- ਇਸ ਤੋਂ ਬਾਅਦ ਤੁਹਾਡੇ ਤੋਂ ਡਿਟੇਲਸ ਮੰਗੇ ਜਾਣਗੇ ਜਿਸ ਨੂੰ ਫਿਲ ਕਰਕੇ ਤੁਸੀਂ ਓਟੀਪੀ ਆਪਸ਼ਨ ਚੁਣੋ।
- ਅੱਗੇ Registered Mobile Number ‘ਤੇ ਇੱਕ ਓਟੀਪੀ ਆਏਗਾ ਜਿਸ ਨੂੰ ਦਰਜ ਕਰਨ ਕਰੋ।
- ਇਸ ਤੋਂ ਬਾਅਦ ਜੁਰਮਾਨਾ ਭਰਦੇ ਹੀ ਤੁਹਾਡਾ ਪੈਨ ਤੇ ਆਧਾਰ ਲਿੰਕ ਹੋ ਜਾਏਗਾ।
ਪੈਨ-ਆਧਾਰ ਲਿੰਕ ਕਰਨ ਲਈ ਜੁਰਮਾਨਾ ਭਰਨ ਦਾ ਪ੍ਰੋਸੈੱਸ
– https://onlineservices.tin.egov-nsdl.com/etaxnew/tdsnontds.jsp Protean ‘ਤੇ ਕਲਿੱਕ ਕਰੋ।
- ਇਥੇ Linking Request ‘ਚ CHALLAN NO./ ITNS 280 ‘ਤੇ ਕਲਿੱਕ ਕਰੋ।
- ਇਸ ਤੋਂ ਬਾਅਦ ਟੈਕਸ ਐਪਲੀਕੇਬਲ ਆਪਸ਼ਨ ਨੂੰ ਚੁਣੋ।
- ਤੁਹਾਨੂੰ 30 ਜੂਨ ਤੱਕ 500 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ।
- ਇਸ ਦੇ ਜੁਰਮਾਨੇ ਦੇ ਪੇਮੈਂਟ ਦੇ ਤਰੀਕੇ ਨੂੰ ਚੁਣੋ।
- ਅੱਗੇ ਨੇਟ ਬੈਂਕਿੰਗ ਜਾਂ ਕਾਰਡ ਮੋਡ ਨਾਲ ਪੇਮੈਂਟ ਕਰੋ।
- ਪੈਨ ਨੰਬਰ ਅਤੇ Assessment Year ਭਰੋ।
- ਕੈਪਚਾ ਦਰਜ ਕਰੋ।
- Submit ਆਪਸ਼ਨ ‘ਤੇ ਕਲਿੱਕ ਕਰਦੇ ਹੀ ਪੈਨ ਤੇ ਆਧਾਰ ਲਿੰਕ ਹੋ ਜਾਏਗਾ।
ਵੀਡੀਓ ਲਈ ਕਲਿੱਕ ਕਰੋ -: